ਪੰਜਾਬ ਸਰਕਾਰ ਨੇ ਸਾਲ 2000 ਬੈਚ ਦੇ 3 ਆਈਏਐੱਸ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਹੈ। ਨਵੇਂ ਸਾਲ ‘ਤੇ ਪੰਜਾਬ ਸਰਕਾਰ ਨੇ ਉਕਤ ਆਈਏਐੱਸ ਅਧਿਕਾਰੀਆਂ ਨੂੰ ਤੋਹਫਾ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ਨੂੰ ਮੁੱਖ ਸਕੱਤਰ, ਵਿੱਤ ਕਮਿਸ਼ਨਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ।
ਜਿਹੜੇ ਅਧਿਕਾਰੀਆਂ ਨੂੰ ਪ੍ਰਮੋਟ ਕੀਤਾ ਗਿਆ ਹੈ ਉਨ੍ਹਾਂ ਵਿਚ 2000 ਬੈਚ ਦੇ ਆਈਏਐੱਸ ਅਧਿਕਾਰੀ ਰਾਹੁਲ ਤਿਵਾੜੀ, ਅਲਕਨੰਦਾ ਦਿਆਲ ਤੇ ਕੁਮਾਰ ਰਾਹੁਲ ਦਾ ਨਾਂ ਸ਼ਾਮਲ ਹੈ। ਹਾਲਾਂਕਿ ਜਦੋਂ ਤੱਕ ਤਿੰਨੋਂ ਅਧਿਕਾਰੀਆਂ ਨੂੰ ਪ੍ਰਮੋਟਿੰਗ ਮੁਤਾਬਕ ਪੋਸਟਿੰਗ ਨਹੀਂ ਮਿਲਦੀ ਉਦੋਂ ਤਕ ਉਹ ਆਪਣੀ ਮੌਜੂਦਾ ਪੋਸਟਿੰਗ ‘ਤੇ ਹੀ ਡਿਊਟੀ ਦੇਣਗੇ ਪਰ ਅੱਜ ਉਨ੍ਹਾਂ ਨੂੰ ਵਧੀ ਹੋਈ ਤਨਖਾਹ ਦੇ ਹਿਸਾਬ ਨਾਲ ਪੈਸੇ ਮਿਲਣਗੇ।
ਵੀਡੀਓ ਲਈ ਕਲਿੱਕ ਕਰੋ -: