ਮਹਾਰਾਸ਼ਟਰ ਦੇ ਬੁਲਢਾਣਾ ਵਿਚ ਦੋ ਪ੍ਰਾਈਵੇਟ ਬੱਸਾਂ ਟਕਰਾ ਗਈਆਂ। ਹਾਦਸੇ ਵਿਚ 2 ਔਰਤਾਂ ਸਣੇ 6 ਲੋਕਾਂ ਦੀ ਮੌਤ ਹੋ ਗਈ ਤੇ 20 ਲੋਕ ਜ਼ਖਮੀ ਹੋ ਗਏ। ਹਾਦਸਾ ਸ਼ਨੀਵਾਰ ਰਾਤ ਲਗਭਗ 2.30 ਵਜੇ ਮਲਕਪੁਰ ਕਸਬੇ ਦੇ ਇਕ ਫਲਾਈਓਵਰ ‘ਤੇ ਹੋਇਆ। ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿਚੋਂ ਇਕ ਬੱਸ ਅਮਰਨਾਥ ਯਾਤਰਾ ਤੋਂ ਪਰਤ ਕੇ ਹਿੰਗੋਲੀ ਜਾ ਰਹੀ ਸੀ ਤੇ ਦੂਜੀ ਪਾਸ ਨਾਸਿਕ ਵੱਲ ਜਾ ਰਹੀ ਸੀ।
ਨਾਸਿਕ ਵੱਲੋਂ ਜਾ ਰਹੀ ਬੱਸ ਨੇ ਇਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਹ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਹਾਦਸੇ ਦੇ ਬਾਅਦ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਕੁਝ ਸਮੇਂ ਲਈ ਫਲਾਈਓਵਰ ‘ਤੇ ਟ੍ਰੈਫਿਕ ਵੀ ਰੋਕਿਆ ਗਿਆ।
ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ 11 ਸੂਬਿਆਂ ‘ਚ ਭਾਰੀ ਮੀਂਹ ਤੇ ਗੜੇਮਾਰੀ ਦੀ ਦਿੱਤੀ ਚੇਤਾਵਨੀ, ਤੇਜ਼ ਹਵਾਵਾਂ ਦਾ ਅਲਰਟ
ਦੋਵੇਂ ਬੱਸਾਂ ਦੀ ਹੋਈ ਟੱਕਰ ਵਿਚ ਕਈ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਗੰਭੀਰ ਤੌਰ ‘ਤੇ ਜ਼ਖਮੀ ਯਾਤਰੀਆਂ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਦੋਵੇਂ ਬੱਸਾਂ ਨਿੱਜੀ ਟ੍ਰੈਵਲ ਕੰਪਨੀ ਦੀਆਂ ਦੱਸੀਆਂ ਜਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: