ਆਮ ਲੋਕਾਂ ਨਾਲ ਜੁੜੀ ਹੋਈ ਵੱਡੀ ਸਾਹਮਣੇ ਆ ਰਹੀ ਹੈ। ਮੁਫ਼ਤ ਰਾਸ਼ਨ ਯੋਜਨਾ ‘ਚੋਂ 2.90 ਲੱਖ ਪੰਜਾਬੀਆਂ ਦੇ ਨਾਂਅ ਕੱਟੇ ਗਏ ਹਨ ਤੇ ਹੁਣ 2 ਲੱਖ 90 ਹਜ਼ਾਰ ਲੋਕਾਂ ਨੂੰ ਮੁਫ਼ਤ ਰਾਸ਼ਨ ਨਹੀਂ ਮਿਲੇਗਾ। KYC ਨਹੀਂ ਹੋਣ ‘ਤੇ ਲਿਸਟ ‘ਚੋਂ ਨਾਂਅ ਕੱਟੇ ਗਏ ਹਨ। ਇਹ ਜਾਣਕਾਰੀ ਕੇਂਦਰ ਸਰਕਾਰ ਵੱਲੋਂ ਸੰਸਦ ‘ਚ ਦਿੱਤੀ ਗਈ ਹੈ।
ਦੱਸ ਦੇਈਏ ਕਿ ਰਾਜਾ ਵੜਿੰਗ ਦੇ ਸਵਾਲ ਦੇ ਜਵਾਬ ਵਿਚ ਕੇਂਦਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਕੇਂਦਰ ਮੁਤਾਬਕ ਨਾਂ ਹਟਾਉਣ ਲਈ ਕਈ ਮਾਪਦੰਡ ਤੈਅ ਕੀਤੇ ਗਏ ਹਨ ਜਿਵੇਂ ਕਿ ਚਾਰ ਪਹੀਆ ਵਾਹਨ ਜਾਂ ਵਪਾਰਕ ਵਾਹਨ ਦਾ ਮਾਲਕ ਹੋਣਾ, ਆਮਦਨ ਰਿਟਰਨ ਟੈਕਸ ਫਾਈਲ ਕਰਨਾ, ਕਿਸੇ ਕੰਪਨੀ ਦੇ ਵਿਚ ਡਾਇਰੈਕਟਰ ਹੋਣਾ, ਮ੍ਰਿਤਕ ਵਿਅਕਤੀ ਦਾ ਨਾਂ ਲਿਸਟ ਵਿਚ ਅਜੇ ਵੀ ਸਰਗਰਮ ਹੋਣਾ, ਡੁਬਲੀਕੇਟ ਐਂਟਰੀਆਂ।
ਇਹ ਵੀ ਪੜ੍ਹੋ :ਗੰਗ ਨਹਿਰ ਸ਼ਤਾਬਦੀ ਸਮਾਗਮ ਵਿਵਾਦ ਮਗਰੋਂ ਹੋਇਆ ਰੱਦ, ਪੰਜਾਬ ਆਏ ਕੇਂਦਰੀ ਮੰਤਰੀ ਨੂੰ ਏਅਰਪੋਰਟ ਤੋਂ ਪਰਤਣਾ ਪਿਆ ਵਾਪਸ
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿਚ ਸੰਸਦ ਵਿਚ ਮੁਫਤ ਰਾਸ਼ਨ ਯੋਜਨਾ ਦਾ ਮੁੱਦਾ ਉਠਦਾ ਰਿਹਾ ਹੈ। ਕਿਹਾ ਜਾ ਰਿਹਾ ਸੀ ਕਿ ਰਾਸ਼ਨ ਕਾਰਡਾਂ ਵਿਚ ਕਾਂਟੀ-ਛਾਂਟੀ ਹੋਣੀ ਚਾਹੀਦੀ ਹੈ। ਕਿਉਂਕਿ ਮੁਫਤ ਰਾਸ਼ਨ ਯੋਜਨਾ ਸਕੀਮ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਇਸ ਦੀ ਲੋੜ ਵੀ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਦਾ ਨਾਂ ਅਜੇ ਤੱਕ ਲਿਸਟ ਵਿਚੋਂ ਨਹੀਂ ਕੱਟਿਆ ਗਿਆ ਹੈ, ਜੋ ਕਿ ਗਲਤ ਹੈ। ਇਸ ਦਾ ਵਾਰ-ਵਾਰ ਜ਼ਿਕਰ ਹੁੰਦਾ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























