ਵ੍ਹਟਸਐਪ ਅੱਜ ਦੇ ਸਮੇਂ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਐਪ ਹੈ। ਇਸ ‘ਤੇ ਲੋਕ ਹਰ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਹੁਣ ਤਾਂ ਆਫਿਸ ਦੇ ਵੀ ਕਈ ਗਰੁੱਪ ਵ੍ਹਟਸਐਪ ‘ਤੇ ਹੀ ਬਣ ਜਾਂਦੇ ਹਨ। ਫੈਮਿਲੀ ਤੇ ਦੋਸਤਾਂ ਦਾ ਵੀ ਗਰੁੱਪ ਬਣਿਆ ਹੁੰਦਾ ਹੈ ਤੇ ਦੋਸਤਾਂ ਦੇ ਗਰੁੱਪ ਵਿਚ ਹਰ ਤਰ੍ਹਾਂ ਗੱਲਾਂ ਹੁੰਦੀਆਂ ਹਨ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਚੈਟ ਨੂੰ ਸਕਿਓਰ ਰੱਖਿਆ ਜਾਵੇ ਤੇ ਕੋਸ਼ਿਸ਼ ਕੀਤੀ ਜਾਵੇ ਕਿ ਇਹ ਕਿਸੇ ਦੇ ਹੱਥ ਨਾ ਲੱਗ ਜਾਵੇ।
ਗੱਲ ਕਰੀਏ ਵ੍ਹਟਸਐਪ ਵੈੱਬ ਦੀ ਤਾਂ ਆਫਿਸ ਦਾ ਕੰਮ ਇਸ ਨਾਲ ਬਹੁਤ ਆਸਾਨ ਹੋ ਗਿਆ ਹੈ। ਦੁਨੀਆ ਭਰ ਵਿਚ ਵ੍ਹਟਸਐਪ ਦਾ ਇਸਤੇਮਾਲ ਪਰਸਨਲ ਤੇ ਪ੍ਰੋਫੈਸ਼ਨਲ ਕੰਮ ਲਈ ਕੀਤਾ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਆਫਿਸ ਦੇ ਲੈਪਟਾਪ ਜਾਂ ਪੀਸੀ ਵਿਚ ਵੀ ਵ੍ਹਟਸਐਪ ਦਾ ਓਪਨੇ ਕਰਕੇ ਰੱਖਿਆ ਪੈਂਦਾ ਹੈ। ਕਈ ਲੋਕ ਅਜਿਹੇ ਹੁੰਦੇ ਹਨ ਜੋ ਤੁਹਾਡੇ ਨਾਲ ਬੈਠ ਕੇ ਚੈਟ ਵਿਚ ਦਖਲ ਕਰਦੇ ਰਹੇ ਹਨ। ਇਸ ਤੋਂ ਬਚਣ ਲਈ ਅਸੀਂ ਤੁਹਾਨੂੰ ਅਜਿਹੇ ਤਰੀਕੇ ਬਾਰੇ ਦੱਸ ਰਹੇ ਹਾਂ ਜਿਸ ਨਾਲ ਤੁਹਾਡੀ ਚੈਟ ਸਕ੍ਰੀਨ ਬਗਲ ਵਿਚ ਬੈਠੇ ਸ਼ਖਸ ਨੂੰ ਨਹੀਂ ਦਿਖਾਈ ਦੇਵੇਗੀ। ਇਸ ਦਾ ਹੱਲ ਵੈੱਬ ਐਕਸਟੈਸ਼ਨ ਹੈ ਜਿਸ ਦਾ ਨਾਂ ਹੈ WA Web Plus for WhatsApp.
ਜੇਕਰ ਤੁਹਾਨੂੰ ਵੀ ਆਪਣੇ ਡੈਸਕਟਾਪ ‘ਤੇ ਖੁੱਲ੍ਹੀ ਹੋਈ ਚੈਟ ਨੂੰ ਸਭ ਤੋਂ ਲੁਕਾਉਣਾ ਹੈ ਤੇ ਚਾਹੁੰਦੇ ਹਨ ਕਿ ਕੋਈ ਇਸ ਨੂੰ ਦੇਖੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕ੍ਰੋਮ ਵੈੱਬ ਸਟੋਰ ‘ਤੇ ਜਾਣਾ ਹੋਵੇਗਾ। ਇਸ ਦੇ ਬਾਅਦ ‘Add to Chrome’ ‘ਤੇ ਟੈਪ ਕਰੋ। ਐਡ ਹੋਣ ਦੇ ਬਾਅਦ ਬ੍ਰਾਊਜਰ ਨੂੰ ਬੰਦ ਤੇ ਫਿਰ ਤੋਂ ਖੋਲ੍ਹੋ। ਗੂਗਲ ਕ੍ਰੋਮ ਵਿਚ WhatsApp ਵੈੱਬ ਲਾਗਇਨ ਕਰੋ। ਹੁਣ ਤੁਹਾਨੂੰ Hide and Blur ਚੈਟਸ ਦਾ ਆਪਸ਼ਨ ਮਿਲੇਗਾ।
ਇਹ ਵੀ ਪੜ੍ਹੋ : BSF ਨੇ ਫਿਰ ਤੋਂ ਬਰਾਮਦ ਕੀਤਾ ਪਾਕਿਸਤਾਨੀ ਡ੍ਰੋਨ, ਅੰਮ੍ਰਿਤਸਰ ਤੋਂ ਫੜੀ ਕਰੋੜਾਂ ਦੀ ਹੈਰੋ.ਇਨ
ਚੈਟ ਨੂੰ ਬਲਰ ਕਰਨ ਤੋਂ ਇਲਾਵਾ ਤੁਹਾਨੂੰ ਇਸ ਐਕਸਟੈਸ਼ਨ ਦੇ ਨਾਲ ਕਈ ਟੂਲ ਮਿਲ ਜਾਣਗੇ। ਉਦਾਹਰਣ ਦੇ ਤੌਰ ‘ਤੇ ਇਸ ਵਿਚ ਚੈਟ ਦੇ ਪਾਸਵਰਡ ਦਾ ਆਪਸ਼ਨ, ਡੈਸਕਟੌਪ ਐਪ ਲਈ ਲਾਕ ਦਾ ਫੀਚਰ ਮਿਲਦਾ ਹੈ। ਜੇਕਰ ਤੁਸੀਂ ਕਿਸੇ ਵੀ ਸਮੇਂ ਇਸ ਐਕਸਟੈਂਸ਼ਨ ਤੋਂ ਬੋਰ ਹੋ ਜਾਂਦੇ ਹੋ ਤਾਂ ਤੁਸੀਂ ਇਸ ਨੂੰ ਕਦੇ ਵੀ ਆਸਾਨੀ ਨਾਲ ਹਟਾ ਸਕਦੇ ਹੋ। ਇਸ ਲਈ ਤੁਹਾਨੂੰ ਗੂਗਲ ਕ੍ਰੋਮ ਵਿਚ ਇਸ ਐਕਸਟੈਂਸ਼ਨ ‘ਤੇ ਕਲਿੱਕ ਕਰਨਾ ਹੋਵੇਗਾ ਫਿਰ ਇਸ ਦੇ ਬਾਅਦ ਟੂਲਬਾਰ ਵਿਚੋਂ Remove from Chrome ‘ਤੇ ਟੈਪ ਕਰੋ।
ਵੀਡੀਓ ਲਈ ਕਲਿੱਕ ਕਰੋ : –