ਕੁੱਤਿਆਂ ਦੇ ਹਮਲੇ ਦੇ ਮਾਮਲੇ ਹਰ ਰੋਜ਼ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 14 ਸਾਲ ਦੇ ਬੱਚੇ ਦੀ ਕੁੱਤੇ ਦੇ ਕੱਟਣ ਨਾਲ ਮੌਤ ਹੋ ਗਈ। ਦਰਅਸਲ, ਕਰੀਬ 2 ਮਹੀਨੇ ਪਹਿਲਾਂ ਬੱਚੇ ਨੂੰ ਕੁੱਤੇ ਨੇ ਵੱਢ ਲਿਆ ਸੀ, ਜਿਸ ਬਾਰੇ ਉਸ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਅਤੇ ਇਸ ਕਾਰਨ ਉਹ ਰੇਬੀਜ਼ ਦਾ ਸ਼ਿਕਾਰ ਹੋ ਗਿਆ। ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਬੱਚੇ ਨੇ ਪਿਤਾ ਦੀ ਗੋਦੀ ਵਿੱਚ ਹੀ ਤੜਫਦੇ ਦਮ ਤੋੜ ਦਿੱਤਾ।
ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ, ਹਰ ਕੋਈ ਬਹੁਤ ਦੁਖੀ ਨਜ਼ਰ ਆ ਰਿਹਾ ਹੈ। ਹਰ ਰੋਜ਼ ਕੁੱਤਿਆਂ ਦੇ ਹਮਲੇ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਸਥਿਤੀ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਕੁੱਤੇ ਦੇ ਕੱਟਣ ਦੀ ਸਥਿਤੀ ਵਿੱਚ ਢੁਕਵੇਂ ਕਦਮ ਚੁੱਕੇ ਜਾਣ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਅਜਿਹੀ ਸਥਿਤੀ ਵਿੱਚ ਵੈਟਰਨਰੀ ਡਾ: ਵਰੁਣ ਤਨੇਜਾ ਨਾਲ ਗੱਲ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੁੱਤੇ ਦੇ ਵੱਢਣ ਦੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ ਅਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਕਿਵੇਂ ਬਚਣਾ ਚਾਹੀਦਾ ਹੈ।
ਜੇ ਕਿਸੇ ਨੂੰ ਕੁੱਤੇ ਨੇ ਵੱਢਿਆ ਹੈ, ਤਾਂ ਸਭ ਤੋਂ ਪਹਿਲਾਂ ਆਪਣੇ ਜ਼ਖ਼ਮ ਨੂੰ ਸਾਫ਼ ਪਾਣੀ ਨਾਲ ਅਤੇ ਸਾਬਣ ਜਾਂ ਪਤਲੇ ਸੈਵਲੋਨ ਨਾਲ ਧੋਵੋ। ਇਸ ਤੋਂ ਬਾਅਦ ਇਸ ‘ਤੇ ਸਾਫ਼ ਪੱਟੀ ਬੰਨ੍ਹੋ ਅਤੇ ਤੁਰੰਤ ਡਾਕਟਰ ਕੋਲ ਜਾਓ। ਦੱਸ ਦੇਈਏ ਕਿ ਪੁਰਾਣੇ ਸਮੇਂ ਵਿੱਚ ਲੋਕ ਕੁੱਤੇ ਦੇ ਵੱਢਣ ਤੋਂ ਤੁਰੰਤ ਬਾਅਦ ਦੇਸੀ ਸਾਬਣ ਨਾਲ ਜ਼ਖਮ ਨੂੰ 100 ਵਾਰ ਲਗਾਤਾਰ ਭਾਵ ਕਰੀਬ 5-7 ਮਿੰਟ ਤੱਕ ਧੋਂਦੇ ਸਨ, ਤਾਂ ਜੋ ਉਸ ਦੀ ਇਨਫੈਕਸ਼ਨ ਘੱਟ ਜਾਵੇ। ਹਾਲਾਂਕਿ ਟੀਕਾ ਲਾਉਣਾ ਵੀ ਬੇਹੱਦ ਜ਼ਰੂਰੀ ਹੈ
