19 villages become hotspots in Jind : ਜੀਂਦ ਵਿੱਚ ਕੋਰੋਨਾ ਦੇ ਕਹਿਰ ਦੇ ਚੱਲਦਿਆਂ 186 ਨਵੇਂ ਮਾਮਲੇ ਸਾਹਮਣੇ ਆਏ ਹਨ ਉਥੇ ਹੀ 10 ਮਰੀਜ਼ਾਂ ਨੇ ਦਮ ਤੋੜਿਆ। ਜ਼ਿਲ੍ਹੇ ਵਿੱਚ ਅੱਜ ਮਰਨ ਵਾਲੇ 10 ਵਿਅਕਤੀਆਂ ਵਿੱਚ ਚਾਰ ਔਰਤਾਂ ਸ਼ਾਮਲ ਹਨ। ਉਥੇ ਹੀ ਜ਼ਿਲ੍ਹੇ ਦੇ 19 ਪਿੰਡਾਂ ਨੂੰ ਹੌਟ-ਸਟੌਪ ਐਲਾਨੇ ਗਏ ਹਨ।
14 ਲੱਖ ਦੀ ਅਬਾਦੀ ਵਾਲੇ ਜ਼ਿਲ੍ਹੇ ਵਿੱਚ ਕੁੱਲ 17 ਹਜ਼ਾਰ 592 ਲੋਕ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 15101 ਠੀਕ ਹੋ ਚੁੱਕੇ ਹਨ। ਉਥੇ ਹੀ 2089 ਦਾ ਇਲਾਜ ਚੱਲ ਰਿਹਾ ਹੈ, ਕੋਰੋਨਾ ਤੋਂ ਜ਼ਿਲ੍ਹੇ ਦੇ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਕੋਰੋਨਾ ਮਾਮਲਿਆਂ ਵਿੱਚ ਹੁਣ ਕਮੀ ਆ ਰਹੀ ਹੈ ਪਰ ਮੌਤਾਂ ਅਤੇ ਪਿੰਡਾਂ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਮਿਲਣ ਦਾ ਸਿਲਸਿਲਾ ਰੁਕ ਨਹੀਂ ਰਿਹਾ।
ਜ਼ਿਲ੍ਹੇ 19 ਪਿੰਡਾਂ ਨੂੰ ਹੌਟਸਪਾਟ ਬਣਾਏ ਗਏ ਹਨ, ਜਿਥੇ ਪਿੰਡ ਰਾਮਰਾਏ ਵਿੱਚ ਕੋਰੋਨਾ ਦੇ 78 ਪਾਜ਼ੀਟਿਵ ਮਾਮਲੇ, ਪਿੰਡ ਅਹਿਰਕਾ ਵਿੱਚ 55 ਮਾਮਲੇ, ਪਿੰਡ ਅਲੇਵਾ ਵਿੱਚ 76 ਮਾਮਲੇ, ਪਿੰਡ ਕੰਡੇਲਾ ਵਿੱਚ 70 ਮਾਮਲੇ, ਪਿੰਡ ਨਗੂਰਾਂ ਵਿੱਚ 67 ਮਾਮਲੇ, ਪਿੰਡ ਕਾਲਵਾਂ ਵਿੱਚ 63 ਮਾਮਲੇ, ਪਿੰਡ ਬਿਰੌਲੀ ਵਿੱਚ 56 ਪਾਜ਼ੀਟਿਵ, ਪਿੰਡ ਮੋਰਚੀ ਵਿਚ 42 ਪਾਜ਼ੀਟਿਵ, ਪਿੰਡ ਤੇ ਰਧਾਨਾ ਵਿੱਚ 45 ਮਾਮਲੇ ਮਿਲੇ ਹਨ। ਰੋਜ਼ਾਨਾ 800 ਲੋਕਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਮਰੀਜ਼ਾਂ ਵੱਲੋਂ ਆਪਣੀਆਂ ਮੰਜੀਆ ਹਸਪਤਾਲ ਵਿੱਚ ਖੁਦ ਲਿਆਉਣ ਦੇ ਮਾਮਲੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਜੀਂਦ ਦੇ ਗਵਰਮੈਂਟ ਕਾਲਜ ਨੂੰ ਆਈਸੋਲਸਨ ਵਾਰਡ ਬਣਾਇਆ ਹੈ। ਇਸ ਆਈਸੋਲੇਸ਼ਨ ਵਾਰਡ ਵਿੱਚ 50 ਆਕਸੀਜਨ ਬੈੱਡਾਂ ਦੀ ਸਹੂਲਤ ਹੈ। ਪਹਿਲੇ ਹੀ ਦਿਨ ਆਈਸੋਲੇਸ਼ਨ ਵਾਰਡ ਮਰੀਜ਼ਾਂ ਨਾਲ ਭਰ ਗਿਆ।
ਇਹ ਵੀ ਪੜ੍ਹੋ : ਕੋਰੋਨਾ ਨੂੰ ਹਰਾਉਣ ਲਈ ਪਿੰਡ ਵਾਲੇ ਹੋਏ ਮੁਸ਼ਤੈਦ- ਖੁਦ ਹੀ ਲਾਇਆ ਲੌਕਡਾਊਨ, ਚੁੱਕੇ ਹੋਰ ਵੀ ਵੱਡੇ ਕਦਮ
ਸਰਕਾਰੀ ਹਸਪਤਾਲ ਦੇ ਡਿਪਟੀ CMO ਮੁਤਾਬਕ ਜੀਂਦ ਵਿੱਚ ਕੁੱਲ 86 ਪਿੰਡ ਹਨ, ਜਿਨ੍ਹਾਂ ਵਿੱਚ 20 ਤੋਂ ਵੱਧ ਕੋਰੋਨਾ ਦੇ ਮਾਮਲੇ ਮਿਲੇ ਹਨ। ਹਸਪਤਾਲ ਦੇ ਅਨੁਸਾਰ ਕੋਰੋਨਾ ਦੇ ਮਾਮਲਿਆਂ ਵਿੱਚ ਤਾਂ ਕਮੀ ਆ ਰਹੀ ਹੈ ਪਰ ਮੌਤਾਂ ਦ ਗਿਣਤੀ ਨਹੀਂ ਘਟੀ ਹੈ।