447 people were vaccinated : ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੌਰਾਨ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ, ਪਰ ਇਸ ਦੌਰਾਨ ਟੀਕੇ ਦੇ ਮਾੜੇ ਪ੍ਰਭਾਵ ਬਹੁਤ ਸਾਰੇ ਲੋਕਾਂ ਵਿੱਚ ਦੇਖੇ ਗਏ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਟੀਕਾਕਰਨ ਤੋਂ ਬਾਅਦ ਹੁਣ ਤੱਕ ਕੁਲ 447 ਵਿਅਕਤੀਆਂ ਵਿੱਚ ਇਸ ਦੇ ਉਲਟ ਪ੍ਰਭਾਵ ਵੇਖੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
ਇਸ ਤੋਂ ਪਹਿਲਾਂ ਦਿੱਲੀ ਵਿੱਚ 52 ਸਿਹਤ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਪ੍ਰੇਸ਼ਾਨੀ ਹੋਣ ਦੀ ਖ਼ਬਰ ਮਿਲੀ ਸੀ। ਉਨ੍ਹਾਂ ਵਿਚੋਂ ਕੁਝ ਨੇ ਐਲਰਜੀ ਦੀ ਸ਼ਿਕਾਇਤ ਕੀਤੀ ਅਤੇ ਕੁਝ ਨੂੰ ਘਬਰਾਹਟ ਹੋਈ। ਇਨ੍ਹਾਂ ਵਰਕਰਾਂ ਵਿਚੋਂ ਇਕ ਨੂੰ ਏਈਐਫਆਈ ਸੈਂਟਰ ਭੇਜਿਆ ਗਿਆ ਸੀ। ਇਸ ਵੇਲੇ, ਕੋਰੋਨਾ ਟੀਕਾਕਰਨ ਦੇ ਦੂਜੇ ਦਿਨ, 17,072 ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਦੇਸ਼ ਵਿੱਚ ਹੁਣ ਤੱਕ ਕੁੱਲ 2,24,301 ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ।
ਇਸ ਮੁੱਦੇ ‘ਤੇ, ਦਿੱਲੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਸ਼ਨੀਵਾਰ ਨੂੰ ਇਸ ਦੇ ਉਲਟ ਪ੍ਰਭਾਵਾਂ ਦੇ 51 ਮਾਮੂਲੀ ਮਾਮਲੇ ਸਾਹਮਣੇ ਆਏ, ਜਿਨ੍ਹਾਂ ’ਚ ਕੁਝ ਨੂੰ ਮਾਮੂਲੀ ਮੁਸ਼ਕਲਾਂ ਆਈਆਂ। ਹਾਲਾਂਕਿ, ਇੱਕ ਕੇਸ ਥੋੜਾ ਗੰਭੀਰ ਸੀ। ਉਸ ਵਿਅਕਤੀ ਨੂੰ ਏਮਜ਼ ਵਿਚ ਦਾਖਲ ਕਰਵਾਇਆ ਗਿਆ ਹੈ। ਦਾਖਲ ਕੀਤੇ ਗਏ ਸਿਹਤ ਸੰਭਾਲ ਕਰਮਚਾਰੀ ਦੀ ਉਮਰ 22 ਸਾਲ ਹੈ ਅਤੇ ਸਕਿਓਰਿਟੀ ਵਿਚ ਕੰਮ ਕਰਦਾ ਹੈ। ਕੁਲ ਮਿਲਾ ਕੇ ਸਿਰਫ ਇਕ ਨੂੰ ਹਸਪਤਾਲ ਦਾਖਲ ਹੋਣਾ ਪਿਆ। ਬਾਕੀ 51 ਨੂੰ ਸੰਖੇਪ ਮੁਆਇਨੇ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਥ ਇਹ ਦੱਸਣਯੋਗ ਹੈ ਕਿ ਸਰਕਾਰ ਨੇ ਹਰ ਕੇਂਦਰ ਵਿਚ ਇਕ ਏਈਐਫਆਈ ਸੈਂਟਰ ਬਣਾਇਆ ਹੈ, ਜਿੱਥੇ ਟੀਕੇ ਲੱਗਣ ਤੋਂ ਬਾਅਦ ਸਾਈਡ ਇਫੈਕਟਸ ਦੀ ਸਥਿਤੀ ਵਿਚ ਚੈਕਅਪ ਦੀ ਸਹੂਲਤ ਉਪਲਬਧ ਹੈ।