ਬੇਸ਼ੱਕ ਜੇ ਤੁਹਾਨੂੰ ਕਿਸੇ ਕੁੱਤੇ ਨੇ ਵੱਢਿਆ ਹੈ ਜਾਂ ਕਿਸੇ ਕੁੱਤੇ ਦਾ ਨਹੁੰ ਲੱਗ ਗਿਆ ਹੈ, ਤਾਂ ਬਿਨਾਂ ਕਿਸੇ ਦੇਰੀ ਅਤੇ ਲਾਪਰਵਾਹੀ ਦੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਅਤੇ ਸਹੀ ਸਮੇਂ ‘ਤੇ ਟੀਕਾ ਲਗਵਾਓ। ਧਿਆਨ ਵਿੱਚ ਰੱਖੋ ਕਿ ਕੁੱਤੇ ਦੇ ਵੱਢਣ ਤੋਂ ਬਾਅਦ ਟੀਕਾ ਲਗਾਉਣਾ ਹਮੇਸ਼ਾ ਮਹੱਤਵਪੂਰਨ ਹੁੰਦਾ ਹੈ।
ਰੇਬੀਜ਼ ਇੱਕ ਗੰਭੀਰ ਬਿਮਾਰੀ ਹੈ, ਇਸ ਲਈ ਜੇ ਸਹੀ ਸਮੇਂ ‘ਤੇ ਇਲਾਜ ਨਾ ਕਰਵਾਇਆ ਜਾਵੇ, ਤਾਂ ਇਹ ਘਾਤਕ ਸਿੱਧ ਹੋ ਸਕਦਾ ਹੈ, ਜਿਵੇਂ ਕਿ ਗਾਜ਼ੀਆਬਾਦ ਦੇ ਮਾਮਲੇ ਵਿੱਚ ਦੇਖਿਆ ਗਿਆ ਸੀ। ਇਸ ਲਈ, ਧਿਆਨ ਰੱਖੋ ਕਿ ਜੇਕਰ ਕਿਸੇ ਕੁੱਤੇ ਨੇ ਵੱਢਿਆ ਹੈ ਜਾਂ ਉਸ ਦੇ ਨਹੁੰ ਤੁਹਾਨੂੰ ਛੂਹ ਗਏ ਹਨ, ਤਾਂ 24 ਘੰਟਿਆਂ ਦੇ ਅੰਦਰ-ਅੰਦਰ ਧਿਆਨ ਨਾਲ ਟੀਕਾ ਲਗਵਾਓ।
ਜੇ ਕੋਈ ਕੁੱਤਾ ਕੱਟਦਾ ਹੈ, ਤਾਂ ਰੇਬੀਜ਼ ਨੂੰ ਰੋਕਣ ਲਈ ਪੀੜਤ ਨੂੰ ਇੱਕ ਟੀਕਾ ਲਗਾਇਆ ਜਾਂਦਾ ਹੈ। ਰੇਬੀਜ਼ ਦਾ ਟੀਕਾ 5 ਖੁਰਾਕਾਂ ਵਿੱਚ ਦਿੱਤਾ ਜਾਂਦਾ ਹੈ। ਇਸ ਵਿੱਚ, ਪਹਿਲੇ ਦਿਨ, ਤੀਜੇ ਦਿਨ, ਸੱਤਵੇਂ ਦਿਨ, 14ਵੇਂ ਦਿਨ ਅਤੇ 28ਵੇਂ ਦਿਨ (03 7 14 28) ਨੂੰ ਤੁਰੰਤ ਟੀਕੇ ਦੀ ਖੁਰਾਕ ਲਓ।
ਇਹ ਵੀ ਪੜ੍ਹੋ : ਅਜੀਬੋ-ਗਰੀਬ ਰਿਵਾਜ, ਇਥੇ ਧੀ ਜਵਾਨ ਹੁੰਦੇ ਹੀ ਬਣ ਜਾਂਦੀ ਹੈ ਪਿਤਾ ਦੀ ਦੁਲਹਨ, ਕਰਨਾ ਪੈਂਦੈ ਵਿਆਹ
ਜੇਕਰ ਤੁਸੀਂ ਕੁੱਤੇ ਦੇ ਕੱਟਣ ਤੋਂ ਬਾਅਦ ਬਿਨਾਂ ਟੀਕੇ ਦੇ ਘੁੰਮ ਰਹੇ ਹੋ, ਤਾਂ ਇਹ ਤੁਹਾਡੇ ਲਈ ਘਾਤਕ ਸਾਬਤ ਹੋਵੇਗਾ, ਕਿਉਂਕਿ ਟੀਕਾ ਲਗਾਉਣ ਵਿੱਚ ਦੇਰੀ ਤੁਹਾਨੂੰ ਰੇਬੀਜ਼ ਦਾ ਸ਼ਿਕਾਰ ਬਣਾ ਸਕਦੀ ਹੈ, ਜਿਸ ਕਾਰਨ ਕੋਮਾ ਜਾਂ ਮੌਤ ਵੀ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: