ਐਂਟੀ ਨਾਰਕੋਟਿਕਸ ਕਮ ਸਪੈਸ਼ਲ ਆਪ੍ਰੇਸ਼ਨ ਸੈੱਲ ਕੈਂਪ ਮੁਹਾਲੀ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਟੀਮ ਨੇ ਗੈਂਗਸਟਰ ਹਰੀਸ਼ ਉਰਫ਼ ਕਾਕਾ ਨੇਪਾਲੀ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ 2 ਨਜਾਇਜ਼ ਪਿਸਤੌਲਾਂ 32 ਬੋਰ ਅਤੇ 6 ਕਾਰਤੂਸਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪੁਲਿਸ ਨੂੰ ਗੈਂਗਸਟਰ ਸਬੰਧੀ ਗੁਪਤ ਸੂਚਨਾ ਮਿਲੀ ਸੀ, ਜਿਸ ‘ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਇੰਚਾਰਜ SI ਟੀਮ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਜੀਤ ਰਾਮ ਅਤੇ ਪੁਲਿਸ ਪਾਰਟੀ ਸਮੇਤ ਨਜ਼ਦੀਕੀ ਸ਼ਿਵਾਲਿਕ ਸਿਟੀ ਖਰੜ ਵਿਖੇ ਮੌਜੂਦ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਰੀਸ਼ ਉਰਫ਼ ਕਾਕਾ ਨੇਪਾਲੀ ਪੁੱਤਰ ਭਰਤ ਲਾਲ ਵਾਸੀ ਮਕਾਨ ਨੰ: 725 ਵਜ਼ੀਰ ਸਿੰਘ ਵਾਸੀ ਪਿੰਡ ਸੈਣੀ ਮਾਜਰਾ ਜ਼ਿਲ੍ਹਾ ਮੁਹਾਲੀ ਖ਼ਿਲਾਫ਼ ਕਤਲ, ਲੁੱਟ-ਖੋਹ, ਗੈਂਗ ਵਾਰ ਦੇ ਕਈ ਮੁਕੱਦਮੇ ਦਰਜ ਹਨ। ਉਹ ਆਪਣੇ ਸਾਥੀ ਦੇ ਨਾਲ ਨਜ਼ਦੀਕੀ ਸ਼ਿਵਾਲਿਕ ਸਿਟੀ ਖਰੜ ਇਲਾਕੇ ਵਿੱਚ 65BC-9559 ਇੱਕ ਸਫੇਦ ਰੰਗ ਦੀ ਕਾਰ ਵਿੱਚ ਨਾਜਾਇਜ਼ ਹਥਿਆਰਾਂ ਨਾਲ ਲੈਸ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਸੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਇਕ ਹਫਤੇ ‘ਚ 6 ਮਾਰੂਤੀ-800 ਤੇ 1 ਜ਼ੈੱਨ ਗੱਡੀ ਚੋਰੀ, ਘਟਨਾ CCTV ‘ਚ ਕੈਦ, ਜਾਂਚ ‘ਚ ਜੁਟੀ ਪੁਲਿਸ
ਪੁਲਿਸ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਨੰਬਰ 24 ਅਸਲਾ ਐਕਟ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ। ਗੈਂਗਸਟਰ ਹਰੀਸ਼ ਉਰਫ਼ ਕਾਕਾ ਨੇਪਾਲੀ ਨੇ ਦੱਸਿਆ ਕਿ ਉਸ ਦੀ ਉਮਰ 32 ਸਾਲ ਹੈ, ਉਹ 10ਵੀਂ ਪਾਸ ਹੈ, ਵਿਆਹਿਆ ਹੋਇਆ ਹੈ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਦਾ ਗੁੰਡਾ ਹੈ। ਉਸ ਖ਼ਿਲਾਫ਼ ਕਰੀਬ 17 ਕੇਸ ਦਰਜ ਹਨ। ਦੂਜੇ ਮੁਲਜ਼ਮ ਜਗਦੀਪ ਸਿੰਘ ਉਰਫ਼ ਜਾਗਰ ਦੀ ਉਮਰ 27 ਸਾਲ ਹੈ। ਉਹ 5ਵੀਂ ਤੱਕ ਪੜ੍ਹਿਆ ਅਤੇ ਵਿਆਹਿਆ ਹੈ। ਜਾਗਰ ਖਿਲਾਫ ਪਹਿਲਾਂ ਕੋਈ ਕੇਸ ਦਰਜ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: