A big incident of robbery : ਜਲੰਧਰ ‘ਚ ਇੱਕ ਦੁਕਾਨਦਾਰ ਦੀ ਬਹਾਦਰੀ ਨਾਲ ਲੁੱਟ ਦੀ ਇੱਕ ਵੱਡੀ ਵਾਰਦਾਤ ਹੋਣ ਤੋਂ ਬੱਚ ਗਈ। ਮਾਮਲਾ ਜਲੰਧਰ ਨੇੜੇ ਕਰਤਾਰਪੁਰ ਕਸਬੇ ਦਾ ਹੈ ਜਿਥੇ ਮਨੀ ਐਕਸਚੇਂਜਰ ਨੂੰ ਲੁਟੇਰੇ ਨੇ ਪਿਸਤੌਲ ਤਾਣ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਮਨੀ ਐਕਸਚੇਂਜਰ ਨੇ ਉਸ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਜਿਸ ‘ਤੇ 17 ਸੈਕੰਡਾਂ ਵਿੱਚ ਲੁਟੇਰਾ ਉਥੋਂ ਫਰਾਰ ਹੋ ਗਿਆ। ਇਹ ਸਾਰੀ ਉਸ ਦੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਪੁਲਿਸ ਨੇ ਅਣਪਛਾਤੇ ਲੁਟੇਰੇ ਖਿਲਾਫ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕਰਤਾਰਪੁਰ ਦੇ ਰਾਜਨ ਚੌਕ ਵਿੱਚ ਧੀਮਾਨ ਐਂਟਰਪ੍ਰਾਈਜਜ਼ ਦੇ ਮਾਲਕ ਪ੍ਰਦੀਪ ਸਿੰਘ ਧੀਮਾਨ ਨੇ ਦੱਸਿਆ ਕਿ ਉਹ ਵੈਸਟਰਨ ਯੂਨੀਅਨ ਅਤੇ ਪੈਸੇ ਟ੍ਰਾਂਸਫਰ ਲਈ ਕੰਮ ਕਰਦਾ ਹੈ। ਉਹ ਸੋਮਵਾਰ ਰਾਤ ਨੂੰ ਕਰੀਬ 7.50 ਵਜੇ ਆਪਣੇ ਕਾਊਂਟਰ ‘ਤੇ ਬੈਠਾ ਸੀ। ਉਦੋਂ ਇੱਕ ਹੁੱਡੀ ਜੈਕਟ ਪਹਿਨੇ ਇੱਕ ਨੌਜਵਾਨ ਅੰਦਰ ਆਇਆ ਅਤੇ ਉਸਨੇ ਪਿਸਤੌਲ ਕੱ ਕੱਢੀ ਅਤੇ ਉਸ ਵੱਲ ਇਸ਼ਾਰਾ ਕੀਤਾ। ਲੁਟੇਰੇ ਨੇ ਕਿਹਾ ਕਿ ਉਸ ਕੋਲ ਜੋ ਕੁਝ ਵੀ ਹੈ ਉਹ ਕੱਢ ਦੇਵੇ। ਪਰ ਦੁਕਾਨਦਾਰ ਡਰਿਆ ਨਹੀਂ ਉਸ ਨੇ ਲੁਟੇਰੇ ਦਾ ਸਾਹਮਣਾ ਕੀਤਾ। ਉਨ੍ਹਾਂ ਵਿਚਕਾਰ ਹੱਥੋਪਾਈ ਹੋ ਗਈ, ਜਿਸ ਦੌਰਾਨ ਲੁਟੇਰੇ ਨੇ ਪਿਸਤੌਲ ਦੀ ਬੱਟ ਨਾਲ ਉਸਦੇ ਸਿਰ ਤੇ ਸੱਟ ਮਾਰੀ। ਇਸ ਤੋਂ ਬਾਅਦ ਵੀ ਉਨ੍ਹਾਂ ਵਿੱਚ ਹੱਥੋਪਾਈ ਹੁੰਦੀ ਰਹੀ ਅਤੇ ਅਸਫਲ ਹੋਣ ‘ਤੇ ਲੁਟੇਰਾ ਭੱਜ ਨਿਕਲਿਆ।
ਦੁਕਾਨ ‘ਤੇ ਲੱਗੀ 30 ਸੈਕਿੰਡ ਦੀ ਸੀਸੀਟੀਵੀ ਫੁਟੇਜ’ ਚ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਗਈ। ਕਰਤਾਰਪੁਰ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਜ਼ਖਮੀ ਧੀਮਾਨ ਐਂਟਰਪ੍ਰਾਈਜਜ਼ ਦੇ ਮਾਲਕ ਦੇ ਬਿਆਨ ਦਰਜ ਕਰਕੇ ਲੁਟੇਰੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੁਕਾਨ ਦੇ ਸੀਸੀਟੀਵੀ ਕੈਮਰੇ ਵਿੱਚ ਲੁਟੇਰੇ ਦਾ ਚਿਹਰਾ ਦਿਖਾਈ ਦੇ ਰਿਹਾ ਹੈ। ਉਸ ਦੇ ਅਧਾਰ ‘ਤੇ ਭਾਲ ਸ਼ੁਰੂ ਕੀਤੀ ਗਈ ਹੈ।