ਪੰਜਾਬ ਦੇ ਜ਼ੀਰਕਪੁਰ ਦੇ ਇਕ 88 ਸਾਲਾ ਵਿਅਕਤੀ ਵੱਲੋਂ 5 ਕਰੋੜ ਦੀ ਲਾਟਰੀ ਜਿੱਤਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਤ੍ਰਿਵੇਦੀ ਕੈਂਪ ਪਿੰਡ ਦਾ ਵਸਨੀਕ ਹੈ। 88 ਸਾਲਾ ਬਜ਼ੁਰਗ ਦਵਾਰਕਾ ਦਾਸ ਮੰਦਰ ਦਾ ਪੁਜਾਰੀ ਹੈ, ਜਿਸ ਨੇ 5 ਕਰੋੜ ਦੀ ਲਾਟਰੀ ਜਿੱਤੀ ਹੈ। ਲਾਟਰੀ ਜਿੱਤਣ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਦਵਾਰਕਾ ਦਾਸ ਦੇ ਪੋਤਰੇ ਨੇ ਇਹ ਲਾਟਰੀ ਟਿਕਟ ਜ਼ੀਰਕਪੁਰ ਤੋਂ ਖਰੀਦੀ ਸੀ। ਪੋਤਰੇ ਲੋਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਜ਼ੀਰਕਪੁਰ-ਪੰਚਕੂਲਾ ਰੋਡ ’ਤੇ ਲਾਟਰੀ ਸਟੋਰ ਹੈ। ਦਵਾਰਕਾ ਦਾਸ ਦਾ ਪੋਤਾ ਨਿਖਿਲ ਸ਼ਰਮਾ ਲੋਹੜੀ-ਮਕਰ ਸੰਕ੍ਰਾਂਤੀ ਲਈ ਬੰਪਰ ਟਿਕਟ ਲੈਣ ਆਇਆ ਸੀ। ਜਿਸ ਵਿੱਚੋਂ ਦਵਾਰਕਾ ਦਾਸ ਨੂੰ ਇਹ 5 ਕਰੋੜ ਦੀ ਲਾਟਰੀ ਨਿਕਲੀ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ, 108 ਐਂਬੂਲੈਂਸ ਕਰਮਚਾਰੀਆਂ ਨੇ ਹੜਤਾਲ ਕੀਤੀ ਖਤਮ
ਦੱਸ ਦੇਈਏ ਕਿ ਦਵਾਰਕਾ ਦਾਸ ਦਾ ਬੇਟਾ ਨਰਿੰਦਰ ਕੁਮਾਰ ਆਟੋ ਚਾਲਕ ਹੈ। ਲਾਟਰੀ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲੇ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਭੀੜ ਲੱਗ ਗਈ ਹੈ। ਇਸ ਮੌਕੇ ‘ਤੇ ਦਵਾਰਕਾ ਦਾਸ ਦੇ ਪਰਿਵਾਰ ਵਾਲਿਆਂ ਨੇ ਟੋਲ-ਨਗਾਰਿਆਂ ਨਾਲ ਇਸ ਖੁਸ਼ੀ ਨਾ ਜਸ਼ਨ ਮਨਾਇਆ।
ਵੀਡੀਓ ਲਈ ਕਲਿੱਕ ਕਰੋ -: