ਗੋਆ-ਮੁੰਬਈ ਹਾਈਵੇ ‘ਤੇ ਵੀਰਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਇਹ ਹਾਦਸਾ ਕਨਕਾਵਲੀ ਨੇੜੇ ਇਕ ਨਿੱਜੀ ਬੱਸ ਪਲਟ ਗਈ ਹੈ। ਇਸ ਹਾਦਸੇ ਵਿਚ 13 ਯਾਤਰੀਆਂ ਦੇ ਮੌਤ ਹੋ ਜਾਨ ਦੀ ਖਬਰ ਸਾਹਮਣੇ ਆਈ ਹੈ। ਜਦਕਿ 23 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਬੱਸ ਵਿੱਚ 36 ਲੋਕ ਸਵਾਰ ਸਨ।

ਜਾਣਕਾਰੀ ਅਨੁਸਾਰ ਕਨਕਾਵਲੀ ਨੇੜੇ ਖ਼ਤਰਨਾਕ ਮੋੜ ’ਤੇ ਡਰਾਈਵਰ ਵੱਲੋਂ ਵਾਹਨ ਤੋਂ ਕੰਟਰੋਲ ਗੁਆ ਦੇਣ ਕਾਰਨ ਇਹ ਹਾਦਸਾ ਵਾਪਰਿਆ। ਇਹ ਘਟਨਾ ਅੱਜ ਤੜਕੇ 4 ਵਜੇ ਵਾਪਰਿਆ ਹੈ। ਇਸ ਨਿਜੀ ਬੱਸ ਵਿੱਚ 36 ਯਾਤਰੀ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਗੋਆ-ਮੁੰਬਈ ਹਾਈਵੇ ‘ਤੇ ਵਾਪਰਿਆ ਭਿਆਨਕ ਹਾਦਸਾ, ਇੱਕ ਬੱਚੇ ਸਣੇ 9 ਲੋਕਾਂ ਦੀ ਮੌਤ
ਦੱਸਿਆ ਜਾ ਰਿਹਾ ਹੈ ਗੋਆ-ਮੁੰਬਈ ਹਾਈਵੇਅ ‘ਤੇ ਕਨਕਾਵਲੀ ਨੇੜੇ ਨਿੱਜੀ ਬੱਸ ਪਲਟਣ ਕਾਰਨ ‘ਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਸ ਹਾਦਸੇ ਵਿਚ 23 ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਜਿਸ ਮਗਰੋਂ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇੱਥੇ ਇਲਾਜ ਦੌਰਾਨ 9 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
