ਸ਼੍ਰੀ ਅਮਰਨਾਥ ਦੇ ਪਵਿੱਤਰ ਗੁਫਾ ਦੇ ਸ਼ਨੀਵਾਰ ਨੂੰ 7,900 ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਬਾਬਾ ਦੇ ਦਰਬਾਰ ਵਿੱਚ ਸ਼ਰਧਾਲੂਆਂ ਨੇ ਬਮ-ਬਮ ਭੋਲੇ ਅਤੇ ਜੈ ਬਾਬਾ ਬਰਫਾਨੀ ਦੇ ਜੈਕਾਰੇ ਲਾਏ, ਜਿਸ ਨਾਲ ਪੂਰਾ ਮਾਹੌਲ ਸ਼ਿਵਮਈ ਬਣਿਆ ਰਿਹਾ। ਸ਼ਨੀਵਾਰ ਤੜਕੇ 5,600 ਸ਼ਰਧਾਲੂਆਂ ਨੂੰ ਬਾਲਟਾਲ ਅਤੇ ਪਹਿਲਗਾਮ ਮਾਰਗਾਂ ਰਾਹੀਂ ਪਵਿੱਤਰ ਗੁਫਾ ਤੱਕ ਪਹੁੰਚਾਇਆ ਗਿਆ। ਬਾਕੀ ਸ਼ਰਧਾਲੂ ਹੈਲੀਕਾਪਟਰ ਰਾਹੀਂ ਪੁੱਜੇ ਸਨ।
ਸੁਰੱਖਿਆ ਬਲ ਯਾਤਰਾ ਦੇ ਹਰ ਰੂਟ ‘ਤੇ ਨਜ਼ਰ ਰੱਖ ਰਹੇ ਹਨ। ਫੌਜੀ ਜਵਾਨਾਂ ਨੇ ਬੇਸ ਕੈਂਪ ਸੰਗਮ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਇੱਕ ਯਾਤਰੀ ਦੀ ਜਾਨ ਬਚਾਈ। ਜਿਵੇਂ ਹੀ ਉਹ ਗੁਫਾ ਵੱਲ ਵਧਿਆ ਤਾਂ ਉਹ ਡਿੱਗ ਗਿਆ ਸੀ। ਸਿਪਾਹੀ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਲੈ ਗਏ। ਇਸ ਵਾਰ ਅਮਰਨਾਥ ਯਾਤਰਾ 62 ਦਿਨਾਂ ਦੀ ਹੋਵੇਗੀ ਜੋ 31 ਅਗਸਤ ਨੂੰ ਸਮਾਪਤ ਹੋਵੇਗੀ।
ਇਹ ਵੀ ਪੜ੍ਹੋ : TMVR ਤਕਨੀਕ ਨਾਲ ਦਿਲ ਦੇ ਵਾਲਵ ਨੂੰ ਬਦਲਣ ਵਾਲਾ ਉੱਤਰ ਭਾਰਤ ਦਾ ਪਹਿਲਾ ਇੰਸਟੀਚਿਊਟ ਬਣਿਆ PGI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰਨਾਥ ਯਾਤਰਾ ਨੂੰ ਦੇਸ਼ ਦੀ ਵਿਰਾਸਤ ਦਾ ਦਿਵਯ ਅਤੇ ਸ਼ਾਨਦਾਰ ਸਰੂਪ ਦੱਸਦੇ ਹੋਏ ਕਿਹਾ ਕਿ ਮੈਂ ਕਾਮਨਾ ਕਰਦਾ ਹਾਂ ਕਿ ਬਾਬਾ ਬਰਫਾਨੀ ਦੇ ਆਸ਼ੀਰਵਾਦ ਨਾਲ ਸਾਰੇ ਸ਼ਰਧਾਲੂਆਂ ਦੇ ਜੀਵਨ ਵਿੱਚ ਨਵਾਂ ਉਤਸ਼ਾਹ ਅਤੇ ਨਵੀਂ ਊਰਜਾ ਆਵੇ। ਇਸ ਦੇ ਨਾਲ ਹੀ ਸਾਡਾ ਦੇਸ਼ ਅੰਮ੍ਰਿਤਕਾਲ ਵਿੱਚ ਸੰਕਲਪ ਤੋਂ ਸਿੱਧੀ ਵੱਲ ਤੇਜ਼ੀ ਨਾਲ ਅੱਗੇ ਵਧੇ। ਜੈ ਬਾਬਾ ਬਰਫਾਨੀ।
ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਦੇ ਪਵਿੱਤਰ ਗੁਫਾ ਦੇ ਦਰਸ਼ਨ ਲਈ ਪਹੁੰਚੇ ਯਾਤਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਰਨਾਥ ਯਾਤਰਾ ਸਨਾਤਨ ਸੰਸਕ੍ਰਿਤੀ ਦੀ ਅਟੁੱਟ ਪਰੰਪਰਾ ਅਤੇ ਮਾਨਤਾਵਾਂ ਦਾ ਪ੍ਰਤੀਕ ਹੈ।
ਵੀਡੀਓ ਲਈ ਕਲਿੱਕ ਕਰੋ -: