ਨਵਾਂਸ਼ਹਿਰ-ਜਲੰਧਰ ਨੈਸ਼ਨਲ ਹਾਈਵੇਂ ‘ਤੇ ਪੈਂਦੇ ਪਿੰਡ ਮੱਲਾਪੁਰ ਅੜਕਾ ਨੇੜੇ ਸੜਕ ਹਾਦਸਾ ਵਾਪਰਿਆ ਹੈ। ਇਸ ਵਿਚ ਤਿੰਨ ਗੱਡੀਆਂ ਹਾਦਸਾ ਗ੍ਰਸਤ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਇਹ ਹਾਦਸਾ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਦੌਰਾਨ ਹੋਇਆ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਗ਼ਨੀਮਤ ਰਹੀ ਕਿ ਹਾਦਸੇ ‘ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਚਾਲਕ ਔਰਤ ਨੇ ਦੱਸਿਆ ਕਿ ਜਦੋਂ ਉਹ ਪਿੰਡ ਮੱਲਪੁਰ ਲਾਗੇ ਗੱਡੀ ਲੈ ਪਹੁੰਚੀ ਤਾਂ ਕ੍ਰਾਸ ਕੱਟ ਸੀ ਜਿਥੇ ਸੜਕ ’ਤੇ ਖੜੇ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਬ੍ਰੇਕ ਲਗਾਈ ਤਾਂ ਗੱਡੀ ਦਾ ਸੰਤੁਲਨ ਵਿਗੜ ਗਿਆ। ਇਸ ਮਗਰੋਂ ਗੱਡੀ ਰੇਲਿੰਗ ਨਾਲ ਜਾ ਟੱਕਰਾਈ ਅਤੇ ਪਲਟ ਗਈ। ਹਾਦਸੇ ‘ਤੋਂ ਬਾਅਦ ਪਿੰਡ ਵਾਸੀਆਂ ਨੇ ਰਾਹਗੀਰਾਂ ਦੀ ਮਦਦ ਨਾਲ ਔਰਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਐਲਾਨ, ਪਿਛਲੇ 5 ਸਾਲਾਂ ਦੌਰਾਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਮਿਲੇਗਾ ਇਨਾਮ
ਹਾਈਵੇਂ ਸੜਕ ’ਤੇ ਹਾਦਸਾ ਹੁੰਦਾ ਦੇਖ ਕੇ ਇਕ ਇਨੋਵਾ ਕਾਰ ਸਾਈਡ ‘ਤੇ ਆ ਕੇ ਰੁਕੀ। ਡਰਾਈਵਰ ਉੱਥੋਂ ਨਿਕਲ ਕੇ ਹਾਦਸਾਗ੍ਰਸਤ ਕਾਰ ਨੂੰ ਬਚਾਉਣ ਲਈ ਚਲਾ ਗਿਆ। ਇੰਨੇ ਵਿਚ ਇੱਕ ਹੋਰ ਗੱਡੀ ਆ ਕੇ ਉਸ ਤੋਂ ਅੱਗੇ ਜਾ ਕੇ ਰੁਕ ਗਈ। ਇਸ ਦੌਰਾਨ ਪਿੱਛੇ ਤੋਂ ਆ ਰਹੀਆਂ ਗੱਡੀਆਂ ਦੋਵੇਂ ਖੜੀਆ ਗੱਡੀਆਂ ਨਾਲ ਟਕਰਾ ਗਈਆਂ। ਜਿਸ ਕਾਰਨ ਮੌਕੇ ’ਤੇ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬੰਗਾ ਸਦਰ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਕਾਰਾਂ ਨੂੰ ਸਾਈਡ ਕਰਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: