ਪੰਜਾਬ ਦੇ ਨੌਜਵਾਨ ਹੁਣ ਅੰਗਰੇਜ਼ੀ ਦੀ ਬਜਾਏ ਆਪਣੀ ਮਾਂ ਬੋਲੀ ਦੀ ਪੜ੍ਹਾਈ ਵਿੱਚ ਪਿਛੜ ਰਹੇ ਹਨ। ਪੰਜਾਬੀ ਭਾਸ਼ਾ ਦੀ ਪ੍ਰੀਖਿਆ ਵਿੱਚ 38 ਫੀਸਦੀ ਨੌਜਵਾਨ ਫੇਲ੍ਹ ਹੋਏ ਹਨ। ਪ੍ਰੀਖਿਆ ਆਬਕਾਰੀ ਤੇ ਕਰ ਵਿਭਾਗ ਵਿੱਚ ਇੰਸਪੈਕਟਰਾਂ ਦੀ ਭਰਤੀ ਨਾਲ ਸਬੰਧਤ ਸੀ। ਇਸ ਵਿਚ ਨੌਜਵਾਨ 50 ਫੀਸਦੀ ਤੱਕ ਅੰਕ ਹਾਸਲ ਨਹੀਂ ਕਰ ਸਕੇ ਹਨ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਲਈ ਨੌਜਵਾਨ ਖੁਦ ਜ਼ਿੰਮੇਵਾਰ ਹਨ ਕਿਉਂਕਿ ਉਹ ਭਾਸ਼ਾ ਦੀ ਮਹੱਤਤਾ ਨੂੰ ਨਹੀਂ ਸਮਝਦੇ।
ਅਧੀਨ ਸੇਵਾਵਾਂ ਚੋਣ ਬੋਰਡ ਨੇ ਕੁਝ ਸਮਾਂ ਪਹਿਲਾਂ ਇੰਸਪੈਕਟਰਾਂ ਦੀ ਲਿਖਤੀ ਪ੍ਰੀਖਿਆ ਲਈ ਸੀ। ਇਸ ਵਿੱਚ ਕੁੱਲ 36836 ਬਿਨੈਕਾਰ ਹਾਜ਼ਰ ਹੋਏ। ਇਨ੍ਹਾਂ ਵਿੱਚੋਂ 22,957 ਪ੍ਰੀਖਿਆਰਥੀ ਪਾਸ ਕਰ ਸਕੇ। 13879 ਬਿਨੈਕਾਰ ਪੰਜਾਬ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੇ। ਪ੍ਰੀਖਿਆ ‘ਚ 37.67 ਫੀਸਦੀ ਫੇਲ ਹੋਏ ਹਨ। ਸੂਤਰਾਂ ਦੀ ਮੰਨੀਏ ਤਾਂ 46 ਫੀਸਦੀ ਬਿਨੈਕਾਰ ਅਜਿਹੇ ਹਨ ਜੋ 25 ਅੰਕ ਲੈਣ ਦੀ ਬਜਾਏ ਸਿਰਫ 1 ਤੋਂ 10 ਅੰਕ ਹੀ ਹਾਸਲ ਕਰ ਸਕੇ ਹਨ। ਇਸੇ ਤਰ੍ਹਾਂ 3678 ਬਿਨੈਕਾਰ ਸਿਰਫ਼ 11 ਤੋਂ 20 ਫ਼ੀਸਦੀ ਅੰਕ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ। 10152 ਬਿਨੈਕਾਰ 20 ਤੋਂ 25 ਅੰਕ ਪ੍ਰਾਪਤ ਕਰਨ ਦੇ ਯੋਗ ਹੋਏ ਹਨ। ਇਹ ਪ੍ਰੀਖਿਆ ਦੇਣ ਵਾਲਿਆਂ ਵਿੱਚ 19,457 ਲੜਕੀਆਂ ਹਨ।
ਇਹ ਵੀ ਪੜ੍ਹੋ : CIA ਨੇ ਦੋ ਨਸ਼ਾ ਤਸਕਰਾਂ ਨੂੰ ਦਬੋਚਿਆ, 12 ਕਰੋੜ ਦੀ ਹੈਰੋਇਨ ਤੇ ਇੱਕ ਕਾਰ ਬਰਾਮਦ
ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਸਟੈਨੋ ਟਾਈਪਿਸਟ ਦੀ ਲਿਖਤੀ ਪ੍ਰੀਖਿਆ ਵਿੱਚ 4627 ਬਿਨੈਕਾਰ ਹਾਜ਼ਰ ਹੋਏ। ਇਨ੍ਹਾਂ ਵਿੱਚੋਂ 20.38 ਫੀਸਦੀ ਉਮੀਦਵਾਰ ਪੰਜਾਬੀ ਵਿੱਚੋਂ ਫੇਲ੍ਹ ਹੋਏ ਹਨ। ਵੈਟਰਨਰੀ ਇੰਸਪੈਕਟਰ ਦੀ ਭਰਤੀ ਲਈ ਲਈ ਗਈ ਪ੍ਰੀਖਿਆ ਵਿੱਚ 9.20 ਫੀਸਦੀ ਬਿਨੈਕਾਰ ਪੰਜਾਬੀ ਵਿੱਚ ਫੇਲ੍ਹ ਹੋਏ ਹਨ। ਹਾਲ ਹੀ ਵਿੱਚ PSEB ਨੇ 10ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਸੀ। ਇਸ ਵਿੱਚ 281267 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦਿੱਤੀ। ਇਸ ਵਿੱਚ 279002 ਨੇ ਪ੍ਰੀਖਿਆ ਪਾਸ ਕੀਤੀ।
ਵੀਡੀਓ ਲਈ ਕਲਿੱਕ ਕਰੋ -: