ਚੰਡੀਗੜ੍ਹ ਦੇ ਸੈਕਟਰ-19 ਵਿੱਚ ਭਾਰੀ ਮੀਂਹ ਕਾਰਨ ਇੱਕ ਦਰੱਖਤ ਦੀ ਟਾਹਣੀ ਘਰ ਦੇ ਬਾਹਰ ਖੜੇ ਕਾਰ ਤੇ ਡਿੱਗ ਗਈ। ਇਸ ਹਾਦਸੇ ਦੌਰਾਨ ਕਾਰ ਵਿਚ ਕੋਈ ਮੌਜੂਦ ਨਹੀਂ ਸੀ। ਜਿਸ ਕਾਰਨ ਕੋਈ ਜਾਣੀ ਨੁਕਸਾਨ ਨਹੀਂ ਹੋਇਆ। ਪਰ ਇਸ ਕਾਰਨ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ। ਟਾਹਣੀ ਕਾਫੀ ਮੋਟਾ ਸੀ ਅਤੇ ਇਸ ਨੂੰ ਹਟਾਉਣ ਲਈ ਜੇਸੀਬੀ ਮੰਗਵਾਉਣੀ ਪਈ। ਦਰੱਖਤ ਨੂੰ ਵੱਢ ਕੇ ਕਾਰ ਨੂੰ ਬਾਹਰ ਕੱਢਿਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਾਗਬਾਨੀ ਵਿਭਾਗ ਦੇ ਕਰਮਚਾਰੀ ਮੌਕੇ ਤੇ ਪਹੁੰਚੇ।
ਜਾਣਕਾਰੀ ਦਿੰਦਿਆਂ ਕਾਰ ਦੇ ਮਾਲਿਕ ਅਮਿਤ ਕੁਮਾਰ ਨੇ ਦੱਸਿਆ ਕਿ ਉਹ ਮਕਾਨ ਨੰਬਰ 3227, ਸੈਕਟਰ 19-ਡੀ, ਚੰਡੀਗੜ੍ਹ ਦਾ ਵਸਨੀਕ ਹੈ। ਸ਼ੁੱਕਰਵਾਰ ਰਾਤ ਨੂੰ ਵੀ ਉਸ ਨੇ ਆਪਣੀ ਕਾਰ ਘਰ ਦੇ ਬਾਹਰ ਖੜ੍ਹੀ ਕਰ ਦਿੱਤੀ। ਉਨ੍ਹਾਂ ਦੇ ਘਰ ਦੇ ਸਾਹਮਣੇ ਬਹੁਤ ਪੁਰਾਣਾ ਦਰੱਖਤ ਹੈ, ਜਿਸ ਦਾ ਵੱਡਾ ਹਿੱਸਾ ਅੱਜ ਸਵੇਰੇ ਡਿੱਗ ਗਿਆ। ਜਿਸ ਕਾਰਨ ਉਸ ਦੀ ਕਾਰ ਨੁਕਸਾਨੀ ਗਈ। ਖੁਸ਼ਕਿਸਮਤੀ ਨਾਲ ਬਰਸਾਤ ਕਾਰਨ ਗਲੀ ਵਿੱਚ ਆਵਾਜਾਈ ਘੱਟ ਹੋਣ ਕਾਰਨ ਆਸ-ਪਾਸ ਕੋਈ ਵੀ ਇਨਸਾਨ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ : ਪੰਜਾਬ ‘ਚ ਅਗਲੇ ਦੋ-ਤਿੰਨ ਭਾਰੀ ਮੀਂਹ ਪੈਣ ਦੀ ਸੰਭਾਵਨਾ, CM ਮਾਨ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼
ਅਮਿਤ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਬਰਸਾਤਾਂ ਦੌਰਾਨ ਪੁਰਾਣੇ ਦਰੱਖਤਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਅਮਿਤ ਨੇ ਦੱਸਿਆ ਕਿ ਠੀਕ ਇਕ ਸਾਲ ਪਹਿਲਾਂ 8 ਜੁਲਾਈ, 2022 ਨੂੰ ਸੈਕਟਰ-9 ਸਥਿਤ ਸਕੂਲ ‘ਤੇ 250 ਸਾਲ ਪੁਰਾਣਾ ਦਰੱਖਤ ਡਿੱਗਣ ਕਾਰਨ 10ਵੀਂ ਜਮਾਤ ਦੀ ਵਿਦਿਆਰਥਣ ਭਾਣਜੀ ਹੀਰਾਕਸ਼ੀ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਹੀਰਾਕਸ਼ੀ ਦੇ ਮੰਦਭਾਗੇ ਅਤੇ ਦਿਲ ਦਹਿਲਾ ਦੇਣ ਵਾਲੇ ਹਾਦਸੇ ਨੇ ਪੂਰੇ ਟ੍ਰਾਈਸਿਟੀ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: