ਪੰਜਾਬ ਸਰਕਾਰ ਵੱਲੋਂ ਖੇਡ ਨਰਸਰੀ ਲਈ ਕੋਚ ਤੇ ਸੁਪਰਵਾਈਜ਼ਰ ਦੇ 286 ਅਹੁਦਿਆਂ ਲਈ ਕੀਤੀ ਜਾ ਰਹੀ ਭਰਤੀ ਪ੍ਰਕਿਰਿਆ ਵਿਚ ਜੋ ਲੋਕ ਕਿਸੇ ਕਾਰਨ ਅਜੇ ਤੱਕ ਅਪਲਾਈ ਨਹੀਂ ਕਰ ਸਕੇ ਹਨ, ਉਹ ਵੀ ਹੁਣ ਭਰਤੀ ਪ੍ਰਕਿਰਿਆ ਵਿਚ ਹਿੱਸਾ ਲੈ ਸਕਣਗੇ। ਸਰਕਾਰ ਨੇ ਅਪਲਾਈ ਕਰਨ ਦੀ ਤਰੀਕ ਵਧਾ ਦਿੱਤਾ ਹੈ। ਹੁਣ ਲੋਕ 10 ਮਾਰਚ ਤੱਕ ਅਪਲਾਈ ਕਰ ਸਕਣਗੇ। ਇਹ ਭਰਤੀ ਪ੍ਰਕਿਰਿਆ ਪੈਸਕੋ ਰਾਹੀਂ ਆਊਟਸੋਰਸ ਕੀਤੀ ਜਾ ਰਹੀ ਹੈ।
ਇਸ ਵਿਚ ਸੇਵਾ ਕਾਲ 3 ਸਾਲ ਜਾਂ ਇਸ ਤੋਂ ਵੱਧ ਸਮੇਂ ਦਾ ਰਹੇਗਾ। ਹਾਲਾਂਕਿ ਹਰ ਇਕ ਸਾਲ ਦੇ ਬਾਅਦ ਪਰਫਾਰਮੈਂਸ ਚੈੱਕ ਕੀਤੀ ਜਾਵੇਗੀ। ਉਸੇ ਆਧਾਰ ‘ਤੇ ਇਸ ਨੂੰ ਅੱਗੇ ਵਧਾਇਆ ਜਾਵੇਗਾ। ਅਪਲਾਈ ਫਾਰਮ ਵੀ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ।
ਇਸ ਭਰਤੀ ਪ੍ਰਕਿਰਿਆ ਵਿਚ ਜੋ ਕੋਚ ਰਖੇ ਜਾਣਗੇ, ਉਨ੍ਹਾਂ ਨੂੰ ਪੰਜਾਬ ਵਿਚ ਕੰਮ ਕਰਨਾ ਹੈ। ਅਜਿਹੇ ਵਿਚ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਭਰਤੀ ਪ੍ਰਕਿਰਿਆ ਵਿਚ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ। ਭਰਤੀ ਪ੍ਰਕਿਰਿਆ ਵਿਚ ਸ਼ਰਤ ਰੱਖੀ ਗਈ ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲਿਆਂ ਨੂੰ 10ਵੀਂ ਕਲਾਸ ਵਿਚ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ।
ਕੋਚ ਅਹੁਦੇ ਲਈ ਉਮਰ ਹੱਦ 18 ਤੋਂ 40 ਸਾਲ ਤੇ ਸੁਪਰਵਾਈਜ਼ਰ ਲਈ 18 ਤੋਂ 45 ਸਾਲ ਰਹੇਗੀ। ਸਰਕਾਰ ਦੀ ਕੋਸ਼ਿਸ਼ ਇਹੀ ਹੈ ਕਿ ਇਸੇ ਮਹੀਨੇ ਵਿਚ ਇਸ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਕੇ ਨਵੇਂ ਸੈਸ਼ਨ ਤੋਂ ਖੇਡ ਨਰਸਰੀ ਸ਼ੁਰੂ ਕਰ ਦਿੱਤੀ ਜਾਵੇ ਤਾਂਕਿ ਖਿਡਾਰੀਆਂ ਨੂੰ ਆਪਣੇ ਘਰਾਂ ਕੋਲ ਚੰਗੀ ਤਰੀਕੇ ਨਾਲ ਕੋਚਿੰਗ ਮਿਲ ਸਕੇ। ਨਾਲ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਚੁੱਕਣੀ ਪਵੇ।
ਇਹ ਵੀ ਪੜ੍ਹੋ : CM ਮਾਨ ਤੇ ਕੇਜਰੀਵਾਲ ਅੱਜ ਆਉਣਗੇ ਲੁਧਿਆਣਾ, ਸਕੂਲ ਆਫ਼ ਐਮੀਨੈਂਸ ਦਾ ਕਰਨਗੇ ਉਦਘਾਟਨ
ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਭਰਤੀ ਪ੍ਰਕਿਰਿਆ ਵਿਚ ਇਕ ਵੇਟਿੰਗ ਲਿਸਟ ਬਣਾਈ ਜਾਵੇਗੀ। ਇਸ ਵਿਚ 10 ਫੀਸਦੀ ਲੋਕ ਰੱਖੇ ਜਾਣਗੇ। ਇਹ ਵੋਟਿੰਗ ਲਿਸਟ 6 ਮਹੀਨੇ ਤੱਕ ਵੈਲਿਡ ਰਹੇਗੀ। ਜੇਕਰ ਕੋਈ ਚੁਣੇ ਜਾਣ ਦੇ ਬਾਅਦ ਨੌਕਰੀ ਜੁਆਇਨ ਨਹੀਂ ਕਰਦਾ ਜਾਂ ਨੌਕਰੀ ਛੱਡ ਦਿੱਤਾ ਹੈ ਤਾਂ ਹੋਰਨਾਂ ਲੋਕਾਂ ਨੂੰ ਮੌਕਾ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –