ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਚੱਲ ਰਹੀ ਜੰਗ ਨਾਲ ਨਿਪਟਣ ਲਈ ਹੁਣ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇਗਾ। ਪੂਰੇ ਪੰਜਾਬ ਵਿਚ 13 ਹਜ਼ਾਰ ਪਿੰਡ ਹਨ ਜਿਸ ਦੇ ਪਹਿਲੇ ਪੜਾਅ ਵਿਚ 3083 ਪਿੰਡਾਂ ਵਿਚ ਹਾਈ ਵੈਲਿਊ ਗਰਾਊਂਡ ਬਣਾਏ ਜਾਣਗੇ। ਇਨ੍ਹਾਂ ਸਾਰੀਆਂ ਗਰਾਊਂਡਾਂ ਲਈ ਗ੍ਰਾਊਂਡ ਮੈਨੇਜਰ ਰੱਖੇ ਜਾਣਗੇ ਤਾਂ ਕਿ ਖੇਡ ਦੇ ਮੈਦਾਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ। ਇਹ ਜਾਣਕਾਰੀ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਤੇ ਬੁਲਾਈ ਪ੍ਰੈੱਸ ਕਾਨਪਰੰਸ ਦੌਰਾਨ ਦਿੱਤੀ।
CM ਮਾਨ ਨੇ ਕਿਹਾ ਕਿ ਸਾਡੀ ਕੋਸ਼ਿਸ਼ ਨੌਜਵਾਨਾਂ ਨੂੰ ਬਿਜ਼ੀ ਰੱਖਣ ਦੀ ਹੈ। ਸਾਡੇ ਇਥੇ ਟੇਲੈਂਟ ਦੀ ਕਮੀ ਨਹੀਂ ਹੈ। ਡਰੱਗਸ ਤੋਂ ਬਚਾਉਣ ਲਈ ਅਸੀਂ ਖੇਡਾਂ ਸ਼ੁਰੂ ਕਰ ਰਹੇ ਹਾਂ। ਬੱਚੇ ਜਦੋ ਖੇਡਣਗੇ ਤਾਂ ਉਨ੍ਹਾਂ ਨੂੰ ਸਰੀਰ ਨਾਲ ਹੋਵੇਗਾ ਪਿਆਰ ਸਰੀਰ ਨਾਲ ਪਿਆਰ ਹੋਵੇਗਾ ਤਾਂ ਨੌਜਵਾਨ ਨਸ਼ੇ ਤੋਂ ਬਚਣਗੇ।ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਖੇਡਾਂ ਵੱਲ ਧਿਆਨ ਨਹੀਂ ਦਿੱਤਾ। ਪੰਜਾਬ ਡਰੱਗ ਦੇ ਦਲਦਲ ਵਿਚ ਫਸ ਗਿਆ ਹੈ। ਹਾਲਾਂਕਿ ਬਹੁਤ ਸਾਰੇ ਬੱਚਿਆਂ ਨੇ ਖੇਡਾਂ ਵਿਚ ਵੀ ਹਿੱਸਾ ਲਿਆ ਪਰ ਸਾਰਿਆਂ ਨੂੰ ਮਾਹੌਲ ਨਹੀਂ ਮਿਲਿਆ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਕੱਢਣਾ ਸਾਡਾ ਟੀਚਾ ਹੈ ਪਰ ਇਸ ਲਈ ਸਾਨੂੰ ਬਦਲ ਦੇਣਾ ਪਵੇਗਾ ਜਿਸ ਨਾਲ ਉਹ ਬਿਜ਼ੀ ਰਹਿਣਗੇ ਤੇ ਦੁਬਾਰਾ ਬੁਰੀਆਂ ਚੀਜ਼ਾਂ ਵਿਚ ਨਹੀਂ ਫਸਣਗੇ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਅਮਰਨਾਥ ਯਾਤਰਾ ‘ਤੇ ਗਿਆ ਨੌਜਵਾਨ ਲਾਪਤਾ, ਰੇਲਪਥਰੀ ਨੇੜੇ ਨਦੀ ‘ਚ ਨੌਜਵਾਨ ਦੇ ਡਿੱਗਣ ਦਾ ਖ਼ਦਸ਼ਾ
ਉਨ੍ਹਾਂ ਕਿਹਾ ਕਿ ਇਨ੍ਹਾਂ ਗਰਾਊਂਡਾਂ ਵਿਚ ਆਉਣ ਵਾਲੇ ਨੌਜਵਾਨਾਂ ਨੂੰ ਚੰਗੀ ਕੋਚਿੰਗ ਮਿਲੇਗੀ। ਇਸ ਲਈ ਵੀ ਇੰਤਜ਼ਾਮ ਕੀਤੇ ਜਾ ਰਹੇ ਹਨ। ਸਰਕਾਰ ਨੇ ਖਾਸ ਯੋਜਨਾ ਬਣਾਈ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸਰਕਾਰ ਨਿਯੁਕਤ ਕਰੇਗੀ ਜੋ ਨੈਸ਼ਨਲ ਤੇ ਇੰਟਰਨੈਸ਼ਨਲ ਮੁਕਾਬਲਿਆਂ ਵਿਚ ਖੇਡ ਕੇ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕੇ ਹਨ। ਪਿੰਡ ਦੀ ਐਂਟਰੀ ‘ਤੇ ਜੋ ਗਰਾਊਂਡ ਬਣੇ ਹੋਏ ਹਨ, ਉਹ ਮਾਡਰਨ ਗਰਾਊਂਡ ਬਣਾਏ ਜਾਣਗੇ। ਸੀਐੱਮ ਮਾਨ ਨੇ ਕਿਹਾ ਕਿ ਮੈਡਲ ਜਿੱਤਣ ਦੇ ਬਾਅਦ ਤਾਂ ਪੈਸੇ ਸਾਰਿਆਂ ਨੂੰ ਦਿੱਤੇ ਜਾਂਦੇ ਹਨ। ਅਸੀਂ ਤਾਂ ਤਿਆਰੀ ਲਈ ਵੀ ਪੈਸੇ ਦਿੰਦੇ ਹਾਂ। ਅਸੀਂ 8 ਤੋਂ 10 ਲੱਖ ਰੁਪਏ ਤਿਆਰੀ ਲਈ ਵੀ ਦਿੰਦੇ ਹਾਂ। ਚੰਗੀ ਕੋਚਿੰਗ ਦਾ ਇੰਤਜ਼ਾਮ ਕਰਦੇ ਹਾਂ ਤਾਂ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਏ। ਕ੍ਰਿਕਟ, ਹਾਕੀ ਤੇ ਫੁੱਟਬਾਲ ਖੇਡਾਂ ਦੇ ਕੈਪਟਨ ਪੰਜਾਬੀ ਹਨ। ਖੇਡਾਂ ਵਾਸਤੇ ਪੰਜਾਬੀ ਹਮੇਸ਼ਾਂ ਅੱਗੇ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























