ਜਲੰਧਰ ਸ਼ਹਿਰ ਦੇ ਸੰਤੋਖਪੁਰਾ ਤੋਂ ਨਿਹੰਗ ਸਿੰਘ ਦੀ ਅਗਵਾ ਹੋਈ 7 ਸਾਲਾ ਬੱਚੀ ਆਂਚਲ ਅੰਮ੍ਰਿਤਸਰ ‘ਚ ਮਿਲੀ ਹੈ। ਆਂਚਲ ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਣਜੀਤ ਐਵੀਨਿਊ ਵਿੱਚ ਇੱਕ ਕੂੜਾ ਡੰਪ ਕੋਲ ਖੜ੍ਹੀ ਸੀ। ਉੱਥੇ ਇੱਕ ਔਰਤ ਨੇ ਬੱਚੀ ਨੂੰ ਪਛਾਣ ਲਿਆ। ਜਿਸ ਮਗਰੋਂ ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਅੰਮ੍ਰਿਤਸਰ ਪੁਲਿਸ ਨੇ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਅੰਮ੍ਰਿਤਸਰ ਪੁਲਿਸ ਨੇ ਬੱਚੀ ਦੀ ਬਰਾਮਦਗੀ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਦਿੱਤੀ। ਥਾਣਾ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਲੜਕੀ ਦੇ ਪਿਤਾ ਨਾਲ ਆਂਚਲ ਨੂੰ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋ ਗਈ ਹੈ। ਬੱਚੀ ਨੂੰ ਅਗਵਾ ਕਰਨ ਵਾਲੀ ਔਰਤ ਜਿਸ ਨੇ ਆਪਣਾ ਨਾਂ ਕਾਜਲ ਦੱਸਿਆ ਸੀ, ਉਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਦੱਸ ਦੇਈਏ ਬੀਤੇ ਦਿਨ ਨਿਹੰਗ ਸਿੰਘ ਨੇ ਇਕ ਔਰਤ ਨੂੰ ਮਨਚਲਿਆਂ ‘ਤੋਂ ਬਚਾਇਆ ਸੀ ਅਤੇ ਬਾਅਦ ਵਿਚ ਓਹੀ ਔਰਤ ਉਨ੍ਹਾਂ ਦੀ 7 ਸਾਲਾਂ ਬੱਚੀ ਨੂੰ ਲੈ ਕੇ ਫਰਾਰ ਹੋ ਗਈ ਸੀ। ਨਿਹੰਗ ਸਿੰਘ ਨੇ ਇਸ ਸਬੰਧੀ ਪੁਲਿਸ ਕੌਰ ਸ਼ਿਕਾਇਤ ਦਰਜ਼ ਕਾਰਵਾਈ ਸੀ। ਉਸ ਨੇ ਦੱਸਿਆ ਕਿ ਨਿਹੰਗ ਜੋਧ ਸਿੰਘ ਜਲੰਧਰ ਸ਼ਹਿਰ ਦੇ ਸੰਤੋਖਪੁਰਾ ਨੇੜੇ ਕਿਸ਼ਨਪੁਰਾ ਦਾ ਰਹਿਣ ਵਾਲਾ ਸਬਜ਼ੀ ਦਾ ਕੰਮ ਕਰਦਾ ਹੈ। ਉਹ ਸਵੇਰੇ ਸਬਜ਼ੀ ਮੰਡੀ ਗਿਆ ਸੀ, ਜਿੱਥੇ ਉਸ ਨੂੰ ਇਕ ਔਰਤ ਮਿਲੀ। ਔਰਤ ਨੇ ਕਿਹਾ ਕਿ ਉਸ ਦੇ ਪਿੱਛੇ ਕੁਝ ਲੋਕ ਹਨ, ਤੁਸੀਂ ਮੇਰੀ ਮਦਦ ਕਰੋ।
ਇਹ ਵੀ ਪੜ੍ਹੋ : ਖੇਡ ਮੰਤਰੀ ਮੀਤ ਹੇਅਰ ਦਾ ਐਲਾਨ, ਓਲੰਪਿਕ ਤਮਗਾ ਜੇਤੂ ਹਾਕੀ ਖਿਡਾਰੀਆਂ ਨੂੰ ਮਿਲੇਗੀ ਸਰਕਾਰੀ ਨੌਕਰੀ
ਇਸ ‘ਤੋਂ ਬਾਅਦ ਇਨਸਾਨੀਯਤ ਦੇ ਤੌਰ ‘ਤੇ ਨਿਹੰਗ ਸਿੰਘ ਨੇ ਔਰਤ ਨੂੰ ਦੋ ਨੌਜਵਾਨਾਂ ਨਾਲ ਲੜਾਈ ਤੋਂ ਬਾਅਦ ਬਚਾਇਆ ਅਤੇ ਨਿਹੰਗ ਸਿੰਘ ਨੇ ਔਰਤ ਨੂੰ ਸੰਤੋਖਪੁਰਾ ਸਥਿਤ ਉਸ ਦੇ ਘਰ ਲੈ ਗਿਆ। ਜਿੱਥੇ ਨਿਹੰਗ ਸਿੰਘ ਦੀ ਪਤਨੀ ਨੇ ਉਸਨੂੰ ਪਹਿਨਣ ਲਈ ਕੱਪੜੇ ਦਿੱਤੇ ਅਤੇ ਖਾਣਾ ਵੀ ਖੁਆਇਆ। ਇਸ ਤੋਂ ਬਾਅਦ ਨਿਹੰਗ ਸਿੰਘ ਵਾਪਸ ਮੰਡੀ ਚਲਾ ਗਿਆ। ਪਰ ਦੁਪਹਿਰ ਬਾਅਦ ਉਸਨੂੰ ਘਰੋਂ ਫੋਨ ਆਇਆ ਕਿ ਔਰਤ ਉਸਦੀ ਬੱਚੀ ਨੂੰ ਲੈ ਕੇ ਫਰਾਰ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਥਾਣਾ ਨੰਬਰ 8 ਦੀ ਪੁਲਿਸ ਨੇ ਨਿਹੰਗ ਸਿੰਘ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਤਲਾਸ਼ੀ ਸ਼ੁਰੂ ਕਰ ਦਿਤੀ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਇਕ CCTV ਫੁਟੇਜ ਮਿਲੀ ਜਿਸ ਵਿਚ ਔਰਤ ਬੱਚੀ ਨੂੰ ਆਪਣੇ ਨਾਲ ਲਿਜਾਉਂਦੀ ਹੋਈ ਦਿਖੀ। ਇਸ ‘ਤੋਂ ਬਾਅਦ ਪੁਲਿਸ ਨੇ ਔਰਤ ਅਤੇ ਬੱਚੀ ਦੀਆਂ ਤਸਵੀਰਾਂ ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ‘ਤੇ ਭੇਜ ਦਿੱਤੀਆਂ ਸਨ ਅਤੇ ਪੁਲਿਸ ਦੀ ਟੀਮ ਲਗਾਤਾਰ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ ‘ਤੇ ਸਰਚ ਕਰ ਰਹੀ ਸੀ।