712 new corona cases : ਕੋਰੋਨਾ ਦੇ ਕਹਿਰ ਪੰਜਾਬ ਵਿੱਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੋਰੋਨਾ ਦੇ 400 ਮਾਮਲੇ ਸਾਹਮਣੇ ਆਏ ਅਤੇ 5 ਲੋਕਾਂ ਦੀ ਮੌਤ ਹੋ ਗਈ, ਉਥੇ ਹੀ ਜਲੰਧਰ ਜ਼ਿਲ੍ਹੇ ਵਿੱਚ 312 ਮਰੀਜ਼ ਪਾਏ ਗਏ। ਦੱਸਣਯੋਗ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੋਰੋਨਾ ਮਾਮਲਿਆਂ ਦਾ ਅੰਕੜਾ 7800 ਤੋਂ ਪਾਰ ਹੋ ਗਿਆ ਹੈ, ਉਥੇ ਹੀ ਹੁਣ ਤੱਕ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ 289 ਹੋ ਗਈ ਹੈ। ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਮਾਮਲਿਆਂ ਨਾਲ ਜ਼ਿਲ੍ਹੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਉਥੇ ਹੀ ਜਲੰਧਰ ਜ਼ਿਲ੍ਹੇ ਵਿੱਚ ਅੱਜ ਵੀ ਵਰੱਡੀ ਗਿਣਤੀ ਵਿੱਚ 312 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਉਥੇ ਹੀ 200 ਲੋਕਾਂ ਨੂੰ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇ ਕੇ ਹੋਮ ਆਈਸੋਲੇਸ਼ਨ ਲਈ ਰਵਾਨਾ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸਾਹਮਣੇ ਆਏ ਕੋਰੋਨਾ ਦੇ ਮਾਮਲਿਆਂ ਵਿੱਚ ਮਾਡਲ ਟਾਊਨ ਤੋਂ 12, ਏਅਰਪੋਰਟ ਸਟੇਸ਼ਨ ਆਦਮਪੁਰ, ਡੀਐੱਸਪੀ ਲਾਈਨ ਤੇ ਕੇਵੀ ਦੇ 13 ਮੁਲਾਜ਼ਮਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਥੇ ਹੀ ਮਿਲਟਰੀ ਹਸਪਤਾਲ ਦੇ 17 ਮਰੀਜ਼, ਫਿਲੌਰ ਦੇ 12, ਲੈਦਰ ਕੰਪਲੈਕਸ ਤੋਂ 6, ਗ੍ਰੀਨ ਮਾਡਲ ਟਾਊਨ ਤੋਂ ਛੇ, ਆਦਰਸ਼ ਨਗਰ ਤੋਂ ਪੰਜ, ਸ਼ਾਹਕੋਟ ਤੋਂ ਛੇ, ਪੁਲਿਸ ਲਾਈਨ ਦੇ ਚਾਰ, ਗ੍ਰੀਨ ਫੀਲਡ ਦੇ ਚਾਰ, ਪਾਵਰਗ੍ਰਿਡ ਕਰਤਾਰਪੁਰ ਦੇ ਤਿੰਨ, ਫ੍ਰੈਂਡਸ ਕਾਲੋਨੀ ਤੋਂ ਤਿੰਨ, ਅਵਤਾਰ ਨਗਰ ਦੇ ਤਿੰਨ, ਆਦਮਪੁਰ ਤੋਂ ਤਿੰਨ, ਭਾਰਗਵ ਕੈਂਪ ਤੋਂ ਤਿੰਨ, ਰਾਮਾ ਮੰਡੀ ਤੋਂ ਤਿੰਨ, ਕਾਲੀਆ ਕਾਲੋਨੀ ਤੋਂ ਤਿੰਨ, ਜਲੰਧਰ ਹਾਈਟਸ ਤੋਂ ਤਿੰਨ, ਨਿਊ ਗੋਬਿੰਦ ਨਗਰ ਤੋਂ ਤਿੰਨ ਮਰੀਜ਼ ਆਏ ਹਨ।
ਸਿਹਤ ਵਿਭਾਗਾਂ ਤੋਂ ਜਾਰੀ ਹੋਏ ਅੰਕੜਿਆਂ ਮੁਤਾਬਕ ਜ਼ਿਲ੍ਹੇ ਦੇ ਵੱਖ- ਵੱਖ ਹਸਪਤਾਲਾਂ ਵਿੱਚ ਇਲਾਜ ਤੋਂ ਬਾਅਦ 7970 ਲੋਕਾਂ ਨੂੰ ਕੋਵਿਡ ਸੈਂਟਰ ਤੋਂ ਘਰਾਂ ਵਿੱਚ ਭੇਜਿਆ ਜਾ ਚੁੱਕਾ ਹੈ। ਇਨ੍ਹਾਂ ਨੂੰ ਘਰ ਭੇਜਣ ਤੋਂ ਬਾਅਦ ਵੀ ਇਨ੍ਹਾਂ ਨੂੰ ਨਿਗਰਾਨੀ ਹੇਠ ਰਖਇਆ ਗਿਆ ਹੈ। ਨਾਲ ਹੀ ਉਨ੍ਹਾਂ ਨਾਲ ਸਿਹਤ ਵਿਭਾਗ ਦੇ ਮੁਲਾਜ਼ਮ ਵੀ ਸੰਪਰਕ ਵਿੱਚ ਹਨ।