ਫਿਰੋਜ਼ਪੁਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਇੰਟੈਲੀਜੈਂਸ ਵਿੰਗ) ਨੇ ਪੁਲਿਸ ਅਤੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦੇ ਮੈਂਬਰਾਂ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ 2 ਗੈਂਗਸਟਰਾਂ ਗ੍ਰਿਫਤਾਰ ਕੀਤਾ ਹੈ। ਜਦਕਿ ਉਨ੍ਹਾਂ ਦੇ ਕਈ ਸਾਥੀ ਫਰਾਰ ਹੋ ਗਏ ਹਨ। ਕਾਬੂ ਕੀਤੇ ਗੈਂਗਸਟਰਾਂ ਕੋਲੋਂ ਨਜਾਇਜ਼ ਹਥਿਆਰ ਇੱਕ ਦੇਸੀ ਕੱਟਾ 315 ਬੋਰ, ਇੱਕ 45 ਬੋਰ ਦਾ ਪਿਸਤੌਲ ਅਤੇ 33 ਗੋਲੀਆਂ ਵੀ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਟੈਲੀਜੈਂਸ ਵਿੰਗ ਦੇ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਡਿਊਟੀ ਦੌਰਾਨ ASI ਨਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਮੰਗਲਵਾਰ ਸ਼ਾਮ ਨੂੰ ਸੂਚਨਾ ਮਿਲੀ ਸੀ ਕਿ ਸਤਵਿੰਦਰ ਸਿੰਘ ਉਰਫ ਲੱਡੂ ਵਾਸੀ ਪਿੰਡ ਠੇਠਰ ਕਲਾਂ ਥਾਣਾ ਵਲਖੁਰਦ, ਗੁਰਸੇਵਕ ਸਿੰਘ ਵਾਸੀ ਬਸਤੀ ਕਿਸ਼ਨ ਸਿੰਘ ਵਾਲੀ ਥਾਣਾ ਮੱਲਾਂਵਾਲਾ ਅਤੇ ਅਵਤਾਰ ਸਿੰਘ ਵਾਸੀ ਪਿੰਡ ਕਾਲੇ ਹਿਠਾੜ ਥਾਣਾ ਆਰਿਫਕੇ ਵੱਲੋਂ ਕੁਝ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ‘ਚ AIMPLB ਨੇ ਕਿਹਾ- ਹੁਣ ਔਰਤਾਂ ਵੀ ਮਸਜਿਦ ‘ਚ ਕਰ ਸਕਣਗੀਆਂ ਨਮਾਜ਼ ਅਦਾ
ਬਲਦੇਵ ਸਿੰਘ ਨੇ ਦੱਸਿਆ ਕਿ ਬਦਮਾਸ਼ਾਂ ਤੇ ਹੋਰ ਕਈ ਮਾਮਲੇ ਖਿਲਾਫ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਵੀ ਉਪਰੋਕਤ ਤਿੰਨੇ ਆਪਣੇ ਸਾਥੀਆਂ ਸਮੇਤ ਗੋਲਡਨ ਟੇਸਟ ਰੈਸਟੋਰੈਂਟ ਮੁੱਦਕੀ ਕੋਲ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਨੰਬਰ HR-72B 4546 ਸਵਾਰ ਵਿਅਕਤੀ ਨੂੰ ਅਗਵਾ ਕਰਨ ਦੀ ਨੀਅਤ ਨਾਲ ਬੈਠੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਸੂਚਨਾ ‘ਤੇ ਕਾਰਵਾਈ ਕਰਦਿਆਂ ਜਦੋਂ ਪੁਲਿਸ ਟੀਮ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਭਿੜਨ ‘ਤੇ ਉਕਤ ਗੈਂਗਸਟਰਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ।ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਪੁਲਿਸ ਦੀ ਗੋਲੀ ਨਾਲ ਸਤਵਿੰਦਰ ਲੱਡੂ ਜ਼ਖਮੀ ਹੋ ਗਿਆ ਅਤੇ ਪੁਲਿਸ ਨੇ ਸਤਵਿੰਦਰ ਲੱਡੂ ਅਤੇ ਗੁਰਸੇਵਕ ਸਿੰਘ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਸਦੇ ਸਾਥੀ ਅਵਤਾਰ ਸਿੰਘ ਅਤੇ ਹੋਰ ਮੌਕੇ ‘ਤੋਂ ਫ਼ਰਾਰ ਹੋ ਗਏ।