ਇੰਗਲੈਂਡ ਦੇ ਇਕ ਵਿਅਕਤੀ ਦੀ ਕਿਸਮਤ ਅਜਿਹੀ ਚਮਕੀ ਕਿ ਉਹ ਰਾਤੋਂ-ਰਾਤ ਕਰੋੜਪਤੀ ਬਣ ਗਿਆ।ਉਸ ਦੀ ਲਾਟਰੀ ਲੱਗੀ ਸੀ। 1-2 ਲੱਖ ਦੀ ਨਹੀਂ ਸਗੋਂ 100 ਕਰੋੜ ਰੁਪਿਆਂ ਦੀ। ਪਰ ਪੈਸਾ ਮਿਲਣਾ ਵੱਡੀ ਗੱਲ ਨਹੀਂ ਹੈ, ਪੈਸੇ ਨੂੰ ਸਾਂਭ ਕੇ ਰੱਖਣਾ ਵੱਡੀ ਗੱਲ ਹੈ। ਅਜਿਹਾ ਹੀ ਇਸ ਸ਼ਖਸ ਨਾਲ ਹੋਇਆ।
ਮਿਕੀ ਕੈਰਲ ਇੰਗਲੈਂਡ ਦੇ ਨਾਰਫਾਕ ਵਿਚ ਰਹਿੰਦੇ ਸਨ। ਸਾਲ 2002 ਵਿਚ ਉਨ੍ਹਾਂ ਦੀ ਲਗਭਗ 100 ਕਰੋੜ ਰੁਪਏ ਦੀ ਲਾਟਰੀ ਲੱਗੀ। ਉਸ ਸਮੇਂ ਉਹ ਸਿਰਫ 19 ਸਾਲ ਦਾ ਸੀ। ਲਾਟਰੀ ਜਿੱਤਣ ਦੇ ਬਾਅਦ ਉਹ ਪੈਸੇ ਦੇ ਨਸ਼ੇ ਵਿਚ ਅਜਿਹਾ ਚੂਰ ਹੋਇਆ ਕਿ ਉਸ ਤੋਂ ਬਾਹਰ ਆਉਣਾ ਉਨ੍ਹਾਂ ਲਈ ਅਸੰਭਵ ਜਿਹਾ ਹੋ ਗਿਆ। ਉਸ ਨੇ ਡਰੱਗਸ ਲੈਣਾ ਸ਼ੁਰੂ ਕਰ ਦਿੱਤਾ ਤੇ ਦੂਜੇ ਦੇਸ਼ਾਂ ਵਿਚ ਜਾ ਕੇ ਪਾਰਟੀ ਕਰਨ ਲੱਗਾ।ਉਹ ਮਹਿੰਗੇ ਜ਼ੇਵਰ, ਗੱਡੀਆਂ ਤੇ ਕੱਪੜੇ ਵੀ ਖਰੀਦਣ ਲੱਗਿਆ। ਇਹੀ ਨਹੀਂ ਉਹ ਪਤਨੀ ਨੂੰ ਧੋਖਾ ਦੇ ਕੇ ਗਲਤ ਕੰਮ ਕਰਨ ਲੱਗਾ। ਕੁਝ ਹੀ ਸਾਲਾਂ ਵਿਚ ਉਹ ਅਰਸ਼ ਤੋਂ ਫਰਸ਼ ‘ਤੇ ਆ ਗਿਆ।
ਹੁਣ ਉਸ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਜਦੋਂ ਉਸ ਦੀ ਭੈਣ ਦੀ ਮੌਤ ਹੋਈ ਤਾਂ ਉਸ ਦੇ ਸਸਕਾਰ ਤੱਕ ਲਈ ਉਸ ਨੂੰ ਦੂਜਿਆਂ ਤੋਂ ਪੈਸੇ ਮੰਗਣੇ ਪਏ। ਪਿਛਲੇ ਸਾਲ ਉਸ ਦੀ ਭੈਣ ਦੀ ਮੌਤ ਜ਼ਿਆਦਾ ਡਰੱਗਸ ਲੈਣ ਨਾਲ ਹੋ ਗਈ। ਇਸ ਦੇ ਬਾਅਦ ਲੜਕੀ ਦੇ ਦੋਸਤਾਂ ਤੇ ਪਰਿਵਾਰ ਵਾਲਿਆਂ ਨੇ ਕਿਸੇ ਤਰ੍ਹਾਂ ਪੈਸਿਆਂ ਦਾ ਇੰਤਜ਼ਾਮ ਕੀਤਾ ਯਾਨੀ ਉਨ੍ਹਾਂ ਨੇ ਕਰਾਊਡ ਫੰਡਿੰਗ ਦੀ ਮਦਦ ਨਾਲ ਪੈਸੇ ਇਕੱਠੇ ਕੀਤੇ।
ਇਹ ਵੀ ਪੜ੍ਹੋ : ਡੀਸੀ ਘਣਸ਼ਿਆਮ ਥੋਰੀ ਨੇ ਭ੍ਰਿਸ਼ਟਾਚਾਰ ਰੋਕਣ ਲਈ ਵ੍ਹਟਸਐਪ ਨੰਬਰ ਕੀਤਾ ਜਾਰੀ, ਲੋਕਾਂ ਨੂੰ ਕੀਤੀ ਇਹ ਅਪੀਲ
ਮਿਕੀ ਨੂੰ ਆਪਣੀ ਜ਼ਿੰਦਗੀ ਤੋਂ ਕੋਈ ਅਫਸੋਸ ਨਹੀਂ ਹੈ। ਉਨ੍ਹਾਂ ਨੇ ਸਾਫ ਕੀਤਾ ਕਿ ਜਦੋਂ ਉਸ ਕੋਲ ਪੈਸੇ ਸਨ ਤਾਂ ਉਹ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਚੰਗੇ 10ਸਾਲ ਸਨ। 2013 ਵਿਚ ਉਹ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਿਆ ਸੀ ਤੇ ਬੇਰੋਜ਼ਗਾਰ ਵੀ ਸੀ। 3 ਮਹੀਨੇ ਉਨ੍ਹਾਂ ਨੇ ਬੇਘਰਾਂ ਲਈ ਬਣੇ ਹੋਟਲ ਵਿਚ ਬਿਤਾ ਦਿੱਤੇ ਸਨ। 39 ਸਾਲ ਦੇ ਮਿਕੀ ਸਾਲ 2019 ਵਿਚ ਸਕਾਟਲੈਂਡ ਸ਼ਿਫਟ ਹੋ ਗਏ ਤੇ ਉਦੋਂ ਤੋਂ ਉਹ ਕੋਲਾ ਡਲਿਵਰੀ ਦਾ ਕੰਮ ਕਰਦੇ ਹਨ।ਉਸ ਦੇ ਬਾਅਦ ਤੋਂ ਉਹ ਆਪਣੀ ਸਾਬਕਾ ਪਤਨੀ ਦੇ ਨਾਲ ਫਿਰ ਤੋਂ ਰਹਿਣ ਲੱਗੇ ਹਨ।
ਵੀਡੀਓ ਲਈ ਕਲਿੱਕ ਕਰੋ : –