ਦਿੱਲੀ ਵਿੱਚ ਲੋਕ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੀ ਕੁਰੂਕਸ਼ੇਤਰ ਸੀਟ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। I.N.D.I.A ਗਠਜੋੜ ਦੀ ਸੀਟ ਵੰਡ ਦੇ ਤਹਿਤ ‘ਆਪ’ ਨੂੰ 10 ਲੋਕ ਸਭਾ ਸੀਟਾਂ ‘ਚੋਂ ਇਕ ਕੁਰਕਸ਼ੇਤਰ ਸੀਟ ਮਿਲੀ ਹੈ, ਜਿੱਥੋਂ ‘ਆਪ’ ਨੇ ਸਾਬਕਾ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਗੁਪਤਾ ਨੂੰ ਟਿਕਟ ਦਿੱਤੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।
ਕੁਰੂਕਸ਼ੇਤਰ ‘ਚ ਲੋਕ ਸਭਾ ਚੋਣਾਂ ਲਈ ਅਰਵਿੰਦ ਕੇਜਰੀਵਾਲ ਨੇ ਪ੍ਰਚਾਰ ਦਾ ਸਲੋਗਨ ਦਿੱਤਾ ਕਿ ‘ਬਦਲਾਂਗੇ ਕੁਰੂਕਸ਼ੇਤਰ, ਬਦਲਾਂਗੇ ਹਰਿਆਣਾ, ਇਬਕੈ I.N.D.I.A. ਕੋ ਜਿਤਾਣਾ’। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਈ ਸਾਹਿਬ ਇਸ ਵਾਵਰ ਗਲਤੀ ਨਾ ਕਰੀਓ। ਇਸ ਚੱਕਰ ਵਿੱਚ ਨਾ ਪੈ ਜਾਈਓ ਕਿ ਅਸੀਂ ਪ੍ਰਧਾਨ ਮੰਤਰੀ ਬਣਾਉਣਾ ਹੈ। ਬਾਕੀ ਲੋਕ ਪ੍ਰਧਾਨ ਮੰਤਰੀ ਬਣਾ ਲੈਣਗੇ। ਅਸੀਂ ਆਪਣਾ ਸਾਂਦ ਬਣਾਵਾਂਗੇ, ਸੰਸਦ ਵਿੱਚ ਆਪਣਾ ਆਦਮੀ ਭੇਜੋ, ਪ੍ਰਧਾਨ ਮੰਤਰੀ ਬਣਾਉਣ ਦੇ ਚੱਕਰ ਵਿੱਚ ਨਾ ਰਹੀਓ।
ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਵੋਟ ਦਿਓ, ਅਸੀਂ ਤੁਹਾਡੀ ਆਵਾਜ਼ ਸੰਸਦ ਮੈਂਬਰ ਤੱਕ ਪਹੁੰਚਾਵਾਂਗੇ। ਉਨ੍ਹਾਂ ਕਿਹਾ ਕਿ ਲੋਕ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਦੇਸ਼ ਭਗਤ ਅਤੇ ਦੂਜੇ ਅੰਧਭਗਤ। ਉਨ੍ਹਾਂ ਕਿਹਾ ਕਿ ਜੋ ਦੇਸ਼ ਭਗਤ ਹਨ ਉਹ ਸਾਨੂੰ ਵੋਟ ਪਾਉਣ।
ਕੁਰੂਕਸ਼ੇਤਰ ਵਿੱਚ ਪਾਰਟੀ ਉਮੀਦਵਾਰ ਡਾਕਟਰ ਸੁਸ਼ੀਲ ਗੁਪਤਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਇੱਕ ਮਹੀਨੇ ਬਾਅਦ ਹਨ, ਜ਼ਾਬਤਾ ਕਿਸੇ ਵੀ ਸਮੇਂ ਲਗਾਇਆ ਜਾ ਸਕਦਾ ਹੈ। ਸੁਸ਼ੀਲ ਗੁਪਤਾ ਸਾਡੀ ਪਾਰਟੀ ਵੱਲੋਂ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਕ ਮਹੀਨੇ ਬਾਅਦ ਤੁਸੀਂ ਆਪਣਾ ਸੰਸਦ ਮੈਂਬਰ ਚੁਣਨਾ ਹੈ।
ਇਹ ਵੀ ਪੜ੍ਹੋ : ਪੈਰਿਸ ਓਲੰਪਿਕ ਤੋਂ ਬਾਹਰ ਹੋਏ ਪਹਿਲਵਾਨ ਬਜਰੰਗ ਪੁਨੀਆ, ਰਵੀ ਦਹੀਆ ਨੂੰ ਵੀ ਮਿਲੀ ਹਾਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਅਸੀਂ ਕੁਰੂਕਸ਼ੇਤਰ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਕੇਜਰੀਵਾਲ ਨੇ ਹਮੇਸ਼ਾ ਨਾਮ ਦੀ ਨਹੀਂ, ਕੰਮ ਦੀ ਰਾਜਨੀਤੀ ਕੀਤੀ ਹੈ। ਅੱਜ ‘ਆਪ’ ਹਰਿਆਣਾ ‘ਚ ਆਪਣੀ ਆਵਾਜ਼ ਸੰਸਦ ‘ਚ ਪਹੁੰਚਾਉਣ ਆਈ ਹੈ। ਸੀ.ਐੱਮ. ਮਾਨ ਨੇ ਕਿਹਾ ਕਿ ਇੱਕ ਸਮਾਂ ਅਜਿਹਾ ਵੀ ਆਏਗਾ ਜਦੋਂ ਸਵਾਲ ਹੋਇਆ ਕਰੇਗਾ ਕਿ ਕੀ ਹਰਿਆਣਾ ਵਿੱਚ ਬਦਲਾਅ ਦੀ ਕ੍ਰਾਂਤੀ ਸ਼ੁਰੂ ਹੋਈ ਸੀ ਤਾਂ ਅੱਜ ਦਾ ਦਿਨ ਦਰਜ ਹੋ ਜਾਵੇਗਾ। ਸੀਐਮ ਮਾਨ ਨੇ ਕਿਹਾ ਕਿ ਅੱਜ ਪੰਜਾਬ ਲਈ ਬਹੁਤ ਵੱਡਾ ਦਿਨ ਹੈ, ਅੱਜ ਖੁਦ ਪੰਜਾਬ ਦੇ ਲੋਕਾਂ ਨੇ ਸਾਨੂੰ 92 ਸੀਟਾਂ ਦੇ ਕੇ ਪੰਜਾਬ ਵਿੱਚ ਵੱਡੇ ਹਉਮੈਵਾਦੀਆਂ ਨੂੰ ਹਰਾਇਆ ਸੀ।
ਸੀਐਮ ਮਾਨ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਬੇਨਤੀ ਹੈ ਕਿ ਲੋਕ ਸਭਾ ਸੀਟਾਂ ਸਾਡੀ ਝੋਲੀ ਵਿੱਚ ਪਾਓ। ਅਸੀਂ ਤੁਹਾਡੇ ਹਰ ਮੁੱਦੇ ਨੂੰ ਸੰਸਦ ਵਿੱਚ ਲੈ ਕੇ ਜਾਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ 10 ਸਾਲਾਂ ਵਿੱਚ ਅਸੀਂ ਦਿੱਲੀ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ, ਜਿਸ ਕਾਰਨ ਅੱਜ ਦੋ ਰਾਜਾਂ ਵਿੱਚ ਸਾਡੀਆਂ ਸਰਕਾਰਾਂ ਹਨ।
ਵੀਡੀਓ ਲਈ ਕਲਿੱਕ ਕਰੋ -: