ਰਾਏਕੋਟ ਦੇ ਪਿੰਡ ਬੱਸੀਆਂ ਵਿਖੇ ਅੱਜ ਸਵੇਰੇ ਦਾਣਾ ਮੰਡੀ ‘ਚ ਕੋਈ ਨਵ-ਜੰਮਿਆ ਬੱਚਾ ਸੁੱਟ ਗਿਆ। ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਦਾਣਾ ਮੰਡੀ ‘ਚ ਬੈਠੇ ਝੁੱਗੀ-ਝੌਪੜੀ ਵਾਲਿਆਂ ਨੇ ਸੁਣੀ ਤਾਂ ਉਨ੍ਹਾਂ ਨੇ ਉਸ ਨੂੰ ਉੱਥੋਂ ਚੁੱਕ ਲਿਆ।
ਬੱਚਾ ਮਿਲਦਿਆਂ ਹੀ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਅਤੇ ਉਸ ਥਾਂ ‘ਤੇ ਲੋਕਾਂ ਦਾ ਹਜ਼ੂਮ ਇਕੱਠਾ ਹੋ ਗਿਆ। ਪੂਰੀ ਘਟਨਾ ਦੀ ਜਾਣਕਾਰੀ ਪਿੰਡ ਦੇ ਸਰਪੰਚ ਜਗਦੇਵ ਸਿੰਘ ਚੀਮਾ ਨੂੰ ਦਿੱਤੀ ਗਈ। ਸਰਪੰਚ ਨੇ ਐਂਬੂਲੈਂਸ ਮੰਗਵਾਈ ਤੇ ਬੱਚੇ ਜਿਸ ਨੂੰ ਸਿਵਲ ਹਸਪਤਾਲ ਰਾਏਕੋਟ ਵਿਖੇ ਭੇਜ ਦਿੱਤਾ ਗਿਆ।
ਨਵਜੰਮੇ ਬੱਚੇ ਨੂੰ ਰੂੜੀਆਂ ‘ਤੇ ਕੌਣ ਤੇ ਕਿਉਂ ਸੁੱਟ ਕੇ ਗਿਆ ਅਜੇ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਵਜੰਮਿਆ ਬੱਚਾ ਲੜਕਾ ਹੈ ਜਿਸ ਨੂੰ ਕਿ ਹੁਣ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਰੱਖਿਆ ਗਿਆ ਹੈ ਜਿਥੇ ਕਿ ਬੱਚਾ ਪੂਰੀ ਤਰ੍ਹਾਂ ਤੋਂ ਸਿਹਤਯਾਬ ਹੈ।
ਇਹ ਵੀ ਪੜ੍ਹੋ : ‘ਪੰਜਾਬ ਐਜੂਕੇਅਰ ਐਪ’ Online ਪੜ੍ਹਾਈ ਲਈ ਮੀਲ ਦਾ ਪੱਥਰ ਹੋਇਆ ਸਾਬਤ , 1.6 ਲੱਖ ਤੋਂ ਵੱਧ ਲੋਕ ਕਰ ਚੁੱਕੇ ਹਨ ਡਾਊਨਲੋਡ