4 New Cases of Corona in Jalandhar : ਜਲੰਧਰ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਇਸ ਦੇ ਪੀੜਤਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਐਤਵਾਰ ਨੂੰ ਜਲੰਧਰ ਵਿਚ ਕੋਰੋਨਾ ਵਾਇਰਸ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਕੁਲ ਮਰੀਜ਼ਾਂ ਦੀ ਗਿਣਤੀ 124 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਦੇ ਸਾਹਮਣੇ ਆਏ ਮਾਮਲਿਆਂ ਵਿਚ ਇਕ ਵਿਅਕਤੀ ਕਾਜ਼ੀ ਮੁਹੱਲੇ ਦਾ, ਜਦਕਿ ਤਿੰਨ ਮਾਮਲੇ ਬਸਤੀ ਦਾਨਿਸ਼ਮੰਦਾ ਦੀ ਕੋਰੋਨਾ ਕਾਰਨ ਮਰੀ ਪੂਨਮ ਦੇਵੀ ਦੇ ਸੰਪਰਕ ਵਾਲੇ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੂਰੇ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿਚ ਜਲੰਧਰ ਤੀਸਰੇ ਸਥਾਨ ’ਤੇ ਹੈ, ਜਦੋਂਕਿ ਅੰਮ੍ਰਿਤਸਰ ਪਹਿਲੇ ਅਤੇ ਲੁਧਿਆਣਾ ਦੂਸਰੇ ਸਥਾਨ ’ਤੇ ਹੈ।
ਦੱਸਣਯੋਗ ਹੈ ਕਿ ਕੱਲ ਸ਼ਨੀਵਾਰ ਨੂੰ ਜਲੰਧਰ ਵਿਚ ਕੁਲ 15 ਮਰੀਜ਼ ਪਾਜ਼ੀਟਿਵ ਪਾਏ ਗਏ ਸਨ, ਉਨ੍ਹਾਂ ਵਿਚੋਂ ਇਕ ਦਿਹਾਤੀ ਖੇਤਰ ਤੇ 14 ਸ਼ਹਿਰੀ ਇਲਾਕੇ ਤੋਂ ਹਨ। ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜਲੰਧਰ ਦੇ ਵੱਡੀ ਗਿਣਤੀ ’ਚ ਇਲਾਕੇ ਸੀਲ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ 15 ਵਿਚੋਂ 7 ਮਰੀਜ਼ ਕਾਜ਼ੀ ਮੁਹੱਲਾ ਦੇ ਹੀ ਰਹਿਣ ਵਾਲੇ ਨੌਜਵਾਨ ਦੇ ਸੰਪਰਕ ਵਿਚ ਆਏ ਦੱਸੇ ਜਾ ਰਹੇ ਹਨ। ਕਾਜ਼ੀ ਮੁਹੱਲਾ ਦੇ ਇਕ ਵਿਅਕਤੀ ਦਾ ਪੀਜੀਆਈ ਵਿਚ ਇਲਾਜ ਚੱਲ ਰਿਹਾ ਸੀ।
ਇਸ ਤੋਂ ਇਲਾਵਾ ਬਸਤੀ ਦਾਨਿਸ਼ਮੰਦਾ ਤੋਂ ਮਿਲੇ ਚਾਰ ਮਰੀਜ਼ ਵੀ ਇਥੇ ਦੀ ਕੋਰੋਨਾ ਪਾਜ਼ੀਟਿਵ ਔਰਤ, ਜਿਸ ਦੀ ਮੌਤ ਹੋ ਚੁੱਕੀ ਹੈ, ਦੇ ਸੰਪਰਕ ਵਾਲੇ ਸਨ, ਇਸੇ ਤਰ੍ਹਾਂ ਬਸਤੀ ਨੌ ਦਾ ਇਕ ਡਰਾਈਵਰ, ਗੁਰਮੀਤ ਨਗਰ ਵਿਚ ਰਹਿਣ ਵਾਲਾ ਗੀਤਾ ਮੰਦਰ ਮਾਡਲ ਟਾਊਨ ਦਾ ਪੁਜਾਰੀ ਅਤੇ ਕ੍ਰਿਸ਼ਣਾ ਨਗਰ ਦਾ 45 ਸਾਲਾ ਵਿਅਕਤੀ ਪਾਜ਼ੀਟਿਵ ਪਾਏ ਗਏ ਹਨ। ਦਿਹਾਤੀ ਇਲਾਕੇ ਵਿਚ ਫੂਲਪੁਰ ਦਾ 23 ਸਾਲ ਦੇ ਨੌਜਵਾਨ ਦੀ ਰਿਪੋਰਟ ਆਈ ਗਈ ਹੈ। ਇਹ ਨੌਜਵਾਨ ਉਸੇ ਸੰਸਤਾ ਵਿਚ ਕੰਮ ਕਰਦਾ ਹੈ, ਜਿਥੋਂ ਪਹਿਲਾਂ 21 ਮਾਮਲੇ ਪਾਜ਼ੀਟਿਵ ਆ ਚੁੱਕੇ ਹਨ।