4 new cases found in Muktsar : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੇ ਕਪੂਰਥਲਾ ਤੋਂ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾਵਾਇਰਸ ਦੇ ਤਿੰਨ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਥੇ ਦੋ ਹੈਲਥ ਵਰਕਰ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਗਏ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋ ਹੈਲਥ ਵਰਕਰਾਂ ਤੋਂ ਇਲਾਵਾ ਤੀਸਰਾ ਮਰੀਜ਼ ਕੰਬਾਈਨ ਡਰਾਈਵਰ ਹੈ। ਮਿਲੀ ਜਾਮਕਾਰੀ ਮੁਤਾਬਕ ਦੋਵੇਂ ਸਿਹਤ ਕਰਮਚਾਰੀ ਸਰਕਾਰੀ ਹਸਪਤਾਲ ਦੋਦੋਾ ਵਿਚ ਡਿਊਟੀ ਕਰ ਰਹੇ ਸਨ। ਇਕ ਲੈਬ ਅਟੈਂਡੈਂਟ ਵਜੋਂ ਅਤੇ ਦੂਜਾ ਵਾਰਡ ਐਟੈਂਡੈਂਟ ਵਜੋਂ ਹਸਪਤਾਲ ਵਿਚ ਤਾਇਨਾਤ ਹੈ। ਪਾਜ਼ੀਟਿਵ ਮਰੀਜ਼ਾਂ ਵਿਚ ਗੁਰਜਿੰਦਰ ਸਿੰਘ ਲੈਬ ਟੈਕਨੀਸ਼ੀਅਨ ਅਤੇ ਵਾਰਡ ਅਟੈਂਡੈਂਟ ਸੁਖਜੀਤ ਸਿੰਘ ਸ਼ਾਮਲ ਹਨ, ਜਦਿਕ ਤੀਜਾ ਵਿਅਕਤੀ ਸਤਨਾਮ ਸਿੰਘ ਕੰਬਈਨ ਡਰਾਈਵਰ ਹੈ, ਜੋਕਿ ਪਿੰਡ ਲੁਹਾਰਾ ਦਾ ਰਹਿਣ ਵਾਲਾ ਹੈ। ਕੋਵਿਡ-19 ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਥੇ ਪੀੜਤਾਂ ਦੀ ਗਿਣਤੀ 7 ਹ ਗਈ ਹੈ।
ਇਸ ਤੋਂ ਇਲਾਵਾ ਕਪੂਰਥਲਾ ਵਿਖੇ ਸੁਲਤਾਨਪੁਰ ਲੋਧੀ ਦੇ ਪਿੰਡ ਪਾਜੀਆਂ ਦੀ ਰਹਿਣ ਵਾਲੀ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪੰਜਾਬ ਪਰਤੀ ਇਕ ਔਰਤ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਮਹਿਲਾ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਹੁਣ ਤੱਕ ਸੁਲਤਾਨਪੁਰ ਲੋਧੀ ਵਿਚ ਕੁਲ 3 ਸ਼ਰਧਾਲੂ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਚੁੱਕੇ ਹਨ, ਜਿਨ੍ਹਾਂ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਹੁਣ ਤੱਕ ਸੂਬੇ ਵਿਚ 20 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿਚ ਕੁਲ ਮਾਮਲਿਆਂ ਦੀ ਗਿਣਤੀ 768 ਤੱਕ ਪਹੁੰਚ ਗਈ ਹੈ। ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ 106, ਮੋਹਾਲੀ ’ਚ 94, ਪਟਿਆਲਾ ’ਚ 89, ਅੰਮ੍ਰਿਤਸਰ ’ਚ 174, ਲੁਧਿਆਣਾ ’ਚ 102, ਪਠਾਨਕੋਟ ’ਚ 25, ਨਵਾਂਸ਼ਹਿਰ ’ਚ 23, ਤਰਨਤਾਰਨ ’ਚ 15, ਮਾਨਸਾ ’ਚ 13, ਕਪੂਰਥਲਾ ’ਚ 13, ਹੁਸ਼ਿਆਰਪੁਰ ’ਚ 44, ਫਰੀਦਕੋਟ ’ਚ 6, ਸੰਗਰੂਰ ’ਚ 7, ਮੁਕਤਸਰ ’ਚ 7 ਤੇ ਗੁਰਦਾਸਪੁਰ ’ਚ 4, ਮੋਗਾ ’ਚ 24, ਬਰਨਾਲਾ ’ਚ 2, ਫਤਿਹਗੜ੍ਹ ਸਾਹਿਬ ’ਚ 6, ਜਲਾਲਾਬਾਦ ’ਚ 4, ਬਠਿੰਡਾ ’ਚ 2, ਰੋਪੜ ’ਚ 5 ਅਤੇ ਫਿਰੋਜ਼ਪੁਰ ’ਚ 22 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।