ਹਰਿਆਣਾ ਦੇ ਸਿਰਸਾ ਵਿੱਚ ਭਲਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਹੋਣੀ ਹੈ। ਰੈਲੀ ਦੇ ਵਿਰੋਧ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਇਸ ਦੇ ਲਈ 15 ਸੀਨੀਅਰ IPS ਅਤੇ 20 ਤੋਂ ਵੱਧ DSP ਸੁਰੱਖਿਆ ਵਿੱਚ ਤਾਇਨਾਤ ਕੀਤੇ ਗਏ ਹਨ। DGP ਨੇ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਸ਼ਾਹ ਦੀ ਸੁਰੱਖਿਆ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ। ਇਸ ਲਈ DGP ਪੀਕੇ ਅਗਰਵਾਲ ਖੁਦ ਸੁਰੱਖਿਆ ਵਿਵਸਥਾ ਬਾਰੇ ਹਰ ਪਲ ਜਾਣਕਾਰੀ ਲੈਣਗੇ।
ਹਰਿਆਣਾ ਦੀਆਂ ਸਿਆਸੀ ਪਾਰਟੀਆਂ ਦੇ ਨਾਲ-ਨਾਲ ਪੰਚ-ਸਰਪੰਚਾਂ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਹਿਸਾਰ ਦੌਰੇ ‘ਤੇ ਵਿਰੋਧ ਦਾ ਐਲਾਨ ਕੀਤਾ ਹੈ। ਰੈਲੀ ਵਿੱਚ ਕੋਈ ਵੀ ਕਿਸਾਨ ਆਗੂ, ਸਰਪੰਚ ਅਤੇ ਸਿਆਸਤਦਾਨ ਵਿਰੋਧ ਨਾ ਕਰੇ, ਇਸ ਲਈ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਨੋਟਿਸ ਭੇਜੇ ਹਨ। ਇਹ ਨੋਟਿਸ SDM ਦੀ ਅਦਾਲਤ ਰਾਹੀਂ ਭੇਜੇ ਗਏ ਹਨ। ਪ੍ਰਸ਼ਾਸਨ ਨੇ ਕਰੀਬ 130 ਲੋਕਾਂ ਨੂੰ ਨੋਟਿਸ ਭੇਜੇ ਹਨ। ਇਸ ਦੇ ਨਾਲ ਹੀ ਸਰਕਾਰ ਵੱਲੋਂ ਸ਼ਾਹ ਦੀ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।
ਇਹ ਵੀ ਪੜ੍ਹੋ : ਜਲੰਧਰ ‘ਚ ਬਰਫ਼ ਫੈਕਟਰੀ ‘ਚੋਂ ਗੈਸ ਲੀਕ, ਦਮ ਘੁੱਟਣ ਕਾਰਨ ਕਈ ਲੋਕਾਂ ਦੀ ਹਾਲਤ ਵਿਗੜੀ
ਕੇਂਦਰੀ ਗ੍ਰਹਿ ਮੰਤਰੀ ਦੀ ਸੁਰੱਖਿਆ ਲਈ ਪੁਲਿਸ ਦੀਆਂ 11 ਸਪੈਸ਼ਲ ਯੂਨਿਟਾਂ ਦਾ ਗਠਨ ਕੀਤਾ ਗਿਆ ਹੈ। ਇਕ IPS ਅਧਿਕਾਰੀ ਨੂੰ ਹਰੇਕ ਯੂਨਿਟ ਦਾ ਇੰਚਾਰਜ ਬਣਾਇਆ ਗਿਆ ਹੈ। ਇਨ੍ਹਾਂ ਯੂਨਿਟਾਂ ਵਿੱਚ 50 ਇੰਸਪੈਕਟਰ ਰੈਂਕ ਦੇ ਅਧਿਕਾਰੀ, 30 ਟਰੈਫਿਕ ਪੁਲੀਸ ਅਧਿਕਾਰੀ ਅਤੇ 200 ਮਹਿਲਾ ਪੁਲੀਸ ਮੁਲਾਜ਼ਮ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਹਰੇਕ ਯੂਨਿਟ ਵਿੱਚ ਐਨਜੀਓ ਵਰਕਰ ਵੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਦੀ ਗਿਣਤੀ 680 ਹੈ।
IPS ਅਧਿਕਾਰੀਆਂ ਦੇ ਨਾਲ-ਨਾਲ DSP ਰੈਂਕ ਦੇ 27 ਅਧਿਕਾਰੀ ਵੀ ਕੇਂਦਰੀ ਗ੍ਰਹਿ ਮੰਤਰੀ ਦੀ ਸੁਰੱਖਿਆ ਹੇਠ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿੱਚ ਪਲਵਲ, ਸੋਨੀਪਤ, ਰੋਹਤਕ, ਫਰੀਦਾਬਾਦ ਦੇ ਡੀਐਸਪੀ ਤੋਂ ਇਲਾਵਾ ਹੈੱਡਕੁਆਰਟਰ ਵਿੱਚ ਤਾਇਨਾਤ ਅਧਿਕਾਰੀ ਸ਼ਾਮਲ ਹਨ। ਆਈਜੀਪੀ ਲਾਅ ਐਂਡ ਆਰਡਰ ਨੇ ਉਨ੍ਹਾਂ ਦੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: