ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਬੋਲਦੇ ਹੋਏ ਕਿਹਾ ਕਿ ਸੰਵਿਧਾਨ ਦੀ ਯਾਤਰਾ ਦੇ ਇਸ ਮਹੱਤਵਪੂਰਨ ਪੜਾਅ ‘ਤੇ ਰਾਸ਼ਟਰਪਤੀ ਦੇ ਭਾਸ਼ਣ ਦਾ ਵੀ ਇਤਿਹਾਸਕ ਮਹੱਤਵ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੀ ਸਮਰੱਥਾ, ਤਾਕਤ ਅਤੇ ਉੱਜਵਲ ਭਵਿੱਖ ਬਾਰੇ ਗੱਲ ਕੀਤੀ ਅਤੇ ਬਹੁਤ ਹੀ ਘੱਟ ਸ਼ਬਦਾਂ ਵਿੱਚ ਅਤੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਦਨ ਵਿੱਚ ਪੇਸ਼ ਕੀਤਾ। ਮੈਂ ਇਸ ਪ੍ਰੇਰਨਾਦਾਇਕ ਭਾਸ਼ਣ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਧੰਨਵਾਦ ਕਰਦਾ ਹਾਂ।
ਪੀਐਮ ਮੋਦੀ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ”ਮੈਂ (ਕਾਂਗਰਸ ਪ੍ਰਧਾਨ ਮੱਲਿਕਾਰਜੁਨ) ਖੜਗੇ ਜੀ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦਾ ਹਾਂ।” ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਕਈ ਵਾਰ ਲੋਕ ਸਭਾ ‘ਚ ਮਨੋਰੰਜਨ ਦਾ ਮੌਕਾ ਮਿਲਦਾ ਹੈ ਪਰ ਅੱਜਕਲ ਇਹ ਘੱਟ ਮਿਲਦਾ ਹੈ ਕਿਉਂਕਿ ਉਹ ਦੂਜੀ ਡਿਊਟੀ ‘ਤੇ ਹਨ। “ਪਰ ਤੁਸੀਂ (ਖੜਗੇ) ਲੋਕ ਸਭਾ ਵਿੱਚ ਮਨੋਰੰਜਨ ਦੀ ਕਮੀ ਨੂੰ ਪੂਰਾ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਖੜਗੇ ਜੀ ਨੇ NDA ਨੂੰ 400 ਸੀਟਾਂ ਹਾਸਲ ਕਰਨ ਦਾ ਆਸ਼ੀਰਵਾਦ ਦਿੱਤਾ ਹੈ, ਉਨ੍ਹਾਂ ਦਾ ਅਸ਼ੀਰਵਾਦ ਸਿਰ ਮੱਥੇ ‘ਤੇ ਅਤੇ ਜੇਕਰ ਉਹ ਚਾਹੁਣ ਤਾਂ ਹੁਣ ਇਹ ਆਸ਼ੀਰਵਾਦ ਵਾਪਸ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਮੱਲਿਲਕਾਰਜੁਨ ਖੜਗੇ ਨੂੰ ਮੈਂ ਬਹੁਤ ਧਿਆਨ ਨਾਲ ਸੁਣ ਰਿਹਾ ਸੀ, ਪਰ ਉਸ ‘ਤੇ ਧੰਨਵਾਦ ਨਹੀਂ ਕਰ ਸਕਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਬੰਗਾਲ ਤੋਂ ਤੁਹਾਡੇ ਅੱਗੇ ਚੈਲੰਜ ਆਇਆ ਹੈ ਕਿ ਕਾਂਗਰਸ 40 ਸੀਟਾਂ ਵੀ ਪਾਰ ਨਹੀਂ ਕਰ ਸਕੇਗੀ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ 40 ਬਚਾ ਸਕੋ। ਉਨ੍ਹਾਂ ਕਿਹਾ ਕਿ ਕਾਂਗਰਸ ਤਾਂ ਹੁਣ ਆਪਣੀ ਸੋਚ ਤੋਂ ਵੀ ਪੱਛੜ ਗਈ ਹੈ। ਹੁਣ ਤਾਂ ਇਨ੍ਹਾਂ ਨੇ ਆਪਣਾ ਕੰਮਕਾਜ ਵੀ ਆਊਟਸੋਰਸ ਕਰ ਲਿਆ ਹੈ। ਵੇਖਦੇ ਹੀ ਵੇਖਦੇ ਇੰਨੀ ਵੱਡੀ ਪਾਰਟੀ ਇੰਝ ਡਿੱਗੀ ਹੈ ਕਿ ਸਾਡੀ ਤੁਹਾਡੇ ਪ੍ਰਤੀ ਸੰਵੇਦਨਾ ਹੈ ਪਰ ਡਾਕਟਰ ਕੀ ਕਰੇਗਾ, ਜੇ ਮਰੀਜ਼ ਹੀ…। ਇਸ ਕਾਂਗਰਸ ਨੇ ਸੱਤਾ ਦੇ ਲਾਲਚ ਵਿੱਚ ਸ਼ਰੇਆਮ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਸ ਕਾਂਗਰਸ ਨੇ ਰਾਤੋ-ਰਾਤ ਦਰਜਨਾਂ ਵਾਰ ਸਰਕਾਰਾਂ ਨੂੰ ਬਰਖਾਸਤ ਕੀਤਾ ਸੀ। ਜਿਸ ਨੇ ਦੇਸ਼ ਦੇ ਸੰਵਿਧਾਨ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਸੀ ਅਤੇ ਅਖਬਾਰਾਂ ਨੂੰ ਤਾਲੇ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਉਹੀ ਪਾਰਟੀ ਸਾਨੂੰ ਲੋਕਤੰਤਰ ਬਾਰੇ ਗਿਆਨ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਨੂੰ ਤੋੜਨ ਲਈ ਨਵੇਂ-ਨਵੇਂ ਨੈਰੇਟਿਵ ਘੜ੍ਹਣ ਲੱਗੀ ਹੈ। ਇੰਨਾ ਤੋੜ ਦਿੱਤਾ, ਕੀ ਇਹ ਘੱਟ ਨਹੀਂ ਹੈ। ਹੁਣ ਦੱਖਣ ਬਨਾਮ ਉੱਤਰ ਦੀਆਂ ਗੱਲਾਂ ਹੋ ਰਹੀਆਂ ਹਨ। ਇਹੀ ਪਾਰਟੀ ਸਾਨੂੰ ਲੋਕਤੰਤਰ ਦਾ ਗਿਆਨ ਦੇ ਰਹੀ ਹੈ। ਇਸ ਨੇ ਭਾਸ਼ਾ ਦੇ ਨਾਂ ‘ਤੇ ਵੀ ਦੇਸ਼ ਨੂੰ ਵੰਡਿਆ। ਇਸ ਨੂੰ ਵੱਖਵਾਦ ਤੇ ਅੱਤਵਾਦ ਨੂੰ ਪਣਪਨ ਦਿੱਤਾ।
ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦਿੱਲੀ ਮੈਟਰੋ ਦਾ ਕੀਤਾ ਸਫਰ, ਸਾਹਮਣੇ ਆਇਆ ਵੀਡੀਓ
ਉਨ੍ਹਾਂ ਨੇ ਸੋਮਵਾਰ ਨੂੰ ਖੜਗੇ ਦੇ ਭਾਸ਼ਣ ਦੌਰਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਗੈਰ-ਮੌਜੂਦਗੀ ‘ਤੇ ਵੀ ਕਿਹਾ ਕਿ ਖੜਗੇ ਜੀ ਨੇ ਲੰਮਾ ਭਾਸ਼ਣ ਦਿੱਤਾ ਅਤੇ ਬਹੁਤ ਕੁਝ ਬੋਲਿਆ। ਮੈਂ ਹੈਰਾਨ ਸੀ ਕਿ ਉਨ੍ਹਾਂ ਨੂੰ ਇੰਨੀ ਲੰਮੀ ਗੱਲ ਕਰਨ ਦੀ ਆਜ਼ਾਦੀ ਕਿਵੇਂ ਮਿਲੀ। ਇਸ ਦਾ ਕਾਰਨ ਇਹ ਸੀ ਕਿ ਜਿਹੜੇ ਦੋ ਵਿਸ਼ੇਸ਼ ਕਮਾਂਡਰ ਉਥੇ ਸਨ, ਉਹ ਉਥੇ ਨਹੀਂ ਸਨ। ਮੈਨੂੰ ਲੱਗਦਾ ਹੈ ਕਿ ਉਸ ਦਿਨ ਖੜਗੇ ਜੀ ਨੇ ਉਸ ਗਾਮੇ ਵਰਗੀ ਗੱਲ ਕੀਤੀ ਕਿ ‘ਐਸਾ ਮੌਕਾ ਫਿਰ ਕਹਾਂ ਮਿਲੇਗਾ’। ਮੱਲਿਕਾਰਜੁਨ ਖੜਗੇ ਜੀ ਦੇ ਸਾਹਮਣੇ ਅੰਪਾਇਰ ਤੇ ਕਮਾਂਡਰ ਨਹੀਂ ਸਨ ਤਾਂ ਉਨ੍ਹਾਂ ਨੂੰ ਚੌਕੇ-ਛੱਕੇ ਮਾਰਨ ਵਿੱਚ ਮਜ਼ਾ ਆ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ –