ਜਲੰਧਰ ਲੋਕ ਸਭਾ ਉਪ ਚੋਣਾਂ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣ ਵਾਲਾ ਹੈ। 8 ਵਜੇ ਈਵੀਐੱਮ ਦੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਹਰੇਕ ਵਿਧਾਨ ਸਭਾ ਖੇਤਰ ਵਿਚ 14 ਟੇਬਲ ਹੋਣਗੇ ਤੇ ਗਿਣਤੀ ਲਈ ਹਰੇਕ ਕੇਂਦਰ ‘ਤੇ 20 ਗਿਣਤੀ ਦਲ (ਰਿਜ਼ਰਵ ਸਣੇ) ਤਾਇਨਾਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਜਸਪ੍ਰੀਤ ਸਿੰਘ ਨੇ ਦਫਤਰ ਡਾਇਰੈਕਟਰ ਲੈਂਡ ਰਿਕਾਰਡ, ਸਟੇਟ ਪਟਵਾਰ ਸਕੂਲ, ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਕਪੂਰਥਲਾ ਰੋਡ ਵਿਚ ਸਥਾਪਤ ਗਿਣਤੀ ਕੇਂਦਰਾਂ ‘ਤੇ ਤਿਆਰੀਆਂ ਤੇ ਵਿਵਸਥਾਵਾਂ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : ਲਿੰਡਾ ਯਾਕਾਰਿਨੋ ਬਣੀ ਟਵਿੱਟਰ ਦੀ ਨਵੀਂ CEO, ਐਲਨ ਮਸਕ ਨੇ ਕੀਤਾ ਐਲਾਨ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਕ ਮਤਗਣਨਾ ਦਲ ਵਿਚ ਇਕ ਆਬਜ਼ਰਵਰ, ਇਕ ਸਹਾਇਕ ਤੇ ਇਕ ਮਾਈਕ੍ਰੋ ਆਬਜ਼ਰਵਰ ਹੁੰਦਾ ਹੈ। ਇਸ ਤੋਂ ਇਲਾਵਾ ਇਲੈਕਟ੍ਰੋਨਿਕ ਟ੍ਰਾਂਸਮਿਟਿਡ ਪੋਸਟਲ ਬੈਲੇਟ ਪੇਪਰਾਂ ਦੀ ਗਿਣਤੀ ਲਈ ਜ਼ਰੂਰੀ ਪ੍ਰਬੰਧ ਨਿਸ਼ਚਿਤ ਕਰਨ ਦੇ ਨਾਲ ਹੀ ਗਿਣਤੀ ਕਰਨ ਵਾਲੇ ਮੁਲਾਜ਼ਮਾਂ ਨੂੰ ਟ੍ਰੇਨਿੰਗ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਕ ਰਾਊਂਡ ਦੀ ਗਿਣਤੀ ਪੂਰੀ ਹੋਣ ਦੇ ਬਾਅਦ ਅਗਲੇ ਰਾਊਂਡ ਦੀ ਗਿਣਤੀ ਸ਼ੁਰੂ ਹੋਵੇਗੀ।
ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਤੋਂ ਕਰਮਜੀਤ ਕੌਰ ਵਜੋਂ ਪਹਿਲੀ ਮਹਿਲਾ ਸਾਂਸਦ ਮਿਲੇਗੀ ਜਾਂ ਫਿਰ ਸੁਸ਼ੀਲ ਰਿੰਕੂ ਵਜੋਂ ਲੋਕ ਸਭਾ ਵਿਚ ਆਪ ਦਾ ਖਾਤਾ ਖੁੱਲ੍ਹੇਗਾ? ਭਾਜਪਾ ਇਤਿਹਾਸ ਬਣਾਏਗੀ ਜਾਂ ਫਿਰ ਅਕਾਲੀ ਦਲ ਨੂੰ ਇਸ ਹਲਕੇ ਵਿਚ ਤੀਜੀ ਜਿੱਤ ਮਿਲੇਗੀ, ਇਸ ਦੀ ਪੁਸ਼ਟੀ ਅੱਜ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: