ਪੰਜਾਬੀਆਂ ਨੂੰ ਅੱਜ ਤੋਂ 10 ਲੱਖ ਰੁਪਏ ਤੱਕ ਦਾ ਫ੍ਰੀ ਇਲਾਜ ਮਿਲੇਗਾ। ਇਸ ਵਿਚ ਕੋਈ ਆਦਮਨ ਜਾਂ ਉਮਰ ਦੀ ਹੱਦ ਤੈਅ ਨਹੀਂ ਹੈ। ਪੰਜਾਬ ਦਾ ਆਧਾਰ ਤੇ ਵੋਟਰ ਕਾਰਡ ਹੋਣਾ ਚਾਹੀਦਾ ਹੈ ਦੇ ਪੂਰਾ ਪਰਿਵਾਰ ਸਕੀਮ ਦਾ ਫਾਇਦਾ ਚੁੱਕ ਸਕਦਾ ਹੈ। ਇਸ ਨਾਲ 65 ਲੱਖ ਪਰਿਵਾਰਾਂ ਦੇ ਗਭਗ 3 ਕਰੋੜ ਪੰਜਾਬੀਆਂ ਨੂੰ ਫਾਇਦਾ ਹੋਵੇਗਾ।
ਯੋਜਨਾ ਦੀ ਲਾਂਚਿੰਗ ਲਈ ਅੱਜ ਮੋਹਾਲੀ ਵਿਚ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਵਿਚ ਸੀਐੱਮ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ। ਸਰਕਾਰ ਦਾ ਕਹਿਣਾ ਹੈ ਕਿ ਇਸ ਸਕੀਮ ਵਿਚ ਹਰ ਤਰ੍ਹਾਂ ਦਾ ਖਰਚ ਸ਼ਾਮਲ ਹੋਵੇਗਾ।
ਇਹ ਵੀ ਪੜ੍ਹੋ : 1984 ਸਿੱਖ ਵਿਰੋਧੀ ਦੰਗੇ : ਜਨਕਪੁਰੀ,ਵਿਕਾਸਪੁਰੀ ਹਿੰ/ਸਾ ਮਾਮਲੇ ‘ਚ ਸਾਬਕਾ ਸਾਂਸਦ ਸੱਜਣ ਕੁਮਾਰ ਬਰੀ
ਦੱਸ ਦੇਈਏ ਪੰਜਾਬ ਵਿਚ ਇਸ ਤੋਂ ਪਹਿਲਾਂ ਮੁੱਖ ਮੰਤਰੀ ਸਰਬਤ ਸਿਹਤ ਬੀਮਾ ਯੋਜਨਾ ਚੱਲ ਰਹੀ ਹੈ ਜਿਸ ਤਹਿਤ ਸਰਕਾਰੀ ਤੇ ਪੈਨਲ ਵਾਲੇ ਹਸਪਤਾਲਾਂ ਵਿਚ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲਦਾ ਹੈ। ਇਸ ਯੋਜਨਾ ਵਿਚ ਸੂਬੇ ਦੇ 80 ਫੀਸਦੀ ਲੋਕ ਕਵਰ ਹੁੰਦੇ ਹਨ। ਇਹ ਸਕੀਮ ਕੇਂਦਰ ਦੀ ਹੈ ਜਿਸ ਵਿਚ ਇਨਕਮ ਲਿਮਟ ਤੈਅ ਹੈ। ਸੀਐੱਮ ਸਹਿਤ ਸਕੀਮ ਵਿਚ 100 ਫੀਸਦੀ ਪੰਜਾਬੀ ਕਵਰ ਹੋਣਗੇ। ਇਸ ਤੋਂ ਇਲਾਵਾ ਇਸ ਵਿਚ ਇਨਕਮ ਜਾਂ ਉਮਰ ਦੀ ਕੋਈ ਲਿਮਟ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
























