5 youngsters were hit by five : ਮੋਹਾਲੀ ਵਿੱਚ ਨੌਜਵਾਨਾਂ ਬੁਲੇਟ ਬਾਈਕ ਨਾਲ ਪਟਾਕੇ ਚਲਾਉਣਾ ਪੰਜ ਨੌਜਵਾਨਾਂ ਨੂੰ ਮਹਿੰਗਾ ਪੈ ਗਿਆ, ਜਦੋਂ ਪੁਲਿਸ ਨੇ ਇਨ੍ਹਾਂ ਮੋਟਰਸਾਈਕਲ ਸਵਾਰਾਂ ਦੇ 5000-5000 ਦੇ ਚਾਲਾਨ ਕੱਟ ਦਿੱਤੇ। ਬੁਲੇਟ ਮੋਟਰਸਾਈਕਲ ਦੀ ਅੱਜ ਗੁਰੂਦੁਆਰਾ ਸਿੰਘ ਸ਼ਹੀਦ ਦੇ ਸਾਹਮਣੇ ਕੀਤੀ ਗਈ ਨਾਕਾਬੰਦੀ ਦੌਰਾਨ ਵਿਸ਼ੇਸ਼ ਤੌਰ ’ਤੇ ਚੈਕਿੰਗ ਕੀਤੀ ਗਈ। ਕੁਝ ਨੌਜਵਾਨ ਮੋਹਾਲੀ ਦੀਆਂ ਅੰਦਰੂਨੀ ਗਲੀਆਂ ਵਿੱਚ ਜਾਂਦੇ ਸਮੇਂ ਜਾਣ ਬੁਝ ਕੇ ਆਪਣੀਆਂ ਬੁਲੇਟ ਬਾਈਕ ਤੋਂ ਪਟਾਕੇ ਵਜਾ ਰਹੇ ਸਨ। ਪੁਲਿਸ ਨੇ ਨਵੇਂ ਵਾਹਨ ਐਕਟ ਤਹਿਤ ਪੰਜਾਂ ਦੇ ਚਾਲਾਨ ਕੱਟੇ।
ਦੱਸ ਦੇਈਏ ਕਿ ਮੋਟਰ ਵਹੀਕਲ ਐਕਟ ਵਿਚ ਸੋਧ ਤੋਂ ਬਾਅਦ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੁਣ ਵਾਧੂ ਜੇਬ ਢਇੱਲੀ ਕਰਨੀ ਪੈ ਰਹੀ ਹੈ। ਨਿਯਮਾਂ ਦੀ ਉਲੰਘਣਾ ਕਰਨ ਦੇ ਅਜਿਹੇ ਅੱਧੀ ਦਰਜਨ ਮਾਮਲਿਆਂ ਵਿਚ ਵਾਹਨ ਚਾਲਕਾਂ ਦੇ ਹਜ਼ਾਰਾਂ ਰੁਪਏ ਦੇ ਚਾਲਾਨ ਕੱਟੇ ਹਨ। ਇਨ੍ਹਾਂ ਵਿੱਚ ਬਿਨਾਂ ਲਾਇਸੈਂਸ, ਹੈਲਮੇਟ ਅਤੇ ਖ਼ਾਸਕਰ ਬੁਲੇਟ ਮੋਟਰਸਾਈਕਲਾਂ ਦੇ ਸਾਈਲੇਂਸਰ ਨੂੰ ਬਦਲ ਕੇ ਪਟਾਕੇ ਚਲਾਉਣ ਦੇ ਮਾਮਲਿਆਂ ਵਿਚ 5 ਬਾਈਕ ਚਾਲਕਾਂ ਦੇ 17 ਹਜ਼ਾਰ ਤੋਂ ਵੱਧ ਚਲਾਨ ਕੱਟੇ ਗਏ ਹਨ।
ਟ੍ਰੈਫਿਕ ਪੁਲਿਸ ਅਧਿਕਾਰੀ ਦੇ ਅਨੁਸਾਰ, ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਅੱਧੀ ਦਰਜਨ ਅਜਿਹੇ ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਿਯਮਾਂ ਦੇ ਸਖਤ ਹੋਣ ਤੋਂ ਬਾਅਦ ਚਾਲਕ ਵੀ ਸੁਚੇਤ ਹੋ ਗਏ ਹਨ। ਉਹ ਜਾਗਰੂਕ ਹੋ ਗਏ ਹਨ ਅਤੇ ਨਿਯਮਾਂ ਨੂੰ ਤੋੜਨ ਤੋਂ ਗੁਰੇਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਵੀ ਡਰਾਈਵਰਾਂ ਨੂੰ ਯਾਤਰੀ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸਮਝਾ ਰਹੀ ਹੈ। ਟ੍ਰੈਫਿਕ ਪੁਲਿਸ ਅਧਿਕਾਰੀ ਦੇ ਅਨੁਸਾਰ ਨਿਯਮਾਂ ਦਾ ਨਤੀਜਾ ਇਹ ਹੈ ਕਿ ਪਹਿਲਾਂ ਔਸਤਨ 10 ਤੋਂ 12 ਚਾਲਾਨ ਸਿਰਫ ਓਵਰ ਸਪੀਡ ਦੇ ਕੀਤੇ ਜਾਂਦੇ ਸਨ। ਜਦੋਂ ਕਿ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਹੁਣ ਸਿਰਫ 3 ਚਾਲਾਨ ਕੀਤੇ ਗਏ ਹਨ। ਉਥਏ ਹੀ ਨਵੇਂ ਨਿਯਮਾਂ ਦਾ ਡਰ ਚਾਲਕਾਂ ’ਤੇ ਸਪੱਸ਼ਟ ਤੌਰ ’ਤੇ ਦਿਖਾਈ ਦਿੰਦਾ ਹੈ। ਵਾਹਨ ਚਾਲਕ ਨਿਯਮਾਂ ਦੀ ਪਾਲਣਾ ਕਰਨ ਲੱਗੇ ਹਨ।