MP ਪੁਲਿਸ ਦਾ ਪੰਜਾਬ ਵਿਚ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਮੱਧ ਪ੍ਰਦੇਸ਼ ਦੀ ਪੁਲਿਸ ਵੱਲੋਂ ਜਲੰਧਰ ਵਿਚ 2 ਵੱਡੇ ਹਥਿਆਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਵੀ ਪੁਲਿਸ ਵੱਲੋਂ ਭੇਸ ਬਦਲ ਕੇ ਕੀਤੀ ਗਈ ਹੈ। SHO ਰਿਕਸ਼ਾ ਚਾਲਕ ਤੇ ਇਕ ਹੋਰ ਮੁਲਾਜ਼ਮ ਗੰਨੇ ਦੀ ਰੇਹੜੀ ਵਾਲਾ ਬਣ ਕੇ ਮੁਲਜ਼ਮਾਂ ਨੂੰ ਨੱਥ ਪਾਉਂਦੇ ਹਨ। ਮੁਲਜ਼ਮਾਂ ਨੂੰ ਟਰੈਪ ਲਗਾ ਕੇ ਫਸਾਇਆ ਜਾਂਦਾ ਹੈ।
ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਜੇਕਰ ਇਸੇ ਤਰ੍ਹਾਂ ਪੁਲਿਸ ਮੁਲਾਜ਼ਮ ਨੈਤਿਕਤਾ ਦੇ ਆਧਾਰ ਉਤੇ ਅਜਿਹੇ ਕੰਮ ਕਰਨਗੇ ਤਾਂ ਸਮਾਜ ਵਿਰੋਧੀ ਗਤੀਵਿਧੀਆਂ ‘ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਇਹ ਹਥਿਆਰ ਤਸਕਰ ਜਲੰਧਰ ਵਿਚ ਰਹਿ ਰਹੇ ਸਨ ਤੇ ਇਨ੍ਹਾਂ ਨੇ ਪੁਲਿਸ ਦੀ ਨੱਕ ਵਿਚ ਦਮ ਕੀਤਾ ਹੋਇਆ ਸੀ ਤੇ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਇਹ ਜਲੰਧਰ ਵਿਚ ਰਹਿ ਰਹੇ ਹਨ ਤਾਂ ਉਨ੍ਹਾਂ ਵੱਲੋਂ ਇਨ੍ਹਾਂ ਨੂੰ ਫੜਨ ਲਈ ਪਲਾਨ ਬਣਾਇਆ ਗਿਆ।
ਇਹ ਵੀ ਪੜ੍ਹੋ : ਅੱਜ ਜਨਮਦਿਨ ਮੌਕੇ ਮੂਸੇਵਾਲਾ ਦੇ ਫੈਨਜ਼ ਨੂੰ ਮਿਲੇਗਾ ਤੋਹਫਾ, ਸਿੱਧੂ ਦੇ 3 ਨਵੇਂ ਗੀਤ ਹੋਣਗੇ ਰਿਲੀਜ਼
ਇਹ ਜਾਣਕਾਰੀ ਮਿਲੀ ਹੈ ਕਿ ਇਹ ਦੋਵੇਂ ਹਥਿਆਰ ਤਸਕਰ ਆਗਰਾ-ਮੁੰਬਈ ਹਾਈਵੇ ਤੋਂ ਹੁੰਦੇ ਹੋਏ ਪੰਜਾਬ ਪਾਸਿੰਗ ਟਰੱਕ ਵਿਚ ਬੈਠ ਕੇ ਫਰਾਰ ਹੋਏ ਸਨ ਤੇ ਜਿਸ ਦੇ ਆਧਾਰ ਉਤੇ ਪੁਲਿਸ ਟੀਮ ਜਲੰਧਰ ਪਹੁੰਚੀ ਤੇ ਉਥੋਂ ਦੀ ਸਥਾਨਕ ਪੁਲਿਸ ਨਾਲ ਮਿਲ ਕੇ ਜਾਂਚ ਸ਼ੁਰੂ ਕਰਦੀ ਹੈ ਤੇ ਜਦੋਂ ਇਨ੍ਹਾਂ ਹਥਿਆਰ ਤਸਕਰਾਂ ਦਾ ਪਤਾ ਨਹੀਂ ਲੱਗਦਾ ਤਾਂ ਪੁਲਿਸ ਭੇਸ ਬਦਲ ਕੇ ਇਨ੍ਹਾਂ ਮੁਲਜ਼ਮਾਂ ਨੂੰ ਫੜਿਆ ਜਾਂਦਾ ਹੈ। ਮੁਲਜ਼ਮਾਂ ਨੂੰ ਨਾਜਾਇਜ਼ ਤੌਰ ‘ਤੇ ਦੇਸੀ ਪਿਸਤੌਲਾਂ ਤੇ ਜ਼ਿੰਦਾ ਕਾਰਤੂਸਾਂ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਵਿਪਲ ਸਿੰਘ ਤੇ ਜਗਵਿੰਦਰ ਸਿੰਘ ਵਜੋਂ ਹੋਈ ਹੈ। ਇਨ੍ਹਾਂ ਨੂੰ ਫੜਨ ਲਈ SIT ਦਾ ਵੀ ਗਠਨ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























