5 bodies found from house in Chhattisgarh : ਛੱਤੀਸਗੜ੍ਹ ਦੇ ਦੁਰਗ ਦੇ ਇਲਾਕੇ ਵਿੱਚ ਸ਼ਨੀਵਾਰ ਨੂੰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕੋ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਪਿਓ-ਪੁੱਤ ਦ ਲਾਸ਼ ਜਿਥੇ ਇੱਕ ਹੀ ਰੱਸੀ ਨਾਲ ਲਟਕ ਰਹੀਆਂ ਸਨ, ਉਥੇ ਮਾਂ ਤੇ ਦੋ ਧੀਆਂ ਦੀਆਂ ਲਾਸ਼ਾਂ ਸੜੀਆਂ ਹੋਈਆਂ ਗਭਗ 50 ਮੀਟਰ ਦੀ ਦੂਰੀ ’ਤੇ ਸੜੀਆਂ ਹੋਈਆਂ ਮਿਲੀਆਂ। ਸੂਚਨਾ ਮਿਲਣ ‘ਤੇ ਪੁਲਿਸ, ਐਫਐਸਐਲ ਅਤੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਖਦਸ਼ਾ ਹੈ ਕਿ ਪਿਓ-ਪੁੱਤ ਨੇ ਔਰਤ ਤੇ ਦੋਵੇਂ ਧੀਆਂ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਮਾਮਲਾ ਪਾਟਨ ਥਾਣਾ ਖੇਤਰ ਦੇ ਪਿੰਡ ਬਠੇਨਾ ਦਾ ਹੈ।
ਰਾਮਬ੍ਰਿਜ ਗਾਇਕਵਾੜ (52) ਪਿੰਡ ਤੋਂ ਕੁਝ ਦੂਰੀ ‘ਤੇ ਬਾੜੀ ਵਿਖੇ ਇਕ ਘਰ ਬਣਾ ਕੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਉਸਦੇ ਨਾਲ ਉਸਦੀ ਪਤਨੀ ਜਾਨਕੀ ਬਾਈ (45), ਪੁੱਤਰ ਸੰਜੂ (25) ਅਤੇ ਧੀਆਂ ਜੋਤੀ (22) ਅਤੇ ਦੁਰਗਾ (28) ਸਨ। ਸ਼ਨੀਵਾਰ ਨੂੰ, ਰਾਮਬ੍ਰਿਜ ਦੇ ਭਰਾ ਨੇ ਉਨ੍ਹਾਂ ਦੇ ਤਿੰਨੋਂ ਮੋਬਾਈਲ ਨੰਬਰਾਂ ‘ਤੇ ਕਾਲ ਕੀਤੀ ਪਰ ਸਾਰੇ ਬੰਦ ਸਨ ਤਾਂ ਉਸਨੇ ਪਿੰਡ ਵਿਚ ਹੀ ਰਾਮਬ੍ਰਿਜ ਦੇ ਦੋਸਤ ਲਖਨ ਵਰਮਾ ਨੂੰ ਦੱਸਿਆ ਅਤੇ ਦੇਖ ਕੇ ਆਉਣ ਲਈ ਕਿਹਾ। ਜਦੋਂ ਲਖਨ ਦੁਪਹਿਰ ਢਾਈ ਵਜੇ ਘਰ ਪਹੁੰਚਿਆ ਤਾਂ ਪਿਓ-ਪੁੱਤਰ ਦੀ ਲਾਸ਼ ਲਟਕ ਰਹੀ ਸੀ। ਇਸ ਤੋਂ ਬਾਅਦ ਲਖਨ ਵਰਮਾ ਨੇ ਆਸ ਪਾਸ ਦੇ ਲੋਕਾਂ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਦੇਰ ਰਾਤ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮਬ੍ਰਿਜ ’ਤੇ ਕਈ ਲੋਕਾਂ ਦਾ ਕਰਜ਼ਾ ਸੀ, ਇਸ ਕਾਰਨ ਲੈਣਦਾਰ ਪ੍ਰੇਸ਼ਾਨ ਕਰ ਰਹੇ ਸਨ।
ਪੁਲਿਸ ਨੂੰ ਖਦਸ਼ਾ ਹੈ ਕਿ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਰਾਮਬ੍ਰਿਜ ਅਤੇ ਉਸ ਦੇ ਪੁੱਤਰ ਨੇ ਤਿੰਨਾਂ ਦਾ ਕਤਲ ਕਰਕੇ ਖੁਦ ਵੀ ਆਪਣੀ ਜਾਨ ਦੇ ਦਿੱਤੀ। ਹਾਲਾਂਕਿ, ਔਰਤਾਂ ਦਾ ਕਤਲ ਕਿਵੇਂ ਕੀਤਾ ਗਿਆ ਇਸ ਬਾਰੇ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਫਿਲਹਾਲ ਪੁਲਿਸ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਰਹੀ ਹੈ। ਉਸਦੀ ਰਿਪੋਰਟ ਤੋਂ ਬਾਅਦ ਹੀ ਔਰਤਾਂ ਦੀ ਮੌਤ ਸੰਬੰਧੀ ਸਥਿਤੀ ਸਪੱਸ਼ਟ ਹੋ ਸਕੇਗੀ।