Instagram ‘ਤੇ PM ਨਰਿੰਦਰ ਮੋਦੀ ਛਾ ਗਏ ਹਨ। PM ਨਰਿੰਦਰ ਮੋਦੀ ਦੇ ਇੰਸਟਾਗ੍ਰਾਮ ‘ਤੇ 100 ਮਿਲੀਅਨ ਯਾਨੀ 10 ਕਰੋੜ ਫਾਲੋਅਰਸ ਹੋ ਗਏ ਹਨ। ਇਸ ਪਲੇਟਫਾਰਮ ‘ਤੇ ਇਹ ਉਪਲਬਧੀ ਹਾਸਲ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਨੇਤਾ ਬਣ ਗਏ ਹਨ। PM ਮੋਦੀ 2014 ਤੋਂ ਇੰਸਟਾਗ੍ਰਾਮ ਨਾਲ ਜੁੜੇ ਸੀ। ਇਥੇ ਉਨ੍ਹਾਂ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਫਾਲੋਅਰਸ ਹਨ। ਟਰੰਪ 43.2 ਮਿਲੀਅਨ ਫਾਲੋਅਰਸ ਦੇ ਨਾਲ ਦੂਜੇ ਨੰਬਰ ‘ਤੇ ਹਨ।
ਦੁਨੀਆ ਦੇ 5 ਵੱਡੇ ਲੀਡਰਾਂ ਦੇ ਕੁੱਲ ਫਾਲੋਅਰਸ ਦੀ ਗਿਣਤੀ ਮੋਦੀ ਦੇ ਇਕੱਲੇ ਫਾਲੋਅਰਸ ਦੀ ਗਿਣਤੀ ਤੋਂ ਵੀ ਘੱਟ ਹੈ। ਟਰੰਪ ਦੇ ਬਾਅਦ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਪ੍ਰਬੋਵੋ ਸੁਬਿਯਾਂਟੋ 15 ਮਿਲੀਅਨ ਫਾਲੋਅਰਸ ਦਾ ਨੰਬਰ ਆਉਂਦਾ ਹੈ।ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ 14.4 ਮਿਲੀਅਨ ਫਾਲੋਅਰਸ ਦੇ ਨਾਲ ਚੌਥੇ ਨੰਬਰ ‘ਤੇ ਹਨ। ਤੁਰਕੀ ਦੇ ਰਾਸ਼ਟਰਪਤੀ ਏਦੋਰਗਨ ਦੇ 11.6 ਮਿਲੀਅਨ ਫਾਲੋਅਰਸ ਹਨ।
ਇਹ ਵੀ ਪੜ੍ਹੋ : ਬਕਸਰ : ਵਰਮਾਲਾ ਦੌਰਾਨ ਲਾੜੀ ‘ਤੇ ਫਾ/ਇਰਿੰ.ਗ, ਮੂੰਹ ਢੱਕ ਕੇ ਆਏ ਨੌਜਵਾਨ ਨੇ ਚਲਾਈ ਗੋ/ਲੀ
ਸੋਸ਼ਲ ਮੀਡੀਆ X ‘ਤੇ ਪੀਐੱਮ ਮੋਦੀ ਦੇ 2024 ਵਿਚ ਹੀ 100 ਮਿਲੀਅਨ ਫਾਲੋਅਰਸ ਹੋ ਗਏ ਸਨ। ਇਸ ਸਮੇਂ ਉਨ੍ਹਾਂ ਦੇ X ‘ਤੇ 106.2 ਮਿਲੀਅਨ ਫਾਲੋਅਰਸ ਹਨ। ਇਹ ਪ੍ਰਧਾਨ ਮੰਤਰੀ ਦੇ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ‘ਤੇ ਫਾਲੋਅਰਸ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਦੇ ਬਾਅਦ ਇੰਸਟਾਗ੍ਰਾਮ ‘ਤੇ 100 ਮਿਲੀਅਨ, ਫੇਸਬੁੱਕ ‘ਤੇ 54 ਮਿਲੀਅਨ ਤੇ ਵ੍ਹਟਸਐਪ ‘ਤੇ 11.7 ਮਿਲੀਅਨ ਫਾਲੋਅਰਸ ਹਨ।
ਵੀਡੀਓ ਲਈ ਕਲਿੱਕ ਕਰੋ -:
























