ਭਾਰਤੀ ਬੱਲੇਬਾਜ਼ਾਂ ਨੂੰ ਵਨਡੇ ਵਿਸ਼ਵ ਕੱਪ 2023 ‘ਚ ਸ਼ਾਨਦਾਰ ਪ੍ਰਦਰਸ਼ਨ ਦਾ ਫਾਇਦਾ ਹੋਇਆ ਹੈ। ਟੌਪ-4 ਬੱਲੇਬਾਜ਼ਾਂ ‘ਚ 3 ਭਾਰਤੀ ਹਨ। ਸ਼ੁਭਮਨ ਗਿੱਲ ਕੋਲ ਬਾਦਸ਼ਾਹਤ ਹੈ। ਪਾਕਿਸਤਾਨੀ ਖਿਡਾਰੀ ਬਾਬਰ ਆਜ਼ਮ ਦੂਜੇ ਸਥਾਨ ‘ਤੇ ਹੈ। ਵਿਰਾਟ ਕੋਹਲੀ ਦੋਵਾਂ ਦੇ ਨੇੜੇ ਆ ਗਿਆ ਹੈ। ਕੋਹਲੀ ਅਤੇ ਗਿੱਲ ਵਿਚਾਲੇ ਸਿਰਫ 35 ਅੰਕਾਂ ਦਾ ਫਰਕ ਹੈ। ਗਿੱਲ ਤੇ ਬਾਬਰ ਵਿਚਾਲੇ 2 ਅੰਕਾਂ ਦਾ ਫਰਕ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਵੀ ਇੱਕ ਰੈਂਕ ਦਾ ਫਾਇਦਾ ਹੋਇਆ ਹੈ। ਉਹ 4ਵੇਂ ਨੰਬਰ ‘ਤੇ ਪਹੁੰਚ ਗਿਆ ਹੈ।
ਵਿਰਾਟ ਕੋਹਲੀ ਨੇ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਸਭ ਤੋਂ ਵੱਧ 765 ਦੌੜਾਂ ਬਣਾਈਆਂ। ਇਸ ਕਾਰਨ ਉਸ ਨੂੰ ਇਕ ਸਥਾਨ ਦਾ ਫਾਇਦਾ ਹੋਇਆ। ਉਹ ਤੀਜੇ ਸਥਾਨ ‘ਤੇ ਪਹੁੰਚ ਗਿਆ। ਗਿੱਲ ਦੇ 826 ਰੇਟਿੰਗ ਪੁਆਇੰਟ ਹਨ। ਬਾਬਰ ਆਜ਼ਮ ਦੇ 824 ਰੇਟਿੰਗ ਪੁਆਇੰਟ ਹਨ। ਵਿਰਾਟ ਕੋਹਲੀ ਦੇ 796 ਰੇਟਿੰਗ ਪੁਆਇੰਟ ਹਨ। ਰੋਹਿਤ ਸ਼ਰਮਾ 5ਵੇਂ ਤੋਂ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ, ਉਸ ਦੇ 769 ਰੇਟਿੰਗ ਪੁਆਇੰਟ ਹਨ।
ਵਿਰਾਟ ਕੋਹਲੀ ਲਗਭਗ ਚਾਰ ਸਾਲ ਯਾਨੀ 2017 ਤੋਂ 2021 ਦਰਮਿਆਨ ਲਗਾਤਾਰ 1258 ਦਿਨ ਰੈਂਕਿੰਗ ‘ਚ ਨੰਬਰ 1 ‘ਤੇ ਰਿਹਾ। ਇਸ ਤੋਂ ਬਾਅਦ ਬਾਬਰ ਦਾ ਰਾਜ ਸਥਾਪਿਤ ਹੋਇਆ। ਵਿਸ਼ਵ ਕੱਪ ਦੌਰਾਨ ਗਿੱਲ ਟੌਪ ’ਤੇ ਪਹੁੰਚਿਆ ਸੀ। ਗਿੱਲ, ਵਿਰਾਟ ਅਤੇ ਰੋਹਿਤ ਦੇ ਟਾਪ-4 ‘ਚ ਹੋਣ ਕਾਰਨ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਰੈਂਕਿੰਗ ‘ਚ ਦੋ ਸਥਾਨ ਡਿੱਗ ਕੇ ਪੰਜਵੇਂ ਸਥਾਨ ‘ਤੇ ਆ ਗਏ ਹੈ। ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਰਿਲ ਮਿਸ਼ੇਲ ਨੇ ਵਿਸ਼ਵ ਕੱਪ ਵਿੱਚ ਆਪਣੀਆਂ 552ਵੀਂ ਦੌੜਾਂ ਬਣਾਈਆਂ। ਉਹ ਪੰਜ ਸਥਾਨ ਚੜ੍ਹ ਕੇ ਛੇਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : 113 ਰੁ. ਵਾਪਸ ਲੈਣ ਲਈ ਡਾਕਟਰ ਨੇ ਕੈਬ ਕੰਪਨੀ ਨੂੰ ਕੀਤਾ ਫੋਨ, ਹੋ ਗਿਆ 5 ਲੱਖ ਦਾ ਨੁਕਸਾਨ
ਹਾਲਾਂਕਿ ਵਿਸ਼ਵ ਕੱਪ 2023 ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੂੰ ਆਈਸੀਸੀ ਰੈਂਕਿੰਗ ਵਿੱਚ ਘਾਟਾ ਹੋਇਆ ਹੈ। ਮੁਹੰਮਦ ਸਿਰਾਜ ਦੂਜੇ ਤੋਂ ਤੀਜੇ ਸਥਾਨ ‘ਤੇ ਖਿਸਕ ਗਿਆ ਹੈ। ਇਸ ਦੇ ਨਾਲ ਹੀ ਕੁਲਦੀਪ ਯਾਦਵ ਛੇਵੇਂ ਤੋਂ ਸੱਤਵੇਂ ਸਥਾਨ ‘ਤੇ ਖਿਸਕ ਗਏ ਹਨ। ਇਸ ਤੋਂ ਇਲਾਵਾ ਮੁਹੰਮਦ ਸ਼ਮੀ ਵਿਸ਼ਵ ਕੱਪ ਦੇ ਅੱਧ ਵਿਚ 9ਵੇਂ ਸਥਾਨ ‘ਤੇ ਸੀ, ਪਰ ਹੁਣ 10ਵੇਂ ਸਥਾਨ ‘ਤੇ ਹੈ। ਰਵਿੰਦਰ ਜਡੇਜਾ ਨੂੰ ਵੀ ਆਲਰਾਊਂਡਰਾਂ ਦੀ ਰੈਂਕਿੰਗ ਵਿੱਚ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ 9ਵੇਂ ਤੋਂ 10ਵੇਂ ਸਥਾਨ ‘ਤੇ ਖਿਸਕ ਗਿਆ ਹੈ।
ਗੇਂਦਬਾਜ਼ਾਂ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਦੱਖਣੀ ਅਫਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਚੋਟੀ ‘ਤੇ ਹਨ। ਦੂਜੇ ਨੰਬਰ ‘ਤੇ ਆਸਟਰੇਲੀਆ ਦਾ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਹੈ। ਉਸ ਨੇ 4 ਸਥਾਨ ਹਾਸਲ ਕੀਤੇ।
ਵੀਡੀਓ ਲਈ ਕਲਿੱਕ ਕਰੋ : –