ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸੁਧਾਰ ਇਲਾਕੇ ‘ਚ SBI ਬੈਂਕ ਦੇ ATM ਦਾ ਸ਼ਟਰ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ 2 ਬਦਮਾਸ਼ਾਂ ਵੱਲੋਂ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਾਮਯਾਬ ਨਾ ਹੋਣ ਕਰਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਮੁਲਜ਼ਮ ATM ‘ਚ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
![](https://dailypost.in/wp-content/uploads/2023/02/image-153.png)
ਬਦਮਾਸ਼ਾਂ ਨੇ ਸੁਧਾਰ ਪਿੰਡ ‘ਚ ਭਾਰਤੀ ਸਟੇਟ ਬੈਂਕ (SBI) ਦੇ ATM ‘ਚੋਂ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਲਈ ਉਹ ATM ਦਾ ਸ਼ਟਰ ਤੋੜਨ ‘ਚ ਕਾਮਯਾਬ ਰਹੇ ਪਰ ਮਸ਼ੀਨ ਨੂੰ ਤੋੜਨ ਵਿੱਚ ਅਸਫਲ ਰਹੇ। ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਇਕ ਬੈਂਕ ਕਰਮਚਾਰੀਆਂ ਨੇ ਸ਼ਨੀਵਾਰ ਨੂੰ ATM ਦਾ ਸ਼ਟਰ ਗੈਸ ਕਟਰ ਮਸ਼ੀਨ ਨਾਲ ਟੁੱਟਿਆ ਦੇਖਿਆ।
ਇਹ ਵੀ ਪੜ੍ਹੋ : CM ਮਾਨ ਦਾ ਦਾਅਵਾ- ‘ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਾਵਾਂਗੇ’
ਇਸ ਮਾਮਲੇ ਸਬੰਧੀ ਨਵੀਂ ਆਬਾਦੀ ਅਕਾਲਗੜ੍ਹ ਦੇ ਸੰਦੀਪ ਸਿੰਘ ਨੇ ਦੱਸਿਆ ਕਿ ਉਹ SBI ਸੁਧਾਰ ਸ਼ਾਖਾ ਵਿੱਚ ਬਰਾਂਚ ਮੈਨੇਜਰ ਹੈ। ਉਸ ਨੂੰ ਬੈਂਕ ਮੁਲਾਜ਼ਮਾਂ ਦੇ ਫੋਨ ’ਤੇ ਦੱਸਿਆ ਕਿ ATM ਬੂਥ ਦਾ ਸ਼ਟਰ ਟੁੱਟਿਆ ਹੋਇਆ ਹੈ। ਜਿਸ ‘ਤੋਂ ਬਾਅਦ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਦੇਖਿਆ ਕਿ ਗੈਸ ਕਟਰ ਮਸ਼ੀਨ ਨਾਲ ਸ਼ਟਰ ਕੱਟਿਆ ਹੋਇਆ ਸੀ। ਉਸ ਨੇ ਸਟਾਫ਼ ਦੀ ਹਾਜ਼ਰੀ ਵਿੱਚ ATM ਬੂਥ ਖੋਲ੍ਹ ਕੇ ਮਸ਼ੀਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮਸ਼ੀਨ ਖਰਾਬ ਸੀ ਪਰ ਨਕਦੀ ਸੁਰੱਖਿਅਤ ਸੀ। ਇਸ ਤੋਂ ਬਾਅਦ CCTV ਕੈਮਰੇ ਚੈੱਕ ਕੀਤੇ ਗਏ ਤਾਂ ਉਸ ਵਿੱਚ ਇੱਕ ਮੁਲਾਜ਼ਮ ਨਜ਼ਰ ਆਇਆ।
ਮਾਮਲੇ ਦੀ ਜਾਂਚ ਕਰ ਰਹੇ ASI ਰਾਜਦੀਪ ਸਿੰਘ ਨੇ ਦੱਸਿਆ ਕਿ CCTV ਫੁਟੇਜ ਅਨੁਸਾਰ 2 ਬਦਮਾਸ਼ਾਂ ਨੇ ATM ਮਸ਼ੀਨ ਵਿੱਚੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਹੇ। ਥਾਣਾ ਸੁਧਾਰ ਵਿਖੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ IPC ਦੀ ਧਾਰਾ 457, 380 ਅਤੇ 511 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
![](https://dailypost.in/wp-content/uploads/2022/10/WhatsApp-Image-2022-10-26-at-8.55.38-PM.jpeg)