284 new cases of corona : ਪੰਜਾਬ ‘ਚ ਕੋਰੋਨਾ ਦੇ ਮਾਮਲੇ ਅੱਗੇ ਨਾਲੋਂ ਕਾਫੀ ਘੱਟ ਗਏ ਹਨ। ਅੱਜ ਪੰਜਾਬ ‘ਚ ਕੋਰੋਨਾ ਦੇ 284 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਤੇ 10 ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਗਈ। ਰਾਹਤ ਭਰੀ ਗੱਲ ਇਹ ਵੀ ਰਹੀ ਕਿ 290 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲੀ। ਅੱਜ ਸਭ ਤੋਂ ਵੱਧ ਕੇਸ ਜਿਲ੍ਹਾ ਐੱਸ. ਏ. ਐੱਸ. ਨਗਰ ਤੋਂ ਸਾਹਮਣੇ ਆਏ ਹਨ ਜਿਥੇ 59 ਕੇਸ ਰਿਪੋਰਟ ਕੀਤੇ ਗਏ। ਇਸੇ ਤਰ੍ਹਾਂ ਬਠਿੰਡਾ ਤੋਂ 42 ਤੇ ਲੁਧਿਆਣਾ ਤੋਂ 30 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਉਥੇ ਹੀ ਅੱਜ ਬਰਨਾਲਾ, ਬਠਿੰਡਾ, ਫਾਜ਼ਿਲਕਾ, ਜਲੰਧਰ, ਮੋਹਾਲੀ, ਰੋਪੜ ਤੇ ਤਰਨਤਾਰਨ ਤੋਂ ਇੱਕ-ਇੱਕ ਮੌਤ ਹੋਈ ਜਦਕਿ ਫਿਰੋਜ਼ਪੁਰ ਤੋਂ ਤਿੰਨ ਮਰੀਜ਼ਾਂ ਦੀ ਜਾਨ ਗਈ। ਉਥੇ ਹੀ ਲੁਧਿਆਣਾ ਤੋਂ 37, ਜਲੰਧਰ ਤੋਂ 36, ਪਟਿਆਲਾ ਤੋਂ 19, ਮੋਹਾਲੀ ਤੋਂ 72, ਅੰਮ੍ਰਿਤਸਰ ਤੋਂ 33, ਗੁਰਦਾਸਪੁਰ ਤੋਂ 11, ਬਠਿੰਡਾ ਤੋਂ 7, ਹੁਸ਼ਿਆਰਪੁਰ ਤੋਂ 11, ਫਿਰੋਜ਼ਪੁਰ ਤੋਂ 7, ਪਠਾਨਕੋਟ ਤੋਂ 14, ਸੰਗਰੂਰ ਤੋਂ ਦੋ, ਕਪੂਰਥਲਾ ਤੋਂ 8, ਫਰੀਦਕੋਟ ਤੋਂ 19, ਮੁਕਤਸਰ ਤੋਂ ਦੋ, ਰੋਪੜ ਤੋਂ 8, ਫਤਹਿਗੜ੍ਹ ਸਾਹਿਬ ਤੋਂ ਇੱਕ, ਤਰਨਤਾਰਨ ਤੋਂ ਦੋ ਤੇ ਮਾਨਸਾ ਤੋਂ ਇੱਕ ਵਿਅਕਤੀ ਨੂੰ ਠੀਕ ਹੋਣ ‘ਤੇ ਡਿਸਚਾਰਜ ਕੀਤਾ ਗਿਆ।
ਸੂਬੇ ‘ਚ ਹੁਣ ਤੱਕ ਕੋਰੋਨਾ ਦੇ 4033992 ਸੈਂਪਲ ਲਏ ਜਾ ਚੁੱਕੇ ਹਨ ਤੇ ਅੱਜ 22478 ਸੈਂਪਲ ਟੈਸਟ ਲਈ ਭੇਜੇ ਗਏ। ਹੁਣ ਤੱਕ 159790 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ। ਪੰਜਾਬ ‘ਚ ਐਕਟਿਵ ਕੇਸਾਂ ਦੀ ਗਿਣਤੀ 2975 ਹੋ ਚੁੱਕੀ ਹੈ। 127 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਤੇ 8 ਅਜਿਹੇ ਮਰੀਜ਼ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਅਤੇ ਉਹ ਵੈਂਟੀਲੇਟਰ ‘ਤੇ ਹਨ। ਹੁਣ ਤੱਕ ਇਸ ਖਤਰਨਾਕ ਮਹਾਮਾਰੀ ਨਾਲ 5422 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਦੱਸਣਯੋਗ ਹੈ ਕਿ ਭਾਰਤ ਵੱਲੋਂ ਕੋਰੋਨਾ ਵੈਕਸੀਨ ਬਣਾਉਣ ਲਈ ਲਾਇਸੈਂਸ ਮਨਜ਼ੂਰੀ ਤਾਂ ਮਿਲ ਗਈ ਹੈ ਪਰ ਆਮ ਲੋਕਾਂ ਤੱਕ ਇਸ ਨੂੰ ਪਹੁੰਚਣ ‘ਚ ਅਜੇ ਸਮਾਂ ਲੱਗੇਗਾ। ਉਦੋਂ ਤੱਕ ਕੋਰੋਨਾ ਤੋਂ ਬਚਾਅ ਲਈ ਸਿਰਫ ਮਾਸਕ ਹੀ ਇਕੋ-ਇਕ ਤਰੀਕਾ ਹੈ।