A new case of Corona came : ਜਲੰਧਰ ਜ਼ਿਲੇ ਵਿਚ ਅੱਜ ਫਿਰ ਇਕ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਨਵਾਂ ਮਾਮਲਾ ਸ਼ਹਿਰ ਦੇ ਕਿਲਾ ਮੁਹੱਲਾ ਤੋਂ ਸਾਹਮਣੇ ਆਇਆ ਹੈ, ਜਿਥੇ 24 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਨਵਾਂ ਮਾਮਲਾ ਸਾਹਮਣੇ ਆਉਣ ਨਾਲ ਜਲੰਧਰ ਵਿਚ ਹੁਣ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 212 ਤੱਕ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ ਹੁਣ ਤੱਕ 139 ਲੋਕ ਇਸ ਖਤਰਨਾਕ ਵਾਇਰਸ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ ਤੇ ਜ਼ਿਲੇ ਵਿਚ ਕੋਰੋਨਾ ਨਾਲ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਸਥਾਨਕ ਕੂਲ ਰੋਡ ’ਤੇ ਇਕ ਨਿੱਜੀ ਹਸਪਤਾਲ ਤੋਂ ਕੁਝ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਤੇ ਸ਼ਨੀਵਾਰ ਨੂੰ ਜਿਹੜੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚੋਂ ਇਕ ਇਸੇ ਹਸਪਤਾਲ ਵਿਚੋਂ ਮਿਲੀ ਪਾਜ਼ੀਟਿਵ ਔਰਤ ਦਾ ਬੇਟਾ ਹੈ, ਜਦਕਿ ਦੂਜਾ ਪਾਜ਼ੀਟਿਵ ਮਾਮਲਾ ਪਠਾਨਕੋਟ ਰੋਡ ’ਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਆਪ੍ਰੇਸ਼ਨ ਕਰਵਾਉਣ ਆਈ ਔਰਤ ਦੱਸੀ ਜਾ ਰਹੀ ਹੈ। ਤੀਸਰਾ ਮਾਮਲਾ ਬਸਤੀ ਸ਼ੇਖ ਰੋਡ ’ਤੇ ਸਥਿਤ ਇਕ ਬੈਂਕ ਅਧਿਕਾਰੀ ਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਸਥਾਨਕ ਕੂਲ ਰੋਡ ’ਤੇ ਇਕ ਨਿੱਜੀ ਹਸਪਤਾਲ ਤੋਂ ਕੁਝ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਤੇ ਸ਼ਨੀਵਾਰ ਨੂੰ ਜਿਹੜੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚੋਂ ਇਕ ਇਸੇ ਹਸਪਤਾਲ ਵਿਚੋਂ ਮੀਲੀ ਪਾਜ਼ੀਟਿਵ ਔਰਤ ਦਾ ਬੇਟਾ ਹੈ, ਜਦਕਿ ਦੂਜਾ ਪਾਜ਼ੀਟਿਵ ਮਾਮਲਾ ਪਠਾਨਕੋਟ ਰੋਡ ’ਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਆਪ੍ਰੇਸ਼ਨ ਕਰਵਾਉਣ ਆਈ ਔਰਤ ਦੱਸੀ ਜਾ ਰਹੀ ਹੈ। ਤੀਸਰਾ ਮਾਮਲਾ ਬਸਤੀ ਸ਼ੇਖ ਰੋਡ ’ਤੇ ਸਥਿਤ ਇਕ ਬੈਂਕ ਅਧਿਕਾਰੀ ਦਾ ਹੈ।