ਥਾਇਰਾਈਡ ਮਹਿਲਾਵਾਂ ਵਿਚ ਬੇਹੱਦ ਆਮ ਸਮੱਸਿਆ ਹੈ। ਜੋ ਕਿਸੇ ਵੀ ਉਮਰ ਵਿਚ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਸਕਦੀ ਹੈ। ਬਦਕਿਸਮਤੀ ਨਾਲ ਇਸ ਬੀਮਾਰੀ ਦਾ ਫਿਲਹਾਲ ਕੋਈ ਸਥਾਈ ਇਲਾਜ ਨਹੀਂ ਹੈ। ਇਸ ਨੂੰ ਕੰਟਰੋਲ ਰੱਖਣ ਲਈ ਵਿਅਕਤੀ ਨੂੰ ਆਪਣੇ ਖਾਣ-ਪੀਣ ਤੇ ਲਾਈਫਸਟਾਈਲ ‘ਤੇ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ। ਦੱਸ ਦੇਈਏ ਕਿ ਥਾਈਰਾਈਡ ਗਲੇ ਵਿਚ ਸਥਿਤ ਇਕ ਤਿਤਲੀ ਦੇ ਆਕਾਰ ਦਾ ਗਲੈਂਡ ਹੁੰਦਾ ਹੈ ਜੋ ਥਾਈਰਾਈਡ ਗ੍ਰੰਥੀ ਬਣਾਉਂਦਾ ਹੈ। ਇਸ ਹਾਰਮੋਨ ਦੇ ਜ਼ਿਆਦਾ ਜਾਂ ਘੱਟ ਬਣ ਨਾਲ ਸਰੀਰ ਵਿਚ ਕਈ ਗੰਭੀਰ ਸਮੱਸਿਆਵਾਂ ਦੇਖਣ ਨੂੰ ਮਿਲ ਸਕਦੀਆਂ ਹਨ।
ਹਾਈਪਰਥਾਇਰਾਈਡਿਜ਼ਮ ਉਹ ਸਥਿਤੀ ਹੈ ਜਿਸ ਵਿਚ ਹਾਰਮੋਨ ਜ਼ਿਆਦਾ ਬਣਦਾ ਹੈ ਜਦੋਂ ਕਿ ਹਾਈਪੋਥਾਇਰਾਇਡਿਜ਼ਮ ਉਹ ਸਥਿਤੀ ਹੈ ਜਿਸ ਵਿਚ ਗ੍ਰੰਥੀ ਬਹੁਤ ਘੱਟ ਜਾਂ ਇਸ ਹਾਰਮੋਨ ਨੂੰ ਬਣਾਉਣਾ ਹੀ ਬੰਦ ਕਰ ਦਿੰਦਾ ਹੈ। ਆਯੁਰਵੈਦਿਕ ਡਾਕਟਰ ਦਿਵਸਾ ਭਾਵਸਾਰ ਸਾਵਲੀਆ ਨੇ ਆਪਣੇ ਇੰਸਟਾਗ੍ਰਾਮ ਉਤੇ ਇਕ ਵੀਡੀਓ ਸ਼ੇਅਰ ਕਰਕੇ ਥਾਇਲਾਇਡ ਕੰਟਰੋਲ ਕਰਨ ਵਾਲੇ ਅਜਿਹੇ ਹੀ ਕੁਝ ਫੂਡਸ ਬਾਰੇ ਦੱਸਿਆ ਹੈ।
ਆਂਵਲਾ
ਆਂਵਲਾ ਵਿਟਾਮਿਨ ਸੀ ਦਾ ਬਹੁਤ ਚੰਗਾ ਸਰੋਤ ਹੈ। ਆਂਵਲੇ ਵਿਚ ਸੰਤਰੇ ਦੇ ਮੁਕਾਬਲੇ 8 ਗੁਣਾ ਜ਼ਿਆਦਾ ਤੇ ਅਨਾਰ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਵਿਟਾਮਿਨ ਸੀ ਮੌਜੂਦ ਹੁੰਦਾ ਹੈ। ਇਹ ਥਾਇਰਾਈਡ ਨੂੰ ਕੰਟਰੋਲ ਰੱਖਣ ਦੇ ਨਾਲ ਵਾਲਾਂ, ਚਮੜੀ ਤੇ ਊਰਜਾ ਦੇ ਪੱਧਰ ਵਿਚ ਸੁਧਾਰ ਕਰਨ ਵਿਚ ਮਦਦ ਕਰ ਸਕਦਾ ਹੈ। ਤੁਸੀਂ ਇਸ ਦਾ ਸੇਵਨ ਫਲ, ਪਾਊਡਰ, ਜੂਸ, ਕੈਂਡੀ ਵਜੋਂ ਕਰ ਸਕਦੇ ਹਨ।
ਮੂੰਗ ਦਾਲ
ਥਾਈਰਾਈਡ ਰੋਗੀਆਂ ਲਈ ਪ੍ਰੋਟੀਨ ਨੂੰ ਪਚਾਉਣਾ ਬਹੁਤ ਆਸਾਨ ਹੁੰਦਾ ਹੈ। ਮੂੰਗ ਦੀ ਦਾਲ ਵਿਚ ਪ੍ਰੋਟੀਨ, ਵਿਟਾਮਿਨਸ, ਫਾਈਬਰ ਤੇ ਮਿਨਰਲਸ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ। ਜੋ ਸਰੀਰ ਵਿਚ ਆਇਓਡੀਨ ਦੀ ਕਮੀ ਦੂਰ ਕਰਕੇ ਡਾਇਜ਼ੇਸ਼ਨ ਨੂੰ ਬੇਹਤਰ ਬਣਾਏ ਰੱਖਣ ਵਿਚ ਮਦਦ ਕਰਦੇ ਹਨ।
ਘਿਓ
ਘਿਓਲ ਚਮੜੀ ਤੇ ਵਾਲਾਂ ਦੀ ਖੁਸ਼ਕੀ ਘੱਟ ਕਰਕੇ ਹਾਰਮੋਨਲ ਸੰਤੁਲਨ ਬਣਾਏ ਰੱਖਣ ਵਿਚ ਮਦਦ ਕਰਦਾ ਹੈ। ਥਾਇਰਾਈਡ ਰੋਗੀ ਇਸ ਦਾ ਇਸਤੇਮਾਲ ਰੋਜ਼ਾਨਾ ਭੋਜਨ ਵਿਚ ਪਾ ਕੇ ਕਰ ਸਕਦੇ ਹਨ।
ਨਾਰੀਅਲ
ਥਾਇਰਾਈਡ ਰੋਗੀਆਂ ਲਈ ਨਾਰੀਅਲ ਨੂੰ ਬੈਸਟ ਫੂਡ ਮੰਨਿਆ ਜਾਂਦਾ ਹੈ। ਫਿਰ ਭਾਵੇਂ ਨਾਰੀਅਲ ਦਾ ਇਸਤੇਮਾਲ ਕੱਚਾ ਖਾ ਕੇ ਕੀਤਾ ਜਾਵੇ ਜਾਂ ਫਿਰ ਤੇਲ ਵਜੋਂ। ਨਾਰੀਅਲ ਦਾ ਤੇਲ ਹੌਲੀ-ਹੌਲੀ ਮੇਟਾਬਾਲਿਜ਼ਮ ਵਿਚ ਸੁਧਾਰ ਕਰਦਾ ਹੈ। ਦਰਅਸਲ ਨਾਰੀਅਲ ਵਿਚ ਮੀਡੀਅਨ ਚੇਨ ਫੈਡੀ ਐਸਿਡ ਅਤੇ ਮੀਡੀਅਮ ਚੇਨ ਟ੍ਰਿਗਲਾਏਸੇਰਾਈਡਸ ਹੁੰਦਾ ਹੈ। ਜੋ ਮੇਟਾਬਾਲਿਜ਼ਮ ਵਿਚ ਸੁਧਾਰ ਕਰਦਾ ਹੈ। ਇਹ ਥਾਇਰਾਇਡ ਫੰਕਸ਼ਨ ਵਿਚ ਸਭ ਤੋਂ ਵਧੀਆ ਹੈ। ਤੁਸੀਂ ਨਾਰੀਅਲ ਤੇਲ ਦਾ ਇਸਤੇਮਾਲ ਖਾਣਾ ਪਕਾਉਣ ਦੇ ਤੇਲ ਤੋ ਲੈ ਕੇ ਨਾਸ਼ਤੇ ਲਈ ਫਲ ਵਜੋਂ ਜਾਂ ਨਾਰੀਅਲ ਵਜੋਂ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: