“ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ” ਨੇ ਕੱਚੇ ਅਧਿਆਪਕਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ ਕੀਤਾ ਹੈ, ਜਿਸ ਮੁਤਾਬਕ 5500 ਅਧਿਆਪਕ 15 ਅਗਸਤ ਨੂੰ ਲੁਧਿਆਣਾ ‘ਚ ਆਪਣੇ ਅਸਤੀਫੇ ਮੁੱਖ ਮੰਤਰੀ ਮਾਨ ਨੂੰ ਸੌਂਪਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ 15 ਅਗਸਤ ਨੂੰ ਦੇਸ਼ ਦਾ ਝੰਡਾ ਲਹਿਰਾਉਣਗੇ, ਉੱਥੇ ਹੀ 5500 ਦੇ ਕਰੀਬ ਅਧਿਆਪਕ ਉਨ੍ਹਾਂ ਨੂੰ ਆਪਣੇ ਅਸਤੀਫ਼ੇ ਸੌਂਪਣਗੇ।
ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਸਕੂਲਾਂ ਵਿੱਚ ਘੱਟ ਤਨਖ਼ਾਹ ‘ਤੇ ਪੜ੍ਹਾ ਰਹੇ ਹਾਂ, ਜਦੋਂ 36000 ਤਨਖਾਹ ਦਾ ਐਲਾਨ ਕਦੋਂ ਦਾ ਹੋ ਚੁੱਕਾ ਹੈ ਪਰ ਅਜੇ ਤੱਕ ਸਾਨੂੰ ਇਹ ਤਨਖਾਹ ਨਹੀਂ ਮਿਲੀ। ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਮੀਦ ਸੀ ਪਰ ਸਰਕਾਰ ਵੀ ਸਾਡੇ ਨਾਲ ਗੱਲ ਨਹੀਂ ਕਰ ਰਹੀ।
ਅਸੀਂ ਇੰਨੀ ਘੱਟ ਤਨਖਾਹ ‘ਤੇ ਨੌਕਰੀ ਨਹੀਂ ਕਰ ਸਕਦੇ, ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਸਾਡੇ ਪਰਿਵਾਰ ਨੂੰ ਕੌਣ ਚਲਾਏਗਾ। ਜੇ ਆਮ ਆਦਮੀ ਪਾਰਟੀ ਸਾਡੀ ਤਨਖ਼ਾਹ ਨਹੀਂ ਵਧਾ ਸਕਦੀ ਤਾਂ 15 ਅਗਸਤ ਨੂੰ ਸੀ.ਐਮ ਭਗਵੰਤ ਮਾਨ ਨੂੰ ਐਤਕੀਂ ਦੇਣ ਦਾ ਐਲਾਨ ਕਰ ਰਹੇ ਹਾਂ।
ਪੰਜਾਬ ਵਿੱਚ 13000 ਦੇ ਕਰੀਬ ਕੱਚੇ ਅਧਿਆਪਕ ਹਨ, ਅਸੀਂ ਲੁਧਿਆਣਾ ਜਾਵਾਂਗੇ, ਜਿੱਥੋਂ ਮਹਾਨ ਦੇਸ਼ ਦਾ ਤਿਰੰਗਾ ਝੰਡਾ ਲਹਿਰਾਵਾਂਗੇ, ਉੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਾਂਗੇ।