ਪੰਜਾਬ ਦੇ ਫਿਲੌਰ ‘ਚ ਇਕ ਤਸਕਰ ਵੱਲੋਂ ਨਾਬਲਿਕ ਲੜਕੇ ਦੇ ਢਿੱਡ ‘ਚ ਨਸ਼ੇ ਦਾ ਟੀਕਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਸ਼ੀਲੇ ਟੀਕੇ ਕਾਰਨ ਨੌਜ਼ਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 18 ਸਾਲਾ ਗੁੱਡੂ ਪੁੱਤਰ ਸਵ. ਮੱਪਾ ਵਾਸੀ ਮੁਹੱਲਾ ਉੱਚਾ ਵੈਲੀ ਵੱਜੋਂ ਹੋਈ ਹੈ। ਇਸ ਦੇ ਨਾਲ ਹੀ ਤਸਕਰ ਦਾ ਨਾਮ ਚਿੰਟੂ ਦੱਸਿਆ ਜਾ ਰਿਹਾ ਹੈ। ਚਿੰਟੂ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰਦਾ ਆ ਰਿਹਾ ਹੈ ਅਤੇ ਸਕੂਲੀ ਬੱਚਿਆਂ ਨੂੰ ਨਸ਼ੇ ਦਾ ਆਦੀ ਬਣਾ ਕੇ ਉਨ੍ਹਾਂ ਤੋਂ ਪੈਸੇ ਵਸੂਲ ਰਿਹਾ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8 ਵਜੇ ਗੁੱਡੂ ਆਪਣੇ ਮੁਹੱਲੇ ਵਿੱਚ ਰਹਿਣ ਵਾਲੇ ਨਸ਼ਾ ਤਸਕਰ ਚਿੰਟੂ ਦੇ ਘਰ ਗਿਆ। ਜਿੱਥੇ ਤਸਕਰ ਚਿੰਟੂ ਨੇ ਗੁੱਡੂ ਦੇ ਢਿੱਡ ‘ਚ ਨਸ਼ੇ ਦਾ ਟੀਕਾ ਲਗਾ ਦਿੱਤਾ, ਜਿਸ ਕਾਰਨ ਗੁੱਡੀ ਦੀ ਤਬੀਅਤ ਖਰਾਬ ਹੋ ਗਈ। ਹਾਲਤ ਵਿਗੜਣ ਕਾਰਨ ਚਿੰਟੂ ਨੇ ਕਿਸੇ ਨਾਲ ਫੋਨ ‘ਤੇ ਗੱਲ ਕਰਕੇ ਖੁਦ 25 ਮਿੰਟ ਤੱਕ ਉਸ ਦਾ ਇਲਾਜ ਕੀਤਾ। ਜਦੋਂ ਲੜਕਾ ਬੇਹੋਸ਼ ਹੋ ਗਿਆ ਤਾਂ ਉਹ ਉਸ ਨੂੰ ਘਰੋਂ ਬਾਹਰ ਲੈ ਗਿਆ ਅਤੇ ਘਰ ਨੂੰ ਤਾਲਾ ਲਗਾ ਕੇ ਉੱਥੋਂ ਫਰਾਰ ਹੋ ਗਿਆ।
ਇਸ ‘ਤੋਂ ਬਾਅਦ ਪਰਿਵਾਰ ਵਾਲੇ ਗੁੱਡੂ ਨੂੰ ਲੁਧਿਆਣਾ ਦੇ ਦਯਾਨੰਦ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੁੱਡੂ ਦੀ ਮੌਤ ਕਾਰਨ ਇਲਾਕਾ ਨਿਵਾਸੀਆਂ ‘ਚ ਕਾਫੀ ਰੋਸ ਹੈ। ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚ ਕੇ ਸਵੇਰੇ ਜਦੋਂ ਪੁਲਿਸ ਨੇ ਚਿੰਟੂ ਦੇ ਘਰ ਦਾ ਤਾਲਾ ਤੋੜ ਕੇ ਅੰਦਰੋਂ ਤਲਾਸ਼ੀ ਲਈ ਤਾਂ ਉੱਥੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਟੀਕੇ, ਨਸ਼ੀਲਾ ਪਾਊਡਰ ਅਤੇ ਹੋਰ ਸਾਮਾਨ ਬਰਾਮਦ ਹੋਇਆ।
ਇਹ ਵੀ ਪੜ੍ਹੋ : ਏਅਰਪੋਰਟ ‘ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 2 ਯਾਤਰੀਆਂ ਕੋਲੋਂ ਲੱਖਾਂ ਦਾ ਸੋਨਾ ਜ਼ਬਤ
ਇਸ ਮਾਮਲੇ ਸਬੰਧੀ ਮੁਹੱਲਾ ਕੌਂਸਲਰ ਰਾਕੇਸ਼ ਕਾਲੀਆ, ਅੰਬੇਡਕਰ ਸ਼ਕਤੀ ਦਲ ਦੇ ਪ੍ਰਧਾਨ ਗੋਲਡੀ ਨਾਹਰ ਅਤੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਮਨੀ ਅਤੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸਕੂਲੀ ਬੱਚੇ ਸਵੇਰੇ 8 ਵਜੇ ਚਿੰਟੂ ਦੇ ਘਰ ਪਹੁੰਚਦੇ ਸਨ ਜਿੱਥੇ ਉਹ ਉਨ੍ਹਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਨਸ਼ੇ ਦੇ ਟੀਕੇ ਦਿੰਦਾ ਸੀ। ਜੇਕਰ ਕੋਈ ਵੀ ਇਸ ਦਾ ਵਿਰੋਧ ਕਰਦਾ ਤਾਂ ਚਿੰਟੂ ਆਪਣੇ ਨਸ਼ੇੜੀ ਦੋਸਤਾਂ ਨਾਲ ਮਿਲ ਕੇ ਉਨ੍ਹਾਂ ਲੋਕਾਂ ‘ਤੇ ਹਮਲਾ ਕਰ ਦਿੰਦਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ‘ਚ ਨਸ਼ਾ ਤਸਕਰ ਚਿੰਟੂ ਦਾ ਪਿਤਾ ਰੂਪ ਲਾਲ ਵੀ ਸ਼ਾਮਲ ਹੈ। ਉਸਦਾ ਪਿਤਾ ਹਰਿਦੁਆਰ ਤੋਂ ਨਸ਼ੀਲੇ ਟੀਕੇ, ਕੈਪਸੂਲ ਅਤੇ ਗੋਲੀਆਂ ਖਰੀਦ ਕੇ ਚਿੰਟੂ ਨੂੰ ਦਿੰਦਾ ਸੀ ਅਤੇ ਅੱਗੇ ਉਹ ਬੱਚਿਆਂ ਨੂੰ ਨਸ਼ੇ ਦਾ ਆਦੀ ਬਣਾ ਕੇ ਵੇਚਦਾ ਸੀ। ਇਸ ਕਰਕੇ ਹਰਿਦੁਆਰ ਪੁਲਿਸ ਨੇ ਉਸ ਦੇ ਪਿਤਾ ਰੂਪ ਲਾਲ ਨੂੰ ਨਸ਼ਾ ਤਸਕਰੀ ਦੇ ਧੰਦੇ ਵਿੱਚ ਫੜਿਆ, ਜੋ 8 ਮਹੀਨਿਆਂ ਤੋਂ ਜੇਲ੍ਹ ਵਿੱਚ ਹੈ। ਫਿਲਹਾਲ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ਼ ਕਰ ਲਿਆ ਹੈ ਅਤੇ ਫ਼ਰਾਰ ਨਸ਼ਾ ਤਸਕਰ ਚਿੰਟੂ ਦੀ ਭਾਲ ‘ਚ ਜੁੱਟ ਗਈ ਹੈ।