ਅਦਾਕਾਰਾ ਕੰਗਨਾ ਰਣੌਤ ਨੇ ਮੰਡੀ ਸੀਟ ਜਿੱਤ ਕੇ ਪੂਰੇ ਦੇਸ਼ ਵਿੱਚ ਸੁਰਖੀਆਂ ਬਟੋਰੀਆਂ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ CISF ਦੀ ਮਹਿਲਾ ਜਵਾਨ ਵੱਲੋਂ ਥੱਪੜ ਮਾਰਨ ਦੀ ਘਟਨਾ ਅੱਜਕਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਥੱਪੜ ਮਾਰਨ ਵਾਲੀ ਇਸ ਘਟਨਾ ਨੂੰ ਲੈ ਕੇ ਕੁਝ ਲੋਕ ਕੰਗਨਾ ਰਣੌਤ ਦਾ ਸਮਰਥਨ ਕਰ ਰਹੇ ਹਨ, ਜਦਕਿ ਕੁਝ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ। ਇਸ ਬਾਰੇ ਅਦਾਕਾਰਾ ਕੰਗਨਾ ਰਣੌਤ ਨੇ ਐਕਸ ‘ਤੇ ਪੋਸਟ ਕਰਕੇ ਟ੍ਰੋਲਰਾਂ ਨੂੰ ਜਵਾਬ ਦਿੱਤਾ ਹੈ।
ਅਦਾਕਾਰਾ ਕੰਗਨਾ ਰਣੌਤ ਨੇ ਐਕਸ ‘ਤੇ ਪੋਸਟ ਕੀਤਾ ਹੈ ਕਿ ਹਰ ਬਲਾਤਕਾਰੀ, ਕਾਤਲ ਜਾਂ ਚੋਰ ਕੋਲ ਹਮੇਸ਼ਾ ਅਪਰਾਧ ਕਰਨ ਲਈ ਮਜ਼ਬੂਤ ਭਾਵਨਾਤਮਕ, ਸਰੀਰਕ, ਮਨੋਵਿਗਿਆਨਕ ਜਾਂ ਵਿੱਤੀ ਕਾਰਨ ਹੁੰਦਾ ਹੈ। ਬਿਨਾਂ ਕਾਰਨ ਕੋਈ ਜੁਰਮ ਨਹੀਂ ਹੁੰਦਾ, ਫਿਰ ਵੀ ਉਨ੍ਹਾਂ ਨੂੰ ਦੋਸ਼ੀ ਠਹਿਰਾ ਕੇ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ। ਜੇਕਰ ਤੁਸੀਂ ਦੇਸ਼ ਦੇ ਸਾਰੇ ਕਾਨੂੰਨਾਂ ਦੀ ਉਲੰਘਣਾ ਕਰਕੇ ਅਪਰਾਧ ਕਰਨ ਲਈ ਅਪਰਾਧੀਆਂ ਨਾਲ ਮਜ਼ਬੂਤ ਭਾਵਨਾਤਮਕ ਤੌਰ ‘ਤੇ ਜੁੜੇ ਹੋ।
ਕੰਗਨਾ ਰਣੌਤ ਨੇ ਅੱਗੇ ਲਿਖਿਆ ਕਿ ਯਾਦ ਰੱਖੋ ਕਿ ਜੇ ਤੁਸੀਂ ਕਿਸੇ ਦੇ ਇੰਟੀਮੇਟ ਜ਼ੋਨ ‘ਚ ਦਾਖਲ ਹੋਣਾ, ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਸਰੀਰ ਨੂੰ ਛੂਹਣ ਅਤੇ ਉਨ੍ਹਾਂ ‘ਤੇ ਹਮਲਾ ਕਰਨ ਨਾਲ ਸਹਿਮਤ ਹੋ, ਤਾਂ ਤੁਸੀਂ ਬਲਾਤਕਾਰ ਜਾਂ ਕਤਲ ਨੂੰ ਵੀ ਸਹੀ ਮੰਨਦੇ ਹੋ ਕਿਉਂਕਿ ਇਹ ਵੀ ਕਿਸੇ ਦੇ ਖਿਲਾਫ ਜ਼ਬਰਦਸਤੀ ਕਰਨ ਵਰਗਾ ਹੈ। ਇਸ ਵਿੱਚ ਸਿਹੜੀ ਵੱਡੀ ਗੱਲ ਹੈ। ਤੁਹਾਨੂੰ ਆਪਣੇ ਮਨੋਵਿਗਿਆਨਕ ਅਪਰਾਧਿਕ ਰੁਝਾਨਾਂ ‘ਤੇ ਡੂੰਘਾਈ ਨਾਲ ਵਿਚਾਰ ਕਰਨਾ ਚਾਹੀਦਾ ਹੈ, ਮੈਂ ਮੇਰਾ ਸੁਝਾਅ ਹੈ ਕਿ ਕਿਰਪਾ ਯੋਗਾ ਅਤੇ ਧਿਆਨ ਕਰੋ ਨਹੀਂ ਤਾਂ ਜੀਵਨ ਇੱਕ ਕੌੜਾ ਅਤੇ ਬੋਝ ਲੱਗੇਗਾ। ਇੰਨੀ ਨਫ਼ਰਤ ਤੇ ਈਰਖਾ ਨਾ ਰੱਖੋ, ਆਪਣੇ ਆਪ ਨੂੰ ਮੁਕਤ ਰੱਖੋ।
ਇਹ ਵੀ ਪੜ੍ਹੋ : ਕੰਗਨਾ ਥੱਪ/ੜ ਮਾਮਲੇ ‘ਚ DIG ਦਾ ਵੱਡਾ ਬਿਆਨ, ਬੋਲੇ- ‘ਕੁਲਵਿੰਦਰ ਕੌਰ ਨੂੰ ਪਛਤਾਵਾ ਏ…’
ਦੱਸ ਦੇਈਏ ਕਿ 6 ਜੂਨ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਨੂੰ ਸੀਆਈਐਸਐਫ ਦੀ ਮਹਿਲਾ ਜਵਾਨ ਨੇ ਥੱਪੜ ਮਾਰ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। ਮਾਮਲਾ ਵਧਦਾ ਦੇਖ ਕੇ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: