ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕਰੀਵਾਲ ਨੇ PSPCL ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਬਿਜਲੀ ਮੁਫਤ ਕਰਨ ਦੇ ਬਾਵਜੂਦ ਪੀ.ਐਸ.ਪੀ.ਸੀ.ਐਲ. ਫਾਇਦੇ ਵਿਚ ਰਿਹਾ ਹੈ।
ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 900 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ… PSPCL, ਜੋ ਪਿਛਲੀਆਂ ਸਰਕਾਰਾਂ ਦੌਰਾਨ ਘਾਟੇ ਵਿੱਚ ਚੱਲ ਰਿਹਾ ਸੀ, ਹੁਣ ਮੁਫਤ ਬਿਜਲੀ ਦੇਣ ਦੇ ਬਾਵਜੂਦ ਫਾਇਦੇ ਵਿੱਚ ਹੈ। ਇਹ ‘ਆਪ’ ਸਰਕਾਰ ਦੀ ਇਮਾਨਦਾਰੀ ਨਾਲ ਕੀਤੀ ਮਿਹਨਤ ਦੇ ਨਤੀਜੇ ਹਨ। ਮੈਂ ਪੰਜਾਬ ਦੇ 3 ਕਰੋੜ ਲੋਕਾਂ ਅਤੇ ਭਗਵੰਤ ਮਾਨ ਜੀ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
ਕੇਜਰੀਵਾਲ ਨੇ ਟਵੀਟ ਵਿੱਚ ਇੱਕ ਅਖਬਾਰ ਵਿੱਚ ਪ੍ਰਕਾਸ਼ਿਤ ਖਬਰ ਨੂੰ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ ਪਿਛਲੇ ਵਿੱਤੀ ਸਾਲ 2023-24 ਦੌਰਾਨ ਥਰਮਲ ਪਾਵਰ ਉਤਪਾਦਨ ਅਤੇ ਬਿਜਲੀ ਦੀ ਵਿਕਰੀ ਵਿੱਚ ਸੁਧਾਰ ਕੀਤਾ ਹੈ, ਜਿਸ ਤੋਂ ਬਾਅਦ ਉਸ ਨੇ ਲਗਭਗ 900 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਬਿਜਲੀ ਖਪਤਕਾਰ ਰਾਹਤ ਦਾ ਸਾਹ ਲੈ ਸਕਦੇ ਹਨ ਕਿਉਂਕਿ ਬਿਜਲੀ ਰੈਗੂਲੇਟਰ ਵੱਲੋਂ ਬਿਜਲੀ ਦਰਾਂ ਵਿੱਚ ਕੋਈ ਵਾਧਾ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ। ਛਿਮਾਹੀ ਆਡਿਟ ਰਿਪੋਰਟ ਮੁਤਾਬਕ, ਪੀਐਸਪੀਸੀਐਲ ਨੇ ਸਤੰਬਰ 2023 ਤੱਕ 564.76 ਕਰੋੜ ਰੁਪਏ ਅਤੇ ਮਾਰਚ 2024 ਤੱਕ 336 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ‘ਸਰਕਾਰ ਬਣਨ ’ਤੇ ਕਿਸਾਨਾਂ ਨੂੰ ਦਿਆਂਗੇ MSP ‘ਤੇ ਕਾਨੂੰਨੀ ਗਾਰੰਟੀ’- ਰਾਹੁਲ ਗਾਂਧੀ ਨੇ ਦਿੱਤੀ ਗਾਰੰਟੀ
ਇਸ ਤੋਂ ਇਲਾਵਾ ਅਣ-ਆਡਿਟ ਕੀਤੇ ਅੰਕੜੇ ਪੁਸ਼ਟੀ ਕਰਦੇ ਹਨ ਕਿ PSPCL ਨੇ ਭਾਰਤੀ ਊਰਜਾ ਐਕਸਚੇਂਜ ‘ਤੇ ਵਾਧੂ ਬਿਜਲੀ ਵੇਚ ਕੇ ਅਪ੍ਰੈਲ ਅਤੇ ਮਈ 2024 ਲਈ 286 ਕਰੋੜ ਰੁਪਏ ਕਮਾਏ ਹਨ। ਜਾਣਕਾਰੀ ਮੁਤਾਬਕ ਕੋਲੇ ਦੀ ਖਾਨ ਵਿੱਚੋਂ ਕੋਲੇ ਦੀ ਸਪਲਾਈ ਨੇ ਨਾ ਸਿਰਫ਼ ਰੋਪੜ ਅਤੇ ਲਹਿਰਾ ਮੁਹੱਬਤ ਵਿਖੇ ਥਰਮਲ ਉਤਪਾਦਨ ਵਿੱਚ ਸੁਧਾਰ ਕੀਤਾ ਹੈ ਸਗੋਂ ਘਾਟੇ ਵਿੱਚ ਚੱਲ ਰਹੀ ਪੀਐਸਪੀਸੀਐਲ ਨੂੰ ਵੀ ਮੁਨਾਫ਼ੇ ਵਾਲੀ ਕੰਪਨੀ ਵਿੱਚ ਤਬਦੀਲ ਕਰ ਦਿੱਤਾ ਹੈ। ਪਿਛਲੇ ਵਿੱਤੀ ਸਾਲ ਦੌਰਾਨ ਪੀ.ਐਸ.ਪੀ.ਸੀ.ਐਲ. ਨੇ ਗੋਇੰਦਵਾਲ ਸਾਹਿਬ ਥਰਮਲ ਪ੍ਰਾਜੈਕਟ ਖਰੀਦਿਆ ਸੀ ਅਤੇ ਸੂਬੇ ਵਿੱਚ ਤੀਜੇ ਥਰਮਲ ਪਲਾਂਟ ਦੇ ਜੋੜਨ ਨਾਲ ਵੀ ਬਿਜਲੀ ਸਪਲਾਈ ਵਿੱਚ ਸੁਧਾਰ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: