ਆਧਾਰ ਕਾਰਡ ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਦੇਸ਼ ਦੇ ਸਾਰੇ ਨਾਗਰਿਕਾਂ ਲਈ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਪਰ ਕਈ ਵਾਰ ਆਧਾਰ ਕਾਰਡ ਦੀ ਦੁਰਵਰਤੋਂ ਵੀ ਹੋ ਜਾਂਦੀ ਹੈ। ਕਈ ਵਾਰ ਆਧਾਰ ਕਾਰਡ ਦੇ ਗੁੰਮ ਜਾਂ ਚੋਰੀ ਹੋਣ ਤੋਂ ਬਾਅਦ ਇਸ ਦੀ ਦੁਰਵਰਤੋਂ ਦਾ ਡਰ ਰਹਿੰਦਾ ਹੈ। ਇਸ ਨੂੰ ਰੋਕਣ ਲਈ UIDAI ਨੇ ਆਧਾਰ ਕਾਰਡ ਨੂੰ ਲਾਕ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ। ਜੇ ਆਧਾਰ ਲਾਕ ਹੈ, ਤਾਂ ਇਸ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੀ ਪ੍ਰਮਾਣਿਕਤਾ ਲਈ ਨਹੀਂ ਕੀਤੀ ਜਾ ਸਕਦੀ। ਆਓ ਤੁਹਾਨੂੰ ਦੱਸਦੇ ਹਾਂ ਕਿ ਆਧਾਰ ਕਾਰਡ ਨੂੰ ਕਿਵੇਂ ਲਾਕ ਕਰਨਾ ਹੈ।
ਆਪਣੇ ਆਧਾਰ ਕਾਰਡ ਨੂੰ ਆਨਲਾਈਨ ਲਾਕ ਕਿਵੇਂ ਕਰੀਏ?
- ਸਭ ਤੋਂ ਪਹਿਲਾਂ UIDAI ਦੀ ਵੈੱਬਸਾਈਟ https://uidai.gov.in ‘ਤੇ ਜਾਓ।
- ਹੁਣ ‘My Aadhaar’ ਦੇ ਟੈਬ ‘ਤੇ ਕਲਿੱਕ ਕਰੋ।
- ਹੁਣ ਆਧਾਰ ਸੇਵਾਵਾਂ ਸੈਕਸ਼ਨ ਤੋਂ ‘ਆਧਾਰ ਲਾਕ/ਅਨਲਾਕ’ ‘ਤੇ ਕਲਿੱਕ ਕਰੋ।
- ਹੁਣ ‘ਲਾਕ UID’ ਦੇ ਵਿਕਲਪ ‘ਤੇ ਕਲਿੱਕ ਕਰੋ।
- ਹੁਣ ਆਪਣਾ ਆਧਾਰ ਨੰਬਰ, ਨਾਮ ਅਤੇ ਪਿਨ ਕੋਡ ਦਰਜ ਕਰੋ
- ਇਸ ਤੋਂ ਬਾਅਦ ‘Send OTP’ ‘ਤੇ ਕਲਿੱਕ ਕਰੋ।
- ਹੁਣ OTP ਦਰਜ ਕਰੋ। ਇਸ ਤੋਂ ਬਾਅਦ ਤੁਹਾਡਾ ਆਧਾਰ ਕਾਰਡ ਲਾਕ ਹੋ ਜਾਵੇਗਾ।
ਇਹ ਵੀ ਪੜ੍ਹੋ : ਖੁਦ ਨੂੰ ਮਹਿਸ਼ਾਸੁਰ ਦਾ ਵੰਸ਼ਜ ਦਸਦੇ ਇਹ ਲੋਕ, ਨਵਰਾਤਰਿਆਂ ‘ਚ ਮਨਾਉਂਦੇ ਸੋਗ, ਦਿਨ ‘ਚ ਨਹੀਂ ਆਉਂਦੇ ਘਰੋਂ ਬਾਹਰ
SMS ਰਾਹੀਂ ਆਧਾਰ ਨੂੰ ਲਾਕ ਕਿਵੇਂ ਕਰੀਏ?
- ਤੁਹਾਨੂੰ ਆਧਾਰ ਕਾਰਡ ਨਾਲ ਜੁੜੇ ਆਪਣੇ ਮੋਬਾਈਲ ਨੰਬਰ ਤੋਂ 1947 ‘ਤੇ ਮੈਸੇਜ ਭੇਜਣਾ ਹੋਵੇਗਾ।
- ਰਜਿਸਟਰਡ ਮੋਬਾਈਲ ਨੰਬਰ ਤੋਂ, GETOTP ਅਤੇ ਆਧਾਰ ਨੰਬਰ ਦੇ ਆਖਰੀ 4 ਅੰਕ ਲਿਖੋ ਅਤੇ ਇਸਨੂੰ 1947 ‘ਤੇ ਭੇਜੋ।
- ਜੇ ਤੁਹਾਡਾ ਆਧਾਰ ਨੰਬਰ 123456789012 ਹੈ ਤਾਂ ਤੁਹਾਨੂੰ GETOTP 9012 ਲਿਖ ਕੇ ਮੈਸੇਜ ਭੇਜਣਾ ਹੋਵੇਗਾ।
- OTP ਪ੍ਰਾਪਤ ਕਰਨ ਤੋਂ ਬਾਅਦ LOCKUID OTP ਦੇ ਨਾਲ ਆਧਾਰ ਦੇ ਆਖਰੀ 4 ਅੰਕ ਲਿਖ ਕੇ ਮੈਸੇਜ ਭੇਜੋ।
- ਜੇ ਤੁਹਾਡਾ ਆਧਾਰ ਨੰਬਰ 123456789012 ਹੈ ਅਤੇ OTP ਨੰਬਰ 123456 ਹੈ ਤਾਂ ਤੁਹਾਨੂੰ LOCKUID 9012 123456 ‘ਤੇ ਭੇਜਣਾ ਹੋਵੇਗਾ।
- ਇਸ ਤੋਂ ਬਾਅਦ ਤੁਹਾਡਾ ਆਧਾਰ ਕਾਰਡ ਲਾਕ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: