336 New Corona cases : ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਨੂੰ ਕੋਰੋਨਾ ਦੇ 336 ਪਾਜ਼ੀਟਿਵ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਸਭ ਤੋਂ ਵੱਧ ਮਾਮਲੇ ਜਲੰਧਰ ਤੋਂ ਸਾਹਮਣੇ ਆਏ, ਜਿਥੇ 67 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਥੇ ਹੀ ਅੱਜ ਕੋਰੋਨਾ ਨਾਲ 18 ਲੋਕਾਂ ਦੀ ਮੌਤ ਹੋਈ। 573 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ। ਦੱਸਣਯੋਗ ਹੈ ਕਿ ਅੱਜ ਸੂਬੇ ਵਿੱਚ ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ ਅੰਮ੍ਰਿਤਸਰ ਤੋਂ ਹੋਈਆਂ, ਜਿਥੇ 5 ਲੋਕਾਂ ਨੇ ਇਸ ਮਹਾਮਾਰੀ ਕਾਰਨ ਦਮ ਤੋੜਿਆ। ਇਸ ਤੋਂ ਇਲਾਵਾ ਬਠਿੰਡਾ ਤੋਂ ਇੱਕ, ਫਿਰੋਜ਼ਪੁਰ ਤੋਂ ਤਿੰਨ, ਗੁਰਦਾਸਪੁਰ ਤੋਂ ਇੱਕ, ਕਪੂਰਥਲਾ ਤੋਂ ਦੋ, ਲੁਧਿਆਣਾ ਤੋਂ ਤਿੰਨ, ਮਾਨਸਾ ਤੋਂ ਇੱਕ, ਪਟਿਆਲਾ ਤੋਂ ਇੱਕ ਤੇ ਸੰਗਰੂਰ ਤੋਂ ਇੱਕ ਮਰੀਜ਼ ਕੋਰੋਨਾ ਮਹਾਮਾਰੀ ਕਾਰਨ ਮੌਤ ਦੇ ਮੂੰਹ ਵਿੱਚ ਗਿਆ।
ਉਥੇ ਹੀ ਅੱਜ ਲੁਧਿਆਣਾ ਤੋਂ 68, ਜਲੰਧਰ ਤੋਂ 113, ਪਟਿਆਲਾ ਤੋਂ 46, ਮੋਹਾਲੀ ਤੋਂ 111, ਅੰਮ੍ਰਿਤਸਰ ਤੋਂ 57, ਗੁਰਦਾਸਪੁਰ ਤੋਂ 13, ਬਠਿੰਡਾ ਤੋਂ 19, ਹੁਸ਼ਿਆਰਪੁਰ ਤੋਂ 33, ਪਠਾਨਕੋਟ ਤੋਂ 9, ਸੰਗਰੂਰ ਤੋਂ 6, ਕਪੂਰਥਲਾ ਤੋਂ 10, ਫਰੀਦਕੋਟ ਤੋਂ ਪੰਜ, ਮੁਕਤਸਰ ਤੋਂ 13, ਫਾਜ਼ਿਲਕਾ ਤੋਂ 4, ਰੋਪੜ ਤੋਂ 14, ਫਤਿਹਗੜ੍ਹ ਸਾਹਿਬ ਤੋਂ ਦੋ, ਬਰਨਾਲਾ ਤੋਂ 26, ਸ਼ਹੀਦ ਭਗਤ ਸਿੰਘ ਨਗਰ ਤੋਂ 10 ਅਤੇ ਮਾਨਸਾ ਤੋਂ 14 ਮਰੀਜ਼ਾਂ ਨੂੰ ਠੀਕ ਹੋਣ ‘ਤੇ ਛੁੱਟੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਅੱਜ ਦੇ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਪੂਰੇ ਪੰਜਾਬ ਵਿੱਚ ਕੋਰੋਨਾ ਦੇ 161383 ਮਾਮਲੇ ਪਾਜ਼ੀਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 150007 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦਿੱਤੀ ਜਾ ਚੁੱਕੀ ਹੈ। ਅਜੇ ਵੀ ਸੂਬੇ ਵਿੱਚ 6241 ਮਾਮਲੇ ਐਕਟਿਵ ਹਨ ਜਿਨ੍ਹਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ 112 ਮਰੀਜ਼ ਆਕਸੀਜਨ ਸੁਪੋਰਟ ‘ਤੇ ਹਨ, ਜਦਕਿ 14 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਹੁਣ ਤੱਕ ਸੂਬੇ ਵਿੱਚ 5135 ਲੋਕਾਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ। ਹੁਣ ਤੱਕ ਸੂਬੇ ਵਿੱਚ ਕੋਰੋਨਾ ਦੇ 3583661 ਸੈਂਪਲ ਲਏ ਜਾ ਚੁੱਕੇ ਹਨ। ਅੱਜ ਵੀ 25355 ਲੋਕਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ ਹਨ।