ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਭਾਖੜਾ ਡੈਮ ਤੋਂ ਅੱਜ ਫਿਰ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਅੱਜ 40,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1670.67 ਫੁੱਟ ਹੋ ਗਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ 9 ਫੁੱਟ ਦੂਰ ਹੈ।
ਹਾਲਾਂਕਿ ਕਲ ਵੀ ਭਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਸੀ ਤੇ ਫਲੱਡ ਗੇਟ ਖੋਲ੍ਹੇ ਗਏ ਸੀ। ਗੋਬਿੰਦ ਸਾਗਰ ਝੀਲ ਵਿਚ 1672 ਫੁੱਟ ਪਾਣੀ ਸੀ ਤੇ ਅੱਜ ਪਾਣੀ ਦਾ ਪੱਧਰ 1670 ਫੁੱਟ ਹੈ। ਮੌਸਮ ਵਿਭਾਗ ਵੱਲੋਂ ਹਾਲਾਂਕਿ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨੀਂ ਵੀ ਕਈ ਜਿਲ੍ਹਿਆਂ ਵਿਚ ਮੀਂਹ ਪਿਆ। ਭਾਖੜਾ ਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ ਗਏ ਸੀ ਤੇ ਦੋਵਾਂ ਡੈਮਾਂ ਤੋਂ ਸਤਲੁਜ ਤੇ ਬਿਆਸ ਦਰਿਆ ਵਿਚ ਪਹਿਲਾਂ ਦੇ ਮੁਕਾਬਲੇ ਵਾਧੂ ਪਾਣੀ ਛੱਡਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੌਸਮ ਵਿਭਾਗ ਵੱਲੋਂ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ, ਮੁੜ ਵਧਿਆ ਹੜ੍ਹਾਂ ਦਾ ਖਤਰਾ
ਦੱਸ ਦੇਈਏ ਕਿ BBMB ਤੇ ਪੌਂਗ ਡੈਮ ਲਗਾਤਾਰ ਡੈਮਾਂ ਵਿਚ ਪਾਣੀ ਛੱਡ ਰਿਹਾ ਹੈ। ਪੌਂਗ ਡੈਮ ਤੋਂ ਬੀਤੇ ਦਿਨੀਂ ਲਗਭਗ 39368, ਭਾਖੜਾ ਡੈਮ ਤੋਂ 40964 ਕਿਊਸਿਕ ਤੇ ਰਣਜੀਤ ਸਾਗਰ ਡੈਮ ਤੋਂ ਲਗਭਗ 33734 ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਨਾਲ ਰਾਵੀ, ਬਿਆਸ ਤੇ ਸਤਲੁਜ ਵਿਚ ਪਾਣੀ ਦਾ ਪੱਧਰ ਵਧਿਆ ਹੈ।
-
ਵੀਡੀਓ ਲਈ ਕਲਿੱਕ ਕਰੋ -:
























