3 Corona patients found in Nawanshahr : ਨਵਾਂਸ਼ਹਿਰ ਜ਼ਿਲੇ ਵਿਚ ਕੋਰੋਨਾ ਦੇ ਨਵੇਂ ਤਿੰਨ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਨਵਾਂਸ਼ਹਿਰ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 258 ਹੋ ਗਈ ਹੈ। ਉਥੇ ਹੀ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਨਾਲ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਸ ਸਮੇਂ ਜ਼ਿਲੇ ਵਿਚ ਕੁਲ ਸਰਗਰਮ ਮਾਮਲੇ 102 ਹੋ ਗਏ ਹਨ, ਜਿਨ੍ਹਾਂ ਵਿਚੋਂ 98 ਮਰੀਜ਼ ਨਵਾਂਸ਼ਹਿਰ ਤੋਂ ਹੀ ਹਨ ਅਤੇ ਤਿੰਨ ਹੋਰ ਜ਼ਿਲਿਆਂ ਨਾਲ ਸਬੰਧਤ ਹਨ।
ਦੱਸਣਯੋਗ ਹੈ ਕਿ ਅੱਜ ਸਾਹਮਣੇ ਆਏ ਮਾਮਲਿਆਂ ਵਿਚ ਲੁਧਿਆਣਾ ਦੇ ਡੀਐਮਸੀ ਦੀ ਸਟਾਫ ਨਗਰ ਵੀ ਸ਼ਾਮਲ ਹੈ। ਇਸ ਦੀ ਪੁਸ਼ਟੀ ਕਰਦਿਆਂ ਡਾ. ਰਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਬੀਤੇ ਦਿਨ ਜ਼ਿਲੇ ਵਿਚ ਕੋਰੋਨਾ ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ ਤਿੰਨ ਔਰਤਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਨ੍ਹਾਂ ਵਿਚ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਸਟਾਫ ਨਰਸ ਵਜੋਂ ਕੰਮ ਕਰਨ ਵਾਲੀ ਕਸਬਾ ਔੜ ਦੇ ਪਿੰਡ ਦੀ ਇਕ 25 ਸਾਲਾ ਲੜਕੀ, ਨਵਾਂਸ਼ਹਿਰ ਦੇ ਮੁਹੱਲਾ ਸ਼ਿਵਾਲਿਕ ਇਨਕਲੇਵ ਦੀ 24 ਸਾਲਾ ਲੜਕੀ ਅਤੇ ਲੁਧਿਆਣਾ ਤੋਂ ਬੰਗਾ ਆਈ 47 ਸਾਲਾ ਲੜਕੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 14,105 ਲੋਕਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 329 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਹੁਣ ਤੱਕ ਕੋਰੋਨਾ ਦੇ 9,442 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਇਸ ਦੇ 348 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ ਸੂਬੇ ਵਿਚ ਕੋਰੋਨਾ ਨਾਲ 239 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਇਸ ਸਮੇਂ ਲੁਧਿਆਣਾ ’ਚ 1695, ਜਲੰਧਰ ’ਚ 626, ਅੰਮ੍ਰਿਤਸਰ ’ਚ 192, ਸੰਗਰੂਰ ’ਚ 84, ਪਟਿਆਲਾ ’ਚ 491, ਮੋਹਾਲੀ ’ਚ 186, ਗੁਰਦਾਸਪੁਰ ’ਚ 303, ਪਠਾਨਕੋਟ ’ਚ 267, ਤਰਨਤਾਰਨ ’ਚ 222, ਹੁਸ਼ਿਆਰਪੁਰ ’ਚ 264, ਨਵਾਂਸ਼ਹਿਰ ’ਚ 102, ਮੁਕਤਸਰ ’ਚ 24, ਫਤਿਹਗੜ੍ਹ ਸਾਹਿਬ ’ਚ 51, ਮੋਗਾ ’ਚ 46, ਰੋਪੜ ’ਚ 44, ਫਰੀਦਕੋਟ ’ਚ 61, ਕਪੂਰਥਲਾ ’ਚ 27, ਫਿਰੋਜ਼ਪੁਰ ’ਚ 95, ਬਠਿੰਡਾ ’ਚ 55, ਫਾਜ਼ਿਲਕਾ ’ਚ 39, ਬਰਨਾਲਾ ’ਚ 79 ਅਤੇ ਮਾਨਸਾ ’ਚ 66 ਕੋਰੋਨਾ ਦੇ ਸਰਗਰਮ ਮਾਮਲੇ ਹਨ।