ਗੁਜਰਾਤ ਦੇ ਜਾਮਨਗਰ ‘ਚ ਬੀਤੇ ਦਿਨ ਦੋ ਸਾਲ ਦੀ ਬੱਚੀ ਬੋਰਵੈੱਲ ‘ਚ ਡਿੱਗ ਗਈ ਸੀ। 20 ਫੁੱਟ ‘ਚ ਫਸੀ ਮਾਸੂਮ ਨੂੰ ਬਾਹਰ ਕੱਢਣ ਲਈ ਜਾਮਨਗਰ ਤੋਂ NDRF ਦੀ ਟੀਮ, ਫਾਇਰ ਬ੍ਰਿਗੇਡ ਦੀ ਟੀਮ, ਪੁਲਿਸ ਕਰਮਚਾਰੀਆਂ ਦੀ ਟੀਮ ਨੇ 19 ਘੰਟੇ ਮਿਹਨਤ ਕੀਤੀ, ਫਿਰ ਵੀ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ। ਬਚਾਅ ਟੀਮਾਂ ਨੇ ਐਤਵਾਰ ਸਵੇਰੇ 5.45 ਵਜੇ ਬੱਚੀ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਇਕ ਆਦਿਵਾਸੀ ਪਰਿਵਾਰ ਨਾਲ ਸਬੰਧਤ ਸੀ। ਸ਼ਨੀਵਾਰ ਨੂੰ ਮਾਸੂਮ ਆਪਣੇ ਪਰਿਵਾਰ ਨਾਲ ਜ਼ਿਲਾ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਕੰਮ ਕਰਨ ਆਈ ਸੀ। ਇੱਥੇ ਖੇਡਦੇ ਹੋਏ ਸਵੇਰੇ ਕਰੀਬ 9.30 ਵਜੇ ਉਹ ਖੇਤ ‘ਚ ਬਣੇ 200 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਈ। ਹੋਰ ਬੱਚਿਆਂ ਨੇ ਇਸ ਬਾਰੇ ਵਰਕਰਾਂ ਨੂੰ ਦੱਸਿਆ। ਇਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਜਾਮਨਗਰ ਤਾਲੁਕਾ ਵਿਕਾਸ ਅਧਿਕਾਰੀ NA ਸਰਵਈਆ ਨੇ ਦੱਸਿਆ ਕਿ ਭਾਰਤੀ ਸੈਨਾ, NDRF ਅਤੇ ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਤੁਰੰਤ ਮੌਕੇ ‘ਤੇ ਪਹੁੰਚੀ। ਪ੍ਰਸ਼ਾਸਨ ਦੇ ਨਾਲ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸ਼ਨੀਵਾਰ ਸਵੇਰੇ 11 ਵਜੇ ਬੱਚੀ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕੀਤਾ, ਜਿਸ ਤੋਂ ਬਾਅਦ ਵਡੋਦਰਾ ਤੋਂ ਫੌਜ ਅਤੇ NDRF ਵੀ ਇਸ ਮੁਹਿੰਮ ‘ਚ ਸ਼ਾਮਲ ਹੋ ਗਏ। ਆਪ੍ਰੇਸ਼ਨ ਰਾਤੋ ਰਾਤ ਕੀਤਾ ਗਿਆ।
ਇਹ ਵੀ ਪੜ੍ਹੋ : ਮਾਪਿਆਂ ਦੀਆਂ ਅੱਖਾਂ ਸਾਹਮਣੇ ਨਦੀ ‘ਚ ਨਹਾਉਣ ਗਏ ਡੁੱਬੇ 2 ਸਕੇ ਭਰਾ, ਪਰਿਵਾਰ ਨਾਲ ਘੁੰਮਣ ਆਏ ਸੀ ਦੋਵੇਂ
ਟੀਮ ਦਾ ਕਹਿਣਾ ਹੈ ਕਿ ਬੋਰਵੈੱਲ ਪਾਣੀ ਨਾਲ ਭਰਿਆ ਹੋਇਆ ਸੀ, ਜਿਸ ਨੂੰ ਬਾਹਰ ਕੱਢਣਾ ਚੁਣੌਤੀਪੂਰਨ ਸੀ। ਇਸ ਕਰਕੇ ਬੋਰਵੈੱਲ ਦੇ ਨਾਲ ਇੱਕ ਹੋਰ ਟੋਆ ਪੁੱਟਿਆ ਗਿਆ। ਇਸ ‘ਤੋਂ ਬਾਅਦ ਐਤਵਾਰ ਨੂੰ ਬੱਚੀ ਨੂੰ ਬਾਹਰ ਕੱਢਿਆ ਗਿਆ ਅਤੇ ਜਾਂਚ ‘ਤੋਂ ਬਾਅਦ ਉਸ ਨੂੰ ਮ੍ਰਿਤਕ ਐਲਨ ਦਿੱਤਾ ਗਿਆ। ਇਸ ਘਟਨਾ ਨੇ ਖੁੱਲ੍ਹੇ ਬੋਰਵੈੱਲ ਕਾਰਨ ਹੋਣ ਵਾਲੇ ਹਾਦਸੇ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: