ਪੰਜਾਬ ਵਿਚ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਹਾਲ ਹੀ ਵਿਚ ਸ਼ੂਟਰ ਬਾਦਲ ਦਾ ਐਨਕਾਊਂਟਰ ਕਰਨ ਵਾਲੇ DIG ਹਰਮਨਬੀਰ ਸਿੰਘ ਤੇ ਇਕ ਹੋਰ IPS ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਹੁਕਮ ਰਾਜਪਾਲ ਤੇ ਪੰਜਾਬ ਰਾਜ ਕਮਿਸ਼ਨ ਦੀ ਸਹਿਮਤੀ ਨਾਲ ਜਾਰੀ ਕੀਤਾ ਗਿਆ ਹੈ।
ਹੁਕਮ ਮੁਤਾਬਕ 2 IPS ਅਧਿਕਾਰੀਆਂ ਦਾ ਟਰਾਂਸਫਰ ਕੀਤਾ ਗਿਆ। DIG ਹਰਮਨਬੀਰ ਸਿੰਘ ਗਿੱਲ ਨੂੰ ਪੀਏਪੀ ਜਲੰਧਰ ਲਗਾ ਦਿੱਤਾ ਗਿਆ ਹੈ। ਜਦੋਂ ਕਿ ਸਨੇਹਦੀਪ ਸ਼ਰਮਾ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਥੇ ਉਹ ਹਰਮਨਬੀਰ ਸਿੰਘ ਦੇ ਕਾਰਜਭਾਰ ਨੂੰ ਸੰਭਾਲਣਗੇ।
ਇਹ ਵੀ ਪੜ੍ਹੋ : “ਜਾਸੂਸੀ ਕਰਨਾ ਚਾਹੁੰਦੀ ਹੈ…” ਸੰਚਾਰ ਸਾਥੀ’ ਐਪ ‘ਤੇ ਕਾਂਗਰਸੀ ਸਾਂਸਦ ਪ੍ਰਿਅੰਕਾ ਗਾਂਧੀ ਦਾ ਵੱਡਾ ਬਿਆਨ
ਦੱਸ ਦੇਈਏ ਕਿ ਹੁਣੇ ਜਿਹੇ 15 ਨਵੰਬਰ ਨੂੰ ਵੱਡੇ RSS ਆਗੂ ਦੀਨਾਨਾਥ ਦੇ ਪੋਤਰੇ ਨਵੀਨ ਅਰੋੜਾ ਦਾ ਫਿਰੋਜ਼ਪੁਰ ਵਿਚ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ ਤੇ ਇਸੇ ਮਾਮਲੇ ਵਿਚ ਡੀਜੀਆਈ ਹਰਮਨਬੀਰ ਸਿੰਘ ਗਿੱਲ ਵੱਲੋਂ ਸ਼ੂਟਰ ਬਾਦਲ ਦਾ ਐਨਕਾਊਂਟਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























