ਦਿੱਲੀ ਦੇ ਕੰਝਾਵਲਾ ਵਿਚ ਅੰਜਲੀ ਨੂੰ ਕਾਰ ਤੋਂ 12 ਕਿਲੋਮੀਟਰ ਘਸੀਟਣ ਵਾਲੇ ਦੋਸ਼ੀਆਂ ‘ਤੇ ਐਕਸ਼ਨ ਦੇ ਬਾਅਦ ਹੁਣ ਦਿੱਲੀ ਪੁਲਿਸ ਨੇ ਉਨ੍ਹਾਂ ਮੁਲਾਜ਼ਮਾਂ ‘ਤੇ ਗਾਜ਼ ਡਿੱਗੀ ਹੈ, ਜੋ 1 ਜਨਵਰੀ ਦੇ ਦਿਨ ਡਿਊਟੀ ‘ਤੇ ਤਾਇਨਾਤ ਸਨ। ਰੋਹਿਣੀ ਜ਼ਿਲ੍ਹੇ ਵਿਚ ਪੀਸੀਆਰ ਤੇ ਪਿਕੇਟ ‘ਤੇ ਤਾਇਨਾਤ ਉਨ੍ਹਾਂ ਸਾਰੇ 11 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਸ਼ਾਲਿਨੀ ਸਿੰਘ ਦੀ ਰਿਪੋਰਟ ਦੇ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੁਲਿਸ ਨੂੰ ਐਕਸ਼ਨ ਲੈਣ ਦੇ ਨਿਰਦੇਸ਼ ਦਿੱਤੇ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਕੰਝਾਵਾਲਾ ਕੇਸ ਦੇ ਦੋਸ਼ੀਆਂ ‘ਤੇ 302 ਯਾਨੀ ਹੱਤਿਆ ਦੀ ਧਾਰਾ ਲਗਾ ਕੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਗ੍ਰਹਿ ਮੰਤਰਾਲੇ ਦੇ ਨਿਰਦੇਸ਼ ‘ਤੇ ਦਿੱਲੀ ਪੁਲਿਸ ਨੇ ਇਸ ਸਬੰਧੀ ਰਿਪੋਰਟ ਤਿਆਰ ਕੀਤੀ ਸੀ। ਰਿਪੋਰਟ ਮਿਲਣ ਦੇ ਬਾਅਦ ਗ੍ਰਹਿ ਮੰਤਰਾਲੇ ਨੇ ਇਹ ਮਹੱਤਵਪੂਰਨ ਹੁਕਮ ਦਿੱਲੀ ਪੁਲਿਸ ਨੂੰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਪਿਕੇਟ ਤੇ ਪੀਸੀਆਰ ਵਿਚ ਮੌਜੂਦ ਪੁਲਿਸ ਮੁਲਾਜ਼ਮਾਂ ‘ਤੇ ਗ੍ਰਹਿ ਮੰਤਰਾਲੇ ਨੇ ਕਾਰਵਾਈ ਦੇ ਨਿਰਦੇਸ਼ ਦਿੱਤੇ।
ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਜਿਸ ਸਮੇਂ ਵਾਰਦਾਤ ਹੋਈ, ਇਲਾਕੇ ਦੇ ਡੀਸੀਪੀ ਸਪੱਸ਼ਟੀਕਰਨ ਦੇਣ ਕਿ ਕਾਨੂੰਨ ਵਿਵਸਥਾ ਦੇ ਕੀ ਇੰਤਜ਼ਾਮ ਸੀ। ਜੇਕਰ ਕੁਝ ਸਹੀ ਜਵਾਬ ਨਹੀਂ ਹੈ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਇਕ ਹੋਰ ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਵਾਰਦਾਤ ਦੀ ਜਗ੍ਹਾ ਦੇ ਆਸ-ਪਾਸ ਇਲਾਕਿਆਂ ਵਿਚ ਲੋੜੀਂਦੀ ਰੌਸ਼ਨੀ ਦੀ ਵਿਵਸਥਾ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: