7 more Jalandhar Corona : ਜਲੰਧਰ ਵਿਖੇ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਰੋਜ਼ਾਨਾ ਇਸ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਫਿਰ ਮਹਾਨਗਰ ’ਚੋਂ 7 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਦੇ ਨਾਲ ਹੁਣ ਜ਼ਿਲੇ ਵਿਚ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 162 ਹੋ ਗਈ ਹੈ। ਅੱਜ ਜਿਨ੍ਹਾਂ ਮਰੀਜ਼ਾਂ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ ਉਨ੍ਹਾਂ ’ਚ ਤਿੰਨ ਔਰਤਾਂ ਅਤੇ 4 ਮਰਦ ਸ਼ਾਮਲ ਹਨ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ 7 ਨਵੇਂ ਮਾਮਲਿਆਂ ਵਿਚ ਰਸੀਲਾ ਨਗਰ ਦਾ ਰਹਿਣ ਵਾਲਾ 49 ਸਾਲਾ ਵਿਅਕਤੀ, ਰਵਿਦਾਸ ਨਗਰ ਦੀ ਰਹਿਮ ਵਾਲੀ 60 ਸਾਲਾ ਔਰਤ, ਬਸੰਤ ਨਗਰ ਦਾ ਰਹਿਣ ਵਾਲਾ 30 ਸਾਲਾ ਨੌਜਵਾਨ, ਨਿਊ ਗੋਬਿੰਦ ਨਗਰ ਦੀ ਰਹਿਣ ਵਾਲੀ 50 ਸਾਲਾ ਔਰਤ ਅਤੇ 2 ਫਿਲੌਰ ਤੇ ਇਕ ਮਹਿਤਪੁਰ ਦਾ ਵਸਨੀਕ ਸਾਮਲ ਹਨ। ਸਿਹਤ ਵਿਭਾਗ ਵੱਲੋਂ ਇਨ੍ਹਾਂ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕੋਰੋਨਾ ਨਾਲ ਹੁਣ ਤੱਕ ਜਲੰਧਰ ਵਿਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 19 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।
ਇਥੇ ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਸੂਬੇ ਵਿਚ ਹੁਣ ਤੱਕ 30 ਮੌਤਾਂ ਹੋ ਚੁੱਕੀਆਂ ਹਨ ਅਤੇ ਇਸ ਦੇ ਮਰੀਜ਼ਾਂ ਦੀ ਗਿਣਤੀ 1776 ਤੱਕ ਪਹੁੰਚ ਗਈ ਹੈ। ਸਾਹਮਣੇ ਆਏ ਅੰਕੜਿਆਂ ਮੁਤਾਬਕ ਸੂਬੇ ਦੇ ਅੰਮ੍ਰਿਤਸਰ ’ਚ 296, ਲੁਧਿਆਣਾ ’ਚ 125, ਜਲੰਧਰ ’ਚ 162, ਮੋਹਾਲੀ ’ਚ 97, ਪਟਿਆਲਾ ’ਚ 101, ਹੁਸ਼ਿਆਰਪੁਰ ’ਚ 90, ਤਰਨਤਾਰਨ ’ਚ 161, ਪਠਾਨਕੋਟ ’ਚ 27, ਮਾਨਸਾ ’ਚ 20, ਕਪੂਰਥਲਾ ’ਚ 24, ਫਰੀਦਕੋਟ ’ਚ 45, ਸੰਗਰੂਰ ’ਚ 97, ਨਵਾਂਸ਼ਹਿਰ ’ਚ 104, ਰੂਪਨਗਰ ’ਚ 17, ਫਿਰੋਜ਼ਪੁਰ ’ਚ 44, ਬਠਿੰਡਾ ’ਚ 41, ਗੁਰਦਾਸਪੁਰ ’ਚ 122, ਫਤਿਹਗੜ੍ਹ ਸਾਹਿਬ ’ਚ 23, ਬਰਨਾਲਾ ’ਚ 21, ਫਾਜ਼ਿਲਕਾ ’ਚ 39, ਮੋਗਾ ’ਚ 54, ਮੁਕਤਸਰ ਸਾਹਿਬ ’ਚ 66 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